ਮਨਕਿਰਤ ਔਲਖ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਖ਼ੂਬਸੂਰਤ ਤਸਵੀਰ, ਨਾਲ ਹੀ ਦੱਸਿਆ ਪੁੱਤਰ ਦਾ ਨਾਮ

written by Lajwinder kaur | August 29, 2022

Punjabi Singer Mankirt Aulakh introduces his cute baby boy: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਨਕਿਰਤ ਔਲਖ ਜਿਨ੍ਹਾਂ ਨੇ ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਇੱਕ ਨੰਨ੍ਹਾ ਮਹਿਮਾਨ ਆਇਆ ਹੈ। ਉਨ੍ਹਾਂ ਦੇ ਵਿਦੇਸ਼ ਜਾਣ ਵਾਲੀ ਗੱਲ ਉੱਤੇ ਗਾਇਕ ਨੇ ਆਪਣੀ ਚੁੱਪੀ ਤੋੜਦੇ ਹੋਏ ਦੱਸਿਆ ਸੀ ਕਿ ਉਹ ਵਿਦੇਸ਼ ਇਸ ਲਈ ਗਏ ਸਨ, ਕਿਉਂਕਿ ਉਨ੍ਹਾਂ ਦੀ ਪਤਨੀ ਮਾਂ ਬਣਨ ਵਾਲੀ ਸੀ। ਜੂਨ ਮਹੀਨੇ ‘ਚ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮਨਕਿਰਤ ਔਲਖ ਨੇ ਆਪਣੇ ਨਵਜੰਮੇ ਪੁੱਤਰ ਦੀ ਇੱਕ ਨਿੱਕੀ ਜਿਹੀ ਝਲਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਆਪਣੇ ਪੁੱਤਰ ਦਾ ਨਾਮ ਵੀ ਜੱਗ ਜ਼ਾਹਿਰ ਕੀਤਾ ਹੈ।

inside image of mankirat image From Instagram

ਹੋਰ ਪੜ੍ਹੋ : ਛੁੱਟੀਆਂ ਬਿਤਾ ਕੇ ਵਾਪਸ ਆਏ ਦੀਪਿਕਾ-ਰਣਵੀਰ, ਹਾਲ ਹੀ ‘ਚ ਖਰੀਦਿਆ ਕਰੋੜਾਂ ਦੀ ਕੀਮਤ ਵਾਲਾ ਨਵਾਂ ਆਲੀਸ਼ਾਨ ਘਰ

Mankirat Aulakh image From Instagram

ਗਾਇਕ ਮਨਕਿਰਤ ਔਲਖ ਨੇ ਆਪਣੇ ਪੁੱਤਰ ਦੀ ਇੱਕ ਝਲਕ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਸਿਮਰਨ ਸਬਰ ਸ਼ੁੱਕਰ #ੴ satnamwaheguruji’। ਇਸ ਤਸਵੀਰ 'ਚ ਮਨਕਿਰਤ ਔਲਖ ਨੇ ਆਪਣੇ ਪੁੱਤਰ ਦਾ ਹੱਥ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਪੁੱਤਰ ਦੇ ਨੰਨ੍ਹੇ ਜਿਹੇ ਹੱਥ ‘ਚ ਕੜਾ ਵੀ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਮਨਕਿਰਤ ਔਲਖ ਨੂੰ ਵਧਾਈਆਂ ਦੇ ਰਹੇ ਹਨ।

image From Instagram

ਦੱਸ ਦਈਏ ਮਨਕਿਰਤ ਔਲਖ ਜੋ ਕਿ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ 'ਚ ਚੱਲ ਰਹੇ ਹਨ। ਉਨ੍ਹਾਂ ਦਾ ਨਾਮ ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਜੋੜਿਆ ਜਾ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਸੀ ਕਿ ਮਨਕਿਰਤ ਔਲਖ ਇੰਡੀਆ ਛੱਡ ਕੇ ਵਿਦੇਸ਼ ਭੱਜ ਗਿਆ ਹੈ।  ਪਰ ਕੁਝ ਦਿਨ ਪਹਿਲਾਂ ਹੀ ਮਨਕਿਰਤ ਔਲਖ ਨੇ ਲਾਈਵ ਹੋ ਕਿ ਦੱਸਿਆ ਸੀ ਕਿ ਉਹ ਵਿਦੇਸ਼ ਇਸ ਲਈ ਗਏ ਸਨ, ਕਿਉਂਕਿ ਉਨ੍ਹਾਂ ਦਾ ਵਿਆਹ ਕੈਨੇਡਾ 'ਚ ਹੀ ਹੋਇਆ ਹੈ ਤੇ ਉਨ੍ਹਾਂ ਦੀ ਘਰਵਾਲੀ ਉੱਥੇ ਹੀ ਰਹਿੰਦੀ ਹੈ ਤੇ ਉਹ ਗਰਭਵਤੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 21 ਜੂਨ ਨੂੰ  ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ । ਹੁਣ ਗਾਇਕ ਇੱਕ ਪੁੱਤਰ ਦੇ ਪਿਤਾ ਬਣ ਗਏ ਹਨ। ਦੱਸ ਦਈਏ ਗਾਇਕ ਮਨਕਿਰਤ ਔਲਖ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ।

 

You may also like