ਗਰਮੀ ਕਾਰਨ ਵੱਧ ਰਿਹਾ ਹੀਟ ਸਟ੍ਰੋਕ ਦਾ ਖ਼ਤਰਾ, ਹੀਟ ਸਟ੍ਰੋਕ ਤੋਂ ਬੱਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ
Protect yourself from Heat Stroke : ਗਰਮੀ ਵੱਧ ਜਾਣ ਦੇ ਚੱਲਦੇ ਆਏ ਦਿਨ ਲੋਕਾਂ ਲਈ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਜਿੱਥੇ ਇੱਕ ਪਾਸੇ ਲਗਾਤਾਰ ਗਲੋਬਲ ਵਾਰਮਿੰਗ ਦੇ ਚੱਲਦੇ ਗਰਮੀ ਦਾ ਪ੍ਰਕੋਪ ਵੱਧ ਗਿਆ ਹੈ ਉੱਥੇ ਹੀ ਦੂਜੇ ਪਾਸੇ ਹੀਟ ਸਟ੍ਰੋਕ ਦਾ ਖ਼ਤਰਾ ਵੀ ਲਗਾਤਾਰ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿ ਹੀਟ ਸਟ੍ਰੋਕ ਰਾਹੀਂ ਤੁਸੀਂ ਕਿਵੇਂ ਖ਼ੁਦ ਦਾ ਬਚਾਅ ਕਰ ਸਕਦੇ ਹੋ।
ਹੀਟ ਸਟ੍ਰੋਕ ਤੋਂ ਬਚਾਅ ਲਈ ਧਿਆਨ ਰੱਖੋ ਇਹ ਗੱਲਾਂ
ਖੁਦ ਨੂੰ ਹਾਈਡ੍ਰੇਟ ਰੱਖੋ
ਹੀਟ ਸਟ੍ਰੋਕ ਤੋਂ ਬੱਚਣ ਲਈ ਦਿਨ ਭਰ ਵਿੱਚ 8 ਤੋਂ 10 ਗਲਾਸ ਪਾਣੀ ਜ਼ਰੂਰ ਪਿਓ। ਇਸ ਨਾਲ ਸਰੀਰ ਵਿੱਚ ਨਮੀ ਬਣੀ ਰਹੇਗੀ ਤੇ ਗਰਮੀ ਤੋਂ ਬਚਾਅ ਹੋਵੇਗਾ।
ਨਿੰਬੂ ਪਾਣੀ ਤੇ ਪੇਯ ਪਾਦਰਥਾਂ ਦਾ ਕਰੋ ਵੱਧ ਤੋਂ ਵੱਧ ਸੇਵਨ
ਹੀਟ ਸਟ੍ਰੋਕ ਤੋਂ ਬੱਚਣ ਲਈ ਮਹਿਜ਼ ਪਾਣੀ ਹੀ ਨਹੀਂ ਸਗੋਂ ਨਿੰਬੂ ਪਾਣੀ ਤੇ ਲੱਸੀ ਵੀ ਜ਼ਰੂਰ ਪਿਓ। ਇਹ ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਸਣੇ ਗਲੂਕੋਜ਼ ਦੀ ਮਾਤਰਾ ਨੂੰ ਵਧਾਉਂਦੇ ਹਨ।
ਸੂਰਜ ਦੀਆਂ ਕਿਰਨਾਂ ਤੋਂ ਬਚੋਂ
ਗਰਮੀਆਂ ਦੇ ਮੌਸਮ ਵਿੱਚ ਧੂਪ ਵਿੱਚ ਨਿਕਲਣ ਤੋਂ ਬੱਚੋ। ਜੇਕਰ ਤੁਹਾਨੂੰ ਕਿਸੇ ਜ਼ਰੂਰੀ ਕਾਰਨਾਂ ਦੇ ਚੱਲਦੇ ਦਿਨ ਦੇ ਸਮੇਂ ਬਾਹਰ ਜਾਣਾ ਪਵੇ ਤਾਂ ਛੱਤਰੀ ਜਾਂ ਸਿਰ ਢੱਕ ਕੇ ਹੀ ਬਾਹਰ ਜਾਓ ਤੇ ਆਪਣੇ ਨਾਲ ਪਾਣੀ ਜ਼ਰੂਰ ਰੱਖੋ।
ਹੋਰ ਪੜ੍ਹੋ : ਅਰਜੂਨ ਕਪੂਰ ਤੇ ਮਲਾਇਕਾ ਅਰੋੜਾ ਦਾ ਹੋਇਆ ਬ੍ਰੇਕਅਪ, ਜਾਣੋ ਕਿਉਂ
ਖਾਲੀ ਪੇਟ ਰਹਿਣ ਤੋਂ ਬਚੋ
ਗਰਮੀ ਦੇ ਮੌਸਮ ਵਿੱਚ ਲੰਮੇਂ ਸਮੇਂ ਤੱਕ ਖਾਲੀ ਪੇਟ ਰਹਿਣ ਤੋਂ ਬੱਚਣ। ਜੇਕਰ ਤੁਸੀਂ ਧੁੱਪ ਵਿੱਚ ਕਿਤੇ ਬਾਹਰ ਜਾ ਰਹੇ ਹੋ ਤਾਂ ਭੋਜਨ ਕੀਤੇ ਬਗੈਰ ਬਾਹਰ ਨਾਂ ਜਾਓ।ਆਪਣੇ ਨਾਲ ਕੁਝ ਨਾਂ ਕੁਝ ਖਾਣ ਲਈ ਜ਼ਰੂਰ ਰੱਖੋ।
- PTC PUNJABI