World Rabies Day2023 : ਜਾਣੋ ਕੀ ਹੈ ਰੇਬੀਜ਼ ਦੀ ਬਿਮਾਰੀ ਤੇ ਇਸ ਤੋਂ ਕਿੰਝ ਕਰੀਏ ਆਪਣਾ ਬਚਾਅ

ਅੱਜ ਵਿਸ਼ਵ ਭਰ ਵਿੱਚ 'ਵਰਲਡ ਰੇਬੀਜ਼ ਡੇਅ (World Rabies Day 2023) ਮਨਾਇਆ ਜਾ ਰਿਹਾ ਹੈ। ਹਰ ਸਾਲ 28 ਸਤੰਬਰ ਨੂੰ ਇੱਕ ਵਿਸ਼ਵਵਿਆਪੀ ਸਿਹਤ ਸੰਭਾਲ ਸਮਾਗਮ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਰੇਬੀਜ਼ ਬਿਮਾਰੀ ਬਾਰੇ ਵਿਸ਼ਵ ਪੱਧਰ 'ਤੇ ਲੋਕਾਂ ਵਿੱਚ ਜਾਗਰੂਕ ਕਰਨਾ ਤੇ ਇਸ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਾ ਹੈ।

Written by  Pushp Raj   |  September 28th 2023 03:31 PM  |  Updated: September 28th 2023 03:46 PM

World Rabies Day2023 : ਜਾਣੋ ਕੀ ਹੈ ਰੇਬੀਜ਼ ਦੀ ਬਿਮਾਰੀ ਤੇ ਇਸ ਤੋਂ ਕਿੰਝ ਕਰੀਏ ਆਪਣਾ ਬਚਾਅ

World Rabies Day2023 : ਅੱਜ ਵਿਸ਼ਵ ਭਰ ਵਿੱਚ 'ਵਰਲਡ ਰੇਬੀਜ਼ ਡੇਅ (World Rabies Day 2023) ਮਨਾਇਆ ਜਾ ਰਿਹਾ ਹੈ। ਹਰ ਸਾਲ 28 ਸਤੰਬਰ ਨੂੰ ਇੱਕ ਵਿਸ਼ਵਵਿਆਪੀ ਸਿਹਤ ਸੰਭਾਲ ਸਮਾਗਮ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਰੇਬੀਜ਼ ਬਿਮਾਰੀ ਬਾਰੇ ਵਿਸ਼ਵ ਪੱਧਰ 'ਤੇ ਲੋਕਾਂ ਵਿੱਚ ਜਾਗਰੂਕ ਕਰਨਾ ਤੇ ਇਸ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਾ ਹੈ। 

ਵਿਸ਼ਵ ਰੇਬੀਜ਼ ਦਿਵਸ ਦਾ ਇਤਿਹਾਸ

 ਵਿਸ਼ਵ ਰੈਬੀਜ਼ ਦਿਵਸ ਫਰਾਂਸੀਸੀ ਜੀਵ-ਵਿਗਿਆਨੀ ਅਤੇ ਰਸਾਇਣ ਵਿਗਿਆਨੀ ਲੂਈ ਪਾਸਚਰ ਦੀ ਬਰਸੀ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਰੈਬੀਜ਼ ਦਾ ਪਹਿਲਾ ਟੀਕਾ ਵਿਕਸਿਤ ਕੀਤਾ ਸੀ। ਇਹ ਦਿਨ ਪਹਿਲੀ ਵਾਰ ਸਾਲ 2007 ਵਿੱਚ 28 ਸਤੰਬਰ ਨੂੰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਮਰੀਕਾ ਅਤੇ ਅਲਾਇੰਸ ਫਾਰ ਰੇਬੀਜ਼ ਕੰਟਰੋਲ ਦੁਆਰਾ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਨਾਇਆ ਗਿਆ ਸੀ।

ਕੀ ਹੈ ਰੇਬੀਜ਼ ਦੀ ਬਿਮਾਰੀ ?

ਰੇਬੀਜ਼ ਇੱਕ ਖਤਰਨਾਕ ਬਿਮਾਰੀ ਹੈ। ਇਸ ਬਿਮਾਰੀ ਦੇ ਹੋਣ ਪਿੱਛੇ ਲੋਕ ਆਮ ਤੌਰ 'ਤੇ ਸਿਰਫ ਕੁੱਤੇ ਦੇ ਕੱਟਣ ਨੂੰ ਹੀ ਕਾਰਨ ਮੰਨਦੇ ਹਨ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਕਈ ਵਾਰ ਕੁਝ ਹੋਰ ਜਾਨਵਰਾਂ ਦੇ ਕੱਟਣ ਨਾਲ ਵੀ ਰੇਬੀਜ਼ ਹੋ ਸਕਦਾ ਹੈ। ਵਿਸ਼ਵ ਰੈਬੀਜ਼ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਆਮ ਲੋਕਾਂ ਨੂੰ ਰੇਬੀਜ਼ ਨਾਲ ਸਬੰਧਤ ਤੱਥਾਂ ਬਾਰੇ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਦੇ ਕਾਰਨਾਂ ਅਤੇ ਨਿਦਾਨ ਬਾਰੇ ਜਾਣਕਾਰੀ ਫੈਲਾਉਣਾ ਹੈ।

ਰੇਬੀਜ਼ ਨਾਲ ਸਬੰਧਤ ਅੰਕੜੇ 

 ਸਿਹਤ ਸੰਬੰਧੀ ਵੱਖ-ਵੱਖ ਵੈੱਬਸਾਈਟਾਂ 'ਤੇ ਉਪਲਬਧ ਜਾਣਕਾਰੀ ਅਨੁਸਾਰ, ਵਿਸ਼ਵ ਪੱਧਰ 'ਤੇ ਹਰ ਸਾਲ ਰੇਬੀਜ਼ ਕਾਰਨ ਅੰਦਾਜ਼ਨ 55,000 ਤੋਂ 60,000 ਮਨੁੱਖੀ ਮੌਤਾਂ ਹੁੰਦੀਆਂ ਹਨ। ਜੇਕਰ ਰੇਬੀਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ 'ਤੇ ਗੌਰ ਕਰੀਏ, ਤਾਂ ਭਾਰਤ 'ਚ ਹਰ ਸਾਲ ਲਗਭਗ 20,000 ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਜਦਕਿ ਦੂਜੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਇਹ ਅੰਕੜਾ 65% ਤੱਕ ਹੈ।

ਕਿੰਝ ਫੈਲਦੀ ਹੈ ਰੇਬੀਜ਼ ਦੀ ਬਿਮਾਰੀ

ਰੇਬੀਜ਼ ਅਸਲ ਵਿੱਚ ਇੱਕ ਬਿਮਾਰੀ ਹੈ, ਜੋ ਰੇਬੀਜ਼ ਨਾਮਕ ਵਾਇਰਸ ਨਾਲ ਪੀੜਿਤ ਜਾਨਵਰਾਂ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ | ਇਹ ਜ਼ਰੂਰੀ ਨਹੀਂ ਕਿ ਇਹ ਬਿਮਾਰੀ ਕੁੱਤੇ ਦੇ ਕੱਟਣ ਨਾਲ ਹੀ ਹੁੰਦੀ ਹੈ। ਇਹ ਬਿੱਲੀਆਂ, ਬਾਂਦਰਾਂ, ਫੈਰੇਟਸ, ਬੱਕਰੀਆਂ, ਚਮਗਿੱਦੜਾਂ, ਲੂੰਬੜੀਆਂ ਸਮੇਤ ਕੁਝ ਹੋਰ ਜਾਨਵਰਾਂ ਦੇ ਕੱਟਣ ਨਾਲ ਵੀ ਹੋ ਸਕਦੀ ਹੈ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਵਿੱਚ ਇਹ ਬਿਮਾਰੀ ਕੁੱਤਿਆਂ ਦੁਆਰਾ ਕੱਟਣ ਕਾਰਨ ਹੁੰਦੀ ਹੈ। ਰੈਥੀਜ਼ ਦਾ ਵਾਇਰਸ ਪੀੜਿਤ ਜਾਨਵਰਾਂ ਦੇ ਥੁੱਕ ਵਿੱਚ ਪਾਇਆ ਜਾਂਦਾ ਹੈ। ਜਦੋਂ ਕੋਈ ਪੀੜਿਤ ਜਾਨਵਰ ਕਿਸੇ ਨੂੰ ਕੱਟਦਾ ਹੈ ਜਾਂ ਉਸ ਦੀ ਲਾਰ ਸਟ੍ਰੈਚ ਜਾਂ ਕਿਸੇ ਹੋਰ ਸਾਧਨ ਦੁਆਰਾ ਵਿਅਕਤੀ ਦੀ ਚਮੜੀ ਵਿੱਚ ਦਾਖਲ ਹੁੰਦੀ ਹੈ, ਤਾਂ ਇਹ ਵਾਇਰਸ ਵਿਅਕਤੀ ਨੂੰ ਆਪਣੇ ਪ੍ਰਭਾਵ ਵਿੱਚ ਲੈ ਲੈਂਦਾ ਹੈ।

ਰੇਬੀਜ਼ ਇੱਕ ਖਤਰਨਾਕ ਬਿਮਾਰੀ

 ਇਹ ਇੱਕ ਘਾਤਕ ਵਾਇਰਸ ਹੈ। ਮੰਨਿਆ ਜਾਂਦਾ ਹੈ ਕਿ ਇੱਕ ਵਾਰ ਜਦੋਂ ਇਸ ਵਾਇਰਸ ਦਾ ਪ੍ਰਭਾਵ ਦਿਮਾਗ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਦਾ ਇਲਾਜ ਸੰਭਵ ਨਹੀਂ ਹੁੰਦਾ ਅਤੇ ਇਸ ਸਥਿਤੀ ਵਿੱਚ ਪੀੜਤ ਦਾ ਬਚਣਾ ਵੀ ਸੰਭਵ ਨਹੀਂ ਹੁੰਦਾ। ਡਾਕਟਰਾਂ ਅਨੁਸਾਰ, ਜੇਕਰ ਪੀੜਿਤ ਪਸ਼ੂ ਦੇ ਕੱਟਣ ਦੇ 8 ਤੋਂ 10 ਦਿਨਾਂ ਦੇ ਅੰਦਰ-ਅੰਦਰ ਐਂਟੀ-ਰੇਬੀਜ਼ ਵੈਕਸੀਨ ਸਮੇਤ ਲੋੜੀਂਦਾ ਇਲਾਜ ਨਾ ਕਰਵਾਇਆ ਜਾਵੇ, ਤਾਂ ਇਸ ਦਾ ਅਸਰ ਦਿਮਾਗ ਤੱਕ ਪਹੁੰਚ ਜਾਂਦਾ ਹੈ ਅਤੇ ਦੰਦੀ ਵੱਢਣ ਵਾਲੇ ਪਸ਼ੂ ਅਤੇ ਪੀੜਤ ਦੋਵਾਂ ਦੀ ਮੌਤ ਹੋ ਸਕਦੀ ਹੈ। ਇਸ ਲਈ ਇਸ ਨੂੰ ਗੰਭੀਰ ਅਤੇ ਘਾਤਕ ਬਿਮਾਰੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਰੇਬੀਜ਼ ਦੇ ਖਤਰੇ ਨੂੰ ਘਟਾਉਣ ਲਈ ਜਾਨਵਰਾਂ ਦੇ ਮਾਲਕਾਂ ਨੂੰ ਹਮੇਸ਼ਾ ਆਪਣੇ ਪਾਲਤੂ ਕੁੱਤਿਆਂ ਜਾਂ ਹੋਰ ਜਾਨਵਰਾਂ ਨੂੰ ਰੈਬੀਜ਼ ਦਾ ਟੀਕਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਰੇਬੀਜ਼ ਦੇ ਲੱਛਣ

 ਇਸ ਵਾਇਰਸ ਦੇ ਪ੍ਰਭਾਵ ਵਿੱਚ ਆਉਣ ਤੋਂ ਬਾਅਦ ਪੀੜਤ ਵਿਅਕਤੀ ਵਿੱਚ ਲੱਛਣ ਨਜ਼ਰ ਆਉਣ 'ਚ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਜਦੋਂ ਲੱਛਣ ਦਿਖਾਈ ਦੇਣ ਲੱਗਦੇ ਹਨ, ਤਾਂ ਸ਼ੁਰੂਆਤੀ ਪੜਾਅ ਵਿੱਚ ਉਹ ਜ਼ਿਆਦਾਤਰ ਫਲੂ ਵਰਗੇ ਹੁੰਦੇ ਹਨ। ਪਰ ਜਦੋਂ ਵਾਇਰਸ ਦਾ ਪ੍ਰਭਾਵ ਗੰਭੀਰ ਹੋ ਜਾਂਦਾ ਹੈ, ਤਾਂ ਪੀੜਤ ਵਿੱਚ ਤੰਤੂ ਵਿਗਿਆਨਕ ਲੱਛਣ ਦਿਖਾਈ ਤਾਂ ਦੇਣ ਲੱਗ ਪੈਂਦੇ ਹਨ, ਜਿਸ ਵਿੱਚ ਕਈ ਵਾਰ ਪੀੜਤ ਦਾ ਵਿਵਹਾਰ ਹਮਲਾਵਰ ਵੀ ਹੋ ਸਕਦਾ ।

ਹੋਰ ਪੜ੍ਹੋ: Shraddha Kapoor: ਲਤਾ ਮੰਗੇਸ਼ਕਰ ਦੀ ਬਾਈਓਪਿਕ ਕਰਨਾ ਚਾਹੁੰਦੀ ਹੈ ਸ਼ਰਧਾ ਕਪੂਰ, ਜਾਣੋ ਲਤਾ ਦੀਦੀ ਨਾਲ ਕੀ ਹੈ ਅਦਾਕਾਰਾ ਦਾ ਰਿਸ਼ਤਾ 

 ਵਿਸ਼ਵ ਰੇਬੀਜ਼ ਦਿਵਸ ਦਾ ਉਦੇਸ਼ 

ਵਿਸ਼ਵ ਰੇਬੀਜ਼ ਦਿਵਸ ਮਨਾਉਣ ਪਿੱਛੇ ਸਿਰਫ਼ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਹੀ ਉਦੇਸ਼ ਨਹੀਂ ਹੈ। ਅਸਲ ਵਿੱਚ, ਰੇਬੀਜ਼ ਦੇ ਕਾਰਨਾਂ, ਇਸਦੀ ਜਾਂਚ, ਖਾਸ ਕਰਕੇ ਟੀਕਾਕਰਨ ਅਤੇ ਕਈ ਵਾਰ ਫਸਟ ਏਡ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਭੰਬਲਭੂਸਾ ਹੁੰਦਾ ਹੈ। ਇਸ ਦਾ ਸਹੀ ਸਮੇਂ 'ਤੇ ਇਲਾਜ ਕਰਵਾਉਣ ਦੀ ਬਜਾਏ ਕਈ ਲੋਕ ਇਸ ਤੋਂ ਰਾਹਤ ਪਾਉਣ ਲਈ ਜਾਦੂ-ਟੂਣੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਪੀੜਤ ਦੀ ਮੌਤ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਅਤੇ ਅਜਿਹਾ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਹੁੰਦਾ ਹੈ। ਇਸ ਬਿਮਾਰੀ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕਰਨਾ, ਇਸ ਨਾਲ ਜੁੜੇ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਖਿੱਚਣਾ ਅਤੇ ਇਸ ਦੇ ਸਹੀ ਇਲਾਜ ਅਤੇ ਇਸ ਸਬੰਧੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਵਿਸ਼ਵ ਰੇਬੀਜ਼ ਦਿਵਸ ਮਨਾਉਣ ਦਾ ਮੁੱਖ ਉਦੇਸ਼ ਹੈ। ਕਈ ਕਲੀਨਿਕ ਅਤੇ ਸੰਸਥਾਵਾਂ ਇਸ ਮੌਕੇ ਟੀਕਾਕਰਨ ਕੈਂਪ ਵੀ ਲਗਾਉਂਦੀਆਂ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network