ਦਿਲੀਪ ਕੁਮਾਰ ਤੇ ਮਧੁਬਾਲਾ 9 ਸਾਲ ਰਹੇ ਰਿਲੇਸ਼ਨ ਵਿੱਚ, ਇਹਨਾਂ ਬੰਦਿਆਂ ਦੀ ਈਗੋ ਕਰਕੇ ਨਹੀਂ ਹੋਇਆ ਦੋਹਾਂ ਦਾ ਵਿਆਹ
ਦਿਲੀਪ ਕੁਮਾਰ ਤੇ ਮਧੁਬਾਲਾ 9 ਸਾਲ ਰਹੇ ਰਿਲੇਸ਼ਨ ਵਿੱਚ, ਇਹਨਾਂ ਬੰਦਿਆਂ ਦੀ ਈਗੋ ਕਰਕੇ ਨਹੀਂ ਹੋਇਆ ਦੋਹਾਂ ਦਾ ਵਿਆਹ
ਦਿਲੀਪ ਕੁਮਾਰ ਤੇ ਮਧੁਬਾਲਾ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆ ਵਿੱਚੋਂ ਇੱਕ ਮੰਨੀ ਜਾਂਦੀ ਹੈ । 9 ਸਾਲਾਂ ਦੇ ਲੰਬੇ ਰਿਲੇਸ਼ਨ ਦੇ ਬਾਜਜੂਦ ਇਹ ਜੋੜੀ ਵਿਆਹ ਦੇ ਬੰਧਨ ਵਿੱਚ ਨਹੀਂ ਬੱਝ ਸਕੀ । ਇਸ ਸਭ ਨੂੰ ਲੈ ਕੇ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ । ਕੁਝ ਦਿਨ ਪਹਿਲਾਂ ਹੀ ਇਸ ਸਭ ਨੂੰ ਲੈ ਕੇ ਮਧੁਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਨੇ ਇਸ ਸਬੰਧ ਵਿੱਚ ਕਈ ਖੁਲਾਸੇ ਕੀਤੇ ਹਨ । ਮਧੁਬਾਲਾ ਦੀ ਭੈਣ ਮਧੁਰ ਨੇ ਦੱਸਿਆ ਕਿ ‘ਮਧੁਬਾਲਾ ਤੇ ਦਲੀਪ ਕੁਮਾਰ ਦੋਵੇਂ ਇੱਕ ਦੂਜੇ ਲਈ ਬਣੇ ਸਨ ।

ਪਰ ਫ਼ਿਲਮ ‘ਨਯਾ ਦੌਰ’ ਦੌਰਾਨ ਇੱਕ ਅਦਾਲਤੀ ਮਾਮਲੇ ਨੇ ਦੋਹਾਂ ਨੂੰ ਵੱਖ ਕਰ ਦਿੱਤਾ ਸੀ । ਦਰਅਸਲ ਇਸ ਫ਼ਿਲਮ ਦੀ ਯੂਨਿਟ ਨੇ ਗਵਾਲੀਅਰ ਵਿੱਚ ਸ਼ੂਟਿੰਗ ਕਰਨੀ ਸੀ । ਇਸੇ ਜਗ੍ਹਾ ਤੇ ਇੱਕ ਹੋਰ ਫ਼ਿਲਮ ‘ਜਬੀਨ ਜ਼ਲੀਲ’ ਦੀ ਸ਼ੂਟਿੰਗ ਦੌਰਾਨ ਭੀੜ ਨੇ ਔਰਤਾਂ ਤੇ ਹਮਲਾ ਕਰ ਦਿੱਤਾ ਸੀ ਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਸਨ । ਇਸ ਗੱਲ ਨੂੰ ਲੈ ਕੇ ਮੇਰੇ ਪਿਤਾ ਪਰੇਸ਼ਾਨ ਹੋ ਗਏ ਤੇ ਉਹ ਫ਼ਿਲਮ ਦੀ ਲੋਕੇਸ਼ਨ ਬਦਲਣਾ ਚਾਹੁੰਦੇ ਸਨ ।

ਹਾਲਾਂਕਿ ਮਧੁਬਾਲਾ ਨੂੰ ਬਾਹਰ ਜਾਣ ਤੋਂ ਨਹੀਂ ਸਨ ਰੋਕਦੇ ਤੇ ਉਹ ਹੈਦਰਾਬਾਦ ਵਰਗੀਆਂ ਥਾਵਾਂ ਤੇ ਵੀ ਸ਼ੂਟਿੰਗ ਕਰ ਚੁੱਕੇ ਸਨ’ । ਉਹਨਾਂ ਨੇ ਦੱਸਿਆ ਕਿ ‘ਇਸ ਗੱਲ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਗਿਆ ਤੇ ਦਲੀਪ ਕੁਮਾਰ ਨੇ ਮੇਰੇ ਪਿਤਾ ਨੂੰ ਤਾਨਾਸ਼ਾਹ ਕਿਹਾ ਤੇ ਉਹਨਾਂ ਨੇ ਫ਼ਿਲਮ ਦੇ ਨਿਰਦੇਸ਼ਨ ਬੀਆਰ ਚੋਪੜਾ ਨੂੰ ਹਿਦਾਇਤ ਦਿੱਤੀ । ਇਸ ਕੇਸ ਤੋਂ ਬਾਅਦ ਦਲੀਪ ਕੁਮਾਰ ਤੇ ਮਧੁਬਾਲਾ ਵਿੱਚ ਦਰਾੜ ਪੈ ਗਈ ।

ਦੋਹਾਂ ਦੀ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਹੋਈ ਪਰ ਕੋਈ ਫਾਇਦਾ ਨਹੀਂ ਹੋਇਆ, ਆਪਾ ਓਨੀਂ ਦਿਨੀਂ ਬਹੁਤ ਰੋਂਦੀ ਸੀ । ਦਲੀਪ ਕੁਮਾਰ ਉਹਨਾਂ ਨੂੰ ਕਹਿੰਦੇ ਸਨ, ‘ਆਪਣੇ ਪਿਤਾ ਨੂੰ ਛੱਡ ਦੇ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ’ । ਮਧੁਬਾਲਾ ਕਹਿੰਦੀ ਸੀ ‘ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ, ਪਰ ਘਰ ਆ ਕੇ ਮੁਆਫੀ ਮੰਗ ਲੈ’ ।ਪਰ ਦੋਵੇਂ ਆਪਣੀ ਜ਼ਿੱਦ ‘ਤੇ ਅੜੇ ਰਹੇ ਅਤੇ ਇਸ ਮੁਹੱਬਤ ਨੂੰ ਈਗੋ ਨੇ ਬਰਬਾਦ ਕਰ ਦਿੱਤਾ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
