World Oral Health Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਰਲਡ ਓਰਲ ਹੈਲਥ ਡੇਅ, ਕਿੰਝ ਕਰੀਏ ਦੰਦਾਂ ਦੀ ਸੰਭਾਲ
World Oral Health Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਰਲਡ ਓਰਲ ਹੈਲਥ ਡੇਅ, ਕਿੰਝ ਕਰੀਏ ਦੰਦਾਂ ਦੀ ਸੰਭਾਲ
World Oral Health Day 2024: ਹਰ ਸਾਲ 20 ਮਾਰਚ ਨੂੰ ਵਰਲਡ ਓਰਲ ਹੈਲਥ ਡੇਅ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਡੈਂਟਲ ਐਸੋਸੀਏਸ਼ਨ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 4 ਬਿਲੀਅਨ ਲੋਕ ਦੰਦਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਸਮੱਸਿਆਵਾਂ ਕਾਰਨ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਇਹ ਦਿਨ ਲੋਕਾਂ ਨੂੰ ਓਰਲ ਹੈਲਥ ਤੇ ਦੰਦਾਂ ਦੀ ਸਹੀ ਦੇਖਭਾਲ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।
ਦੰਦਾਂ ਦੀ ਸਫਾਈ ਦਾ ਧਿਆਨ ਨਾ ਰੱਖਣਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮੂੰਹ ਦੀ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਨਹੀਂ ਜਾਣਦੇ ਜਾਂ ਘੱਟ ਜਾਣਕਾਰੀ ਰੱਖਦੇ ਹਨ, ਜਦੋਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਬਾਰੇ ਜਾਣੂ ਹੋਣ ਦੇ ਬਾਵਜੂਦ ਲਾਪਰਵਾਹੀ ਵਰਤਦੇ ਹਨ।
ਵਰਲਡ ਓਰਲ ਹੈਲਥ ਡੇਅ ਦਾ ਇਤਿਹਾਸ
ਵਰਲਡ ਓਰਲ ਹੈਲਥ ਡੇਅ ਦੀ ਸ਼ੁਰੂਆਤ 'FDI' ਦੁਆਰਾ ਕੀਤੀ ਗਈ ਸੀ। ਇਹ ਦਿਨ ਪਹਿਲੀ ਵਾਰ ਸਾਲ 2013 ਵਿੱਚ ਮਨਾਇਆ ਗਿਆ ਸੀ। ਉਦੋਂ ਤੋਂ, ਇਸ ਦਿਨ ਨੂੰ ਹਰ ਸਾਲ ਇੱਕ ਨਵੇਂ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਵੱਖ-ਵੱਖ ਸੰਸਥਾਵਾਂ, ਸਮੂਹ ਸਕੂਲਾਂ, ਹਸਪਤਾਲਾਂ ਅਤੇ ਕਮਿਊਨਿਟੀ ਇਮਾਰਤਾਂ ਵਿੱਚ ਚੈਕਅੱਪ ਕੈਂਪ, ਜਾਗਰੂਕਤਾ ਪ੍ਰੋਗਰਾਮ, ਰੈਲੀਆਂ, ਸੈਮੀਨਾਰ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂਕਿ ਹਰ ਉਮਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਅਤੇ ਉਨ੍ਹਾਂ ਨੂੰ ਮੂੰਹ ਦੀ ਦੇਖਭਾਲ ਨਾਲ ਜੁੜੀਆਂ ਜ਼ਰੂਰੀ ਗੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਵਰਲਡ ਓਰਲ ਹੈਲਥ ਡੇਅ 2024 ਦਾ ਥੀਮ
ਵਰਲਡ ਓਰਲ ਹੈਲਥ ਡੇਅ ਹਰ ਸਾਲ 20 ਮਾਰਚ ਨੂੰ ਵਿਸ਼ਵ ਪੱਧਰ 'ਤੇ ਲੋਕਾਂ ਨੂੰ ਮੂੰਹ ਦੀ ਸਫਾਈ ਪ੍ਰਤੀ ਜਾਗਰੂਕ ਕਰਨ ਅਤੇ ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ਮੂੰਹ ਦੀ ਸਿਹਤ ਦੀ ਮਹੱਤਤਾ, ਸਰੀਰਕ ਅਤੇ ਮਾਨਸਿਕ ਸਿਹਤ ਲਈ ਇਸ ਦੀ ਜ਼ਰੂਰਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 'ਇੱਕ ਖੁਸ਼ ਮੂੰਹ, ਇੱਕ ਖੁਸ਼ਹਾਲ ਸਰੀਰ' ਵਿਸ਼ੇ 'ਤੇ ਮਨਾਇਆ ਜਾ ਰਿਹਾ ਹੈ।
ਹੋਰ ਪੜ੍ਹੋ : World Sparrow Day 2024: ਜਾਣੋ ਚਿੜੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਦਾ ਕਿੰਝ ਕੀਤਾ ਜਾ ਸਕਦਾ ਹੈ ਬਚਾਅ
ਕਿਉਂ ਜ਼ਰੂਰੀ ਹੈ ਦੰਦਾਂ ਦਾ ਖਿਆਲ ਰੱਖਣਾ
ਦੰਦਾਂ ਦੇ ਮਾਹਰ ਡਾਕਟਰਾਂ ਮੁਤਾਬਕ ਦੰਦਾਂ ਦੀ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਦੰਦਾਂ ਦਾ ਸੜਨਾ, ਸਾਹ ਦੀ ਬਦਬੂ, ਦੰਦਾਂ ਦਾ ਪੀਲਾ ਪੈਣਾ, ਦੰਦਾਂ ਦਾ ਕਮਜ਼ੋਰ ਅਤੇ ਢਿੱਲੇ ਹੋ ਜਾਣਾ ਅਤੇ ਮਸੂੜੇ ਜਲਦੀ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਲਾਂਕਿ, ਜੇਕਰ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਮੂੰਹ ਜਾਂ ਗਲੇ ਵਿੱਚ ਇਨਫੈਕਸ਼ਨ, ਦਿਮਾਗੀ ਕਮਜ਼ੋਰੀ, ਮੂੰਹ ਦੇ ਕਿਸੇ ਹਿੱਸੇ ਨਾਲ ਸਬੰਧਤ ਕੈਂਸਰ, ਦਿਲ ਦੀ ਬਿਮਾਰੀ, ਸ਼ੂਗਰ, ਗੁਰਦੇ ਦੀ ਬਿਮਾਰੀ ਅਤੇ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਜਟਿਲਤਾਵਾਂ ਜਾਂ ਜਲਦੀ ਡਿਲੀਵਰੀ ਦੇ ਜੋਖਮ ਦਾ ਖਤਰਾ ਵਧ ਜਾਂਦਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
