Shardiya Navratri 2023: ਅੱਜ ਤੋਂ ਸ਼ੁਰੂ ਹੋਏ ਸ਼ਰਦ ਨਰਾਤੇ, ਜਾਣੋ ਨਰਾਤੇ ਦੇ ਨੌ ਦਿਨਾਂ 'ਚ ਮਾਂ ਦੁਰਗਾ ਦੀ ਪੂਜਾ ਦਾ ਸ਼ੁੱਭ ਸਮਾਂ ਤੇ ਮਹੱਤਵ
Shardiya Navratri 2023 Date and Shubh Muhurat: ਹਿੰਦੂ ਧਰਮ 'ਚ ਨਰਾਤਿਆਂ (Navratri) ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 'ਚ ਨਰਾਤੇ ਦੋ ਵਾਰ ਆਉਂਦੇ ਹੈ। ਹਿੰਦੂ ਕੈਲੰਡਰ ਅਨੁਸਾਰ, ਅੱਸੂ ਦੇ ਨਰਾਤੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਸ਼ੁਰੂ ਹੁੰਦੇ ਹਨ। ਨਰਾਤੇ ਦੇ ਇਨ੍ਹਾਂ ਨੌਂ ਦਿਨਾਂ 'ਚ ਮਾਂ ਦੁਰਗਾ ਦੇ ਵੱਖ-ਵੱਖ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ ਅੱਸੂ ਦੇ ਨਰਾਤਿਆਂ ਦੌਰਾਨ ਕਲਸ਼ ਸਥਾਪਨਾ ਕਰਨ ਤੇ ਨੌਂ ਦਿਨਾਂ ਤਕ ਦੇਵੀ ਦੁਰਗਾ ਦੀ ਪੂਜਾ ਕਰਨ ਨਾਲ ਸਾਧਕ ਨੂੰ ਸੁੱਖ, ਖੁਸ਼ਹਾਲੀ ਤੇ ਧਨ ਦੀ ਪ੍ਰਾਪਤੀ ਕਰਦਾ ਹੈ। ਆਓ ਜਾਣਦੇ ਹਾਂ ਆਚਾਰੀਆ ਸ਼ਿਆਮ ਚੰਦਰ ਮਿਸ਼ਰਾ ਜੀ ਤੋਂ, ਅੱਸੂ ਦੇ ਨਰਾਤੇ ਕਦੋਂ ਸ਼ੁਰੂ ਹੋ ਰਹੇ ਹਨ, ਸ਼ੁਭ ਸਮਾਂ ਤੇ ਕਲਸ਼ ਸਥਾਪਨਾ ਦਾ ਸਮਾਂ?
ਅੱਸੂ ਦੇ ਨਰਾਤੇ 2023
ਹਿੰਦੂ ਕੈਲੰਡਰ ਅਨੁਸਾਰ ਅੱਸੂ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ 14 ਅਕਤੂਬਰ ਨੂੰ ਰਾਤ 11:24 ਵਜੇ ਸ਼ੁਰੂ ਹੋਵੇਗੀ ਤੇ 16 ਅਕਤੂਬਰ ਨੂੰ 12:32 ਵਜੇ ਸਮਾਪਤ ਹੋਵੇਗੀ। ਅਜਿਹੀ ਸਥਿਤੀ 'ਚ ਅੱਸੂ ਦੇ ਨਰਾਤੇ 15 ਅਕਤੂਬਰ, 2023 ਐਤਵਾਰ ਨੂੰ ਸ਼ੁਰੂ ਹੋਣਗੇ। ਇਸ ਖਾਸ ਦਿਨ ਚਿਤਰਾ ਨਕਸ਼ਤਰ ਤੇ ਸਵਾਤੀ ਨਕਸ਼ਤਰ ਬਣ ਰਹੇ ਹਨ, ਜੋ ਸ਼ੁਭ ਕਾਰਜਾਂ ਲਈ ਬਹੁਤ ਸ਼ੁਭ ਮੰਨੇ ਜਾਂਦੇ ਹਨ।
ਅੱਸੂ ਦੇ ਨਰਾਤੇ 2023 ਕਲਸ਼ ਸਥਾਪਨਾ ਮਹੂਰਤ (Shardiya Navratri 2023 Ghatsthapana Muhurat)
ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਅੱਸੂ ਦੇ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਅਭਿਜੀਤ ਮੁਹੂਰਤ ਦੌਰਾਨ ਕਲਸ ਸਥਾਪਨਾ ਮਹੂਰਤ ਤੈਅ ਹੁੰਦਾ ਹੈ। ਕਲਸ਼ ਸਥਾਪਨਾ ਦਾ ਸਮਾਂ ਨਿਸ਼ਚਿਤ ਚਿਤਰਾ ਨਕਸ਼ਤਰ ਦੌਰਾਨ ਹੀ ਹੁੰਦਾ ਹੈ। ਅਜਿਹੀ ਸਥਿਤੀ ਵਿਚ ਇਸ ਦਿਨ ਚਿੱਤਰਾ ਨਕਸ਼ਤਰ 14 ਅਕਤੂਬਰ ਨੂੰ ਸ਼ਾਮ 4:24 ਵਜੇ ਤੋਂ 15 ਅਕਤੂਬਰ ਦੀ ਸ਼ਾਮ 06:13 ਵਜੇ ਤਕ ਰਹੇਗਾ। ਜਦੋਂਕਿ ਅਭਿਜੀਤ ਮਹੂਰਤ ਸਵੇਰੇ 11:04 ਤੋਂ 11:50 ਵਜੇ ਤਕ ਹੋਵੇਗਾ, ਇਸ ਲਈ ਇਸ ਦੌਰਾਨ ਕਲਸ਼ ਸਥਾਪਨਾ ਪੂਜਾ ਵੀ ਕੀਤੀ ਜਾਵੇਗੀ।
ਅੱਸੂ ਦੇ ਨਰਾਤੇ 2023 ਕੈਲੰਡਰ (Shardiya Navratri 2023 Calender)
15 ਅਕਤੂਬਰ 2023- ਮਾਂ ਸ਼ੈਲਪੁਤਰੀ ਦੀ ਪੂਜਾ
16 ਅਕਤੂਬਰ 2023- ਮਾਂ ਬ੍ਰਹਮਚਾਰਿਨੀ ਦੀ ਪੂਜਾ
17 ਅਕਤੂਬਰ 2023- ਮਾਤਾ ਚੰਦਰਘੰਟਾ ਦੀ ਪੂਜਾ
18 ਅਕਤੂਬਰ 2023- ਮਾਂ ਕੁਸ਼ਮਾਂਡਾ ਦੀ ਪੂਜਾ
19 ਅਕਤੂਬਰ 2023- ਮਾਂ ਸਕੰਦਮਾਤਾ ਦੀ ਪੂਜਾ
20 ਅਕਤੂਬਰ 2023- ਮਾਂ ਕਾਤਯਾਨੀ ਦੀ ਪੂਜਾ
21 ਅਕਤੂਬਰ 2023- ਮਾਂ ਕਾਲਰਾਤਰੀ ਦੀ ਪੂਜਾ
22 ਅਕਤੂਬਰ 2023- ਮਾਤਾ ਸਿੱਧੀਦਾਤਰੀ ਦੀ ਪੂਜਾ
23 ਅਕਤੂਬਰ 2023- ਮਾਂ ਮਹਾਗੌਰੀ ਦੀ ਪੂਜਾ
24 ਅਕਤੂਬਰ 2023- ਵਿਜਯਾਦਸ਼ਮੀ (ਦੁਸਹਿਰਾ)
- PTC PUNJABI