World Environment Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ, ਕੀ ਹੈ ਇਸ ਦਿਨ ਦਾ ਮਹੱਤਵ

ਅੱਜ ਯਾਨੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਵਾਤਾਵਰਣ ਦਿਵਸ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਉਨ੍ਹਾਂ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ।

Reported by: PTC Punjabi Desk | Edited by: Pushp Raj  |  June 05th 2024 04:37 PM |  Updated: June 05th 2024 04:38 PM

World Environment Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ, ਕੀ ਹੈ ਇਸ ਦਿਨ ਦਾ ਮਹੱਤਵ

World Environment Day 2024: ਅੱਜ ਯਾਨੀ  5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਵਾਤਾਵਰਣ ਦਿਵਸ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਉਨ੍ਹਾਂ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ। 

ਵਿਸ਼ਵ ਵਾਤਾਵਰਣ ਦਿਵਸ ਦਾ ਇਤਿਹਾਸ 

ਇਸ ਦੀ ਸਥਾਪਨਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੁਆਰਾ 1972 ਵਿੱਚ, ਮਨੁੱਖੀ ਵਾਤਾਵਰਣ 'ਤੇ ਸਟਾਕਹੋਮ ਕਾਨਫਰੰਸ ਦੌਰਾਨ ਕੀਤੀ ਗਈ ਸੀ। ਇਸ ਦਿਨ ਨੂੰ ਲੋਕਾਂ ਨੂੰ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਅਤੇ ਵਾਤਾਵਰਣ ਦੇ ਬਚਾਅ ਲਈ ਕੀਤੇ ਜਾਣ ਵਾਲੇ ਬਚਾਅ ਕਰਾਜਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। 

ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ 

ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 1972 ਵਿੱਚ ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ ਕੀਤੀ। ਵਿਸ਼ਵ ਵਾਤਾਵਰਣ ਦਿਵਸ ਮਨੁੱਖੀ ਵਾਤਾਵਰਣ 'ਤੇ ਸਟਾਕਹੋਮ ਕਾਨਫਰੰਸ ਦੇ ਸ਼ੁਰੂ ਵਿਚ ਹੋਂਦ ਵਿਚ ਆਇਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਕਾਨਫਰੰਸ ਨੇ ਵਾਤਾਵਰਣ ਦੇ ਮੁੱਦਿਆਂ ਨੂੰ ਚੁੱਕਣ ਦੇ ਲਈ ਅੰਤਰਰਾਸ਼ਟਰੀ ਯਤਨਾਂ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ। ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ, 1974 ਨੂੰ ਮਨਾਇਆ ਗਿਆ ਸੀ, ਉਦੋਂ ਤੋਂ ਇਹ ਇੱਕ ਪ੍ਰਮੁੱਖ ਗਲੋਬਲ ਈਵੈਂਟ ਬਣ ਗਿਆ ਹੈ।

ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮਹੱਤਵ 

ਲੋਕਾਂ ਨੂੰ ਵਾਤਾਵਰਨ ਨਾਲ ਜੁੜੇ ਮਸਲਿਆਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਖਤਰਾ ਬਣਨ ਜਾ ਰਹੇ ਹਨ। ਆਉਣ ਵਾਲੀ ਪੀੜ੍ਹੀ ਨੂੰ ਵੱਡੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਸਮੇਂ ਸਿਰ ਸਖ਼ਤ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਇਸ ਦੇ ਲਈ ਪਹਿਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਹਰ ਵਿਅਕਤੀ ਵਾਤਾਵਰਨ ਦੀ ਸੰਭਾਲ ਕਰਨਾ ਆਪਣਾ ਫਰਜ਼ ਸਮਝੇ। ਆਓ ਤੁਹਾਨੂੰ ਦੱਸਦੇ ਹਾਂ ਵਿਸ਼ਵ ਵਾਤਾਰਵਰਣ ਦੇ ਇਤਿਹਾਸ, ਮਹੱਤਵ ਬਾਰੇ।

ਸਾਲ 2024  'ਚ ਕੀ ਹੈ ਵਿਸ਼ਵ ਵਾਤਾਵਰਣ ਦਿਵਸ ਦੀ ਥੀਮ ?

ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ 'ਭੂਮੀ ਬਹਾਲੀ, ਮਾਰੂਥਲੀਕਰਨ ਅਤੇ ਸੋਕੇ ਦੀ ਲਚਕੀਲਾਪਣ' ਹੈ। ਜ਼ਮੀਨ ਦੀ ਗੱਲ ਕਰੀਏ ਤਾਂ 2000 ਤੋਂ ਬਾਅਦ ਸੋਕੇ ਦੀ ਗਿਣਤੀ 29 ਫੀਸਦੀ ਵਧੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਸਮੇਂ ਸਿਰ ਭੂਮੀ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਲ 2050 ਤੱਕ ਦੁਨੀਆ ਦੀ ਇੱਕ ਤਿਹਾਈ ਆਬਾਦੀ ਨੂੰ ਸੋਕਾ ਪ੍ਰਭਾਵਿਤ ਕਰ ਸਕਦਾ ਹੈ।

ਹੋਰ ਪੜ੍ਹੋ : Mr. Capone E ਨੇ ਸਿੱਧੂ ਮੂਸੇਵਾਲਾ ਨਾਲ ਆਪਣਾ ਕੋਲੈਬ ਗੀਤ 'Bloodlust' ਕੀਤਾ ਰਿਲੀਜ਼, ਵੇਖੋ ਵੀਡੀਓ

ਇਸ ਸਾਲ ਸਾਊਦੀ ਅਰਬ ਵਿਸ਼ਵ ਵਾਤਾਵਰਨ ਦਿਵਸ ਦਾ ਵਿਸ਼ਵ ਮੇਜ਼ਬਾਨ ਹੈ। ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ਵਿਸ਼ਵ ਵਾਤਾਵਰਨ ਦਿਵਸ ਮਨਾਉਂਦੀਆਂ ਹਨ। ਇਸ ਮੌਕੇ ਉਪਰਾਲਾ ਇਹ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਪੱਧਰ 'ਤੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network