World Tourism Day 2023 : ਵਰਲਡ ਟੂਰਿਜ਼ਮ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਸੈਰ ਸਪਾਟਾ ਦਿਵਸ
World Tourism Day 2023 : ਸੈਰ ਸਪਾਟੇ ਦੇ ਸ਼ੌਕੀਨ ਲੋਕ ਨਵੇਂ ਤੋਂ ਨਵੇਂ ਸੈਰ-ਸਪਾਟਾ ਸਥਾਨਾਂ ਦੀ ਖੋਜ ਕਰਦੇ ਰਹਿੰਦੇ ਹਨ। ਵਿਸ਼ਵ ਸੈਰ-ਸਪਾਟਾ ਦਿਵਸ ਯਾਨੀ ਕਿ (World Tourism Day )ਦਾ ਮਹੱਤਵ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਸੈਰ-ਸਪਾਟੇ ਲਈ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ। ਇਸ ਲਈ ਹਰ ਸਾਲ ਪੂਰੀ ਦੁਨੀਆਂ 'ਚ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਜਾਂਦਾ ਹੈ। ਇਹ ਅੰਤਰਰਾਸ਼ਟਰੀ ਪੱਧਰ 'ਤੇ ਸੈਰ-ਸਪਾਟੇ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਤਾਂ ਜੋ ਸੈਰ-ਸਪਾਟੇ ਦੇ ਮਾਮਲੇ ਵਿਚ ਦੇਸ਼ਾਂ ਨੂੰ ਇਕ ਦੂਜੇ ਨਾਲ ਜੋੜਿਆ ਜਾ ਸਕੇ। ਯਾਤਰੀਆਂ ਨੇ ਆਪਣੇ ਦੇਸ਼ ਤੋਂ ਇਲਾਵਾ ਵਿਦੇਸ਼ੀ ਸੈਰ-ਸਪਾਟਾ ਸਥਾਨਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਦੂਜੇ ਦੇਸ਼ਾਂ ਦੇ ਸੈਰ ਸਪਾਟੇ ਰਾਹੀਂ ਆਪਣੇ ਦੇਸ਼ ਅਤੇ ਵਿਦੇਸ਼ੀ ਸੱਭਿਆਚਾਰ ਨੂੰ ਨੇੜਿਓਂ ਜਾਣਿਆ ਜਾ ਸਕੇ ।
ਵਰਲਡ ਟੂਰਿਜ਼ਮ ਡੇਅ ਕਦੋਂ ਮਨਾਇਆ ਜਾਂਦਾ ਹੈ?
ਭਾਰਤ 25 ਜਨਵਰੀ ਨੂੰ ਆਪਣਾ ਰਾਸ਼ਟਰੀ ਸੈਰ-ਸਪਾਟਾ ਦਿਵਸ ਮਨਾਉਂਦਾ ਹੈ। ਹਾਲਾਂਕਿ, ਵਿਸ਼ਵ ਪੱਧਰ 'ਤੇ ਸੈਰ-ਸਪਾਟਾ ਦਿਵਸ 27 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਵੀ 27 ਸਤੰਬਰ 2023 ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ ਮਨਾਇਆ ਜਾ ਰਿਹਾ ਹੈ।
ਕਿਉਂ ਮਨਾਇਆ ਜਾਂਦਾ ਹੈ ਵਰਲਡ ਟੂਰਿਜ਼ਮ ਡੇਅ ?
ਸੈਰ ਸਪਾਟਾ ਦਿਵਸ ਮਨਾਉਣ ਦਾ ਮਕਸਦ ਸੈਰ ਸਪਾਟੇ ਰਾਹੀਂ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਲੋਕਾਂ ਨੂੰ ਸੈਰ-ਸਪਾਟੇ ਪ੍ਰਤੀ ਜਾਗਰੂਕ ਕਰਨਾ ਅਤੇ ਵੱਧ ਤੋਂ ਵੱਧ ਸੈਰ-ਸਪਾਟਾ ਸਥਾਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
ਵਰਲਡ ਟੂਰਿਜ਼ਮ ਡੇਅ ਦਾ ਇਤਿਹਾਸ
ਵਰਲਡ ਟੂਰਿਜ਼ਮ ਡੇਅ ਪਹਿਲੀ ਵਾਰ 1980 ਵਿੱਚ ਮਨਾਇਆ ਗਿਆ ਸੀ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਿਸ਼ਵ ਵਪਾਰ ਸੰਗਠਨ (UNWTO) ਦੁਆਰਾ ਕੀਤੀ ਗਈ ਸੀ। ਜਿਸ ਤੋਂ ਬਾਅਦ 27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਦਾ ਇੱਕ ਖਾਸ ਕਾਰਨ ਇਹ ਸੀ ਕਿ 1970 'ਚ ਸੰਯੁਕਤ ਰਾਸ਼ਟਰ ਵਿਸ਼ਵ ਵਪਾਰ ਸੰਗਠਨ ਨੂੰ ਮਾਨਤਾ ਦਿੱਤੀ ਗਈ ਸੀ। UNWTO ਦੀ ਵਰ੍ਹੇਗੰਢ 'ਤੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ।
ਵਰਲਡ ਟੂਰਿਜ਼ਮ ਡੇਅ 2023 ਦੀ ਥੀਮ
ਹਰ ਸਾਲ ਦੁਨੀਆ ਦਾ ਕੋਈ ਨਾ ਕੋਈ ਦੇਸ਼ ਵਿਸ਼ਵ ਸੈਰ-ਸਪਾਟਾ ਦਿਵਸ ਦੀ ਮੇਜ਼ਬਾਨੀ ਕਰਦਾ ਹੈ। ਇਸ ਸਾਲ 2023 ਵਿੱਚ, ਸਾਊਦੀ ਅਰਬ ਵਿਸ਼ਵ ਸੈਰ-ਸਪਾਟਾ ਦਿਵਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਾਲ ਵਿਸ਼ਵ ਸੈਰ-ਸਪਾਟਾ ਦਿਵਸ 2023 ਦੀ ਥੀਮ Tourism And Green Investments ਯਾਨੀ ਸੈਰ-ਸਪਾਟਾ ਅਤੇ ਹਰਿਆਲੀ ਨਿਵੇਸ਼ ਹੈ।
ਵਰਲਡ ਟੂਰਿਜ਼ਮ ਡੇਅ ਮਹੱਤਤਾ
ਸੈਰ-ਸਪਾਟਾ ਦੇ ਸ਼ੌਕੀਨ ਲੋਕ ਹਮੇਸ਼ਾ ਨਵੇਂ-ਨਵੇਂ ਸੈਰ-ਸਪਾਟਾ ਸਥਾਨਾਂ ਦੀ ਖੋਜ ਕਰਦੇ ਰਹਿੰਦੇ ਹਨ। ਇਸ ਕਾਰਨ ਸਾਰੇ ਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਵੀ ਕਰਦੇ ਰਹਿੰਦੇ ਹਨ। ਇਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ। ਮਾਲਦੀਵ, ਸਿੰਗਾਪੁਰ ਅਤੇ ਦੁਬਈ ਵਰਗੇ ਕਈ ਦੇਸ਼, ਉਨ੍ਹਾਂ ਦੀ ਪੂਰੀ ਆਰਥਿਕਤਾ ਸੈਰ-ਸਪਾਟੇ 'ਤੇ ਨਿਰਭਰ ਹੈ। ਅਜਿਹੇ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਆਕਰਸ਼ਿਤ ਕਰਨ ਲਈ ਹਰ ਸਾਲ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਜਾਂਦਾ ਹੈ ਅਤੇ ਦੇਸ਼ਾਂ ਨੂੰ ਇਕ ਦੂਜੇ ਨਾਲ ਜੋੜਨ ਵਿਚ ਵੀ ਮਦਦ ਕਰਦਾ ਹੈ। ਵਿਦੇਸ਼ੀ ਸੈਲਾਨੀ ਇਸ ਮਾਧਿਅਮ ਰਾਹੀਂ ਦੂਜੇ ਦੇਸ਼ਾਂ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨਾਲ ਆਹਮੋ-ਸਾਹਮਣੇ ਹੁੰਦੇ ਹਨ।
- PTC PUNJABI