ਲਵਾਰਿਸ ਬੱਚੀਆਂ ਦੀ ਦੇਖਭਾਲ ਕਰਨ ਵਾਲੀ ਮਾਤਾ ਪ੍ਰਕਾਸ਼ ਕੌਰ ਪਦਮ ਸ਼੍ਰੀ ਨਾਲ ਸਨਮਾਨਿਤ
ਲਵਾਰਿਸ ਬੱਚੀਆਂ ਦੀ ਦੇਖਭਾਲ ਕਰਨ ਵਾਲੀ ਮਾਤਾ ਪ੍ਰਕਾਸ਼ ਕੌਰ ਪਦਮ ਸ਼੍ਰੀ ਨਾਲ ਸਨਮਾਨਿਤ
ਜਲੰਧਰ ਵਿੱਚ ਸਮਾਜ ਸੇਵੀ ਸੰਸਥਾ ਚਲਾਉਣ ਵਾਲੀ ਪ੍ਰਕਾਸ਼ ਕੌਰ (Parkash Kaur) ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਪ੍ਰਕਾਸ਼ ਕੌਰ ਵੱਲੋਂ ਚਲਾਈ ਜਾ ਰਹੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਵਾਰਿਸ ਬੱਚੀਆਂ ਦੀ ਦੇਖਭਾਲ ਕਰਦੀ ਆ ਰਹੀ ਹੈ । ਪ੍ਰਕਾਸ਼ ਕੌਰ ਪਿਛਲੇ 28 ਸਾਲਾਂ ਤੋਂ ਜਲੰਧਰ ਦੇ ਨਕੋਦਰ ਰੋਡ 'ਤੇ 'ਯੂਨੀਕ ਹੋਮ' ਨਾਂਅ ਦਾ ਆਸ਼ਰਮ ਚਲਾ ਰਹੀ ਹੈ ਜਿਸ ਵਿੱਚ ਉਹਨਾਂ ਕੁੜੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਲਵਾਰਿਸ ਹਾਲਤ ਵਿੱਚ ਉਹਨਾਂ ਦੇ ਮਾਪੇ ਛੱਡ ਗਏ ਸਨ ।
Pic Courtesy: twitter
ਹੋਰ ਪੜ੍ਹੋ :
Pic Courtesy: twitter
ਪ੍ਰਕਾਸ਼ ਕੌਰ (Parkash Kaur) ਨੇ 1993 ਵਿੱਚ ਅੱਠ ਲਵਾਰਿਸ ਬੱਚੀਆਂ ਨਾਲ ਇਸ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ (Parkash Kaur) ਲਗਭਗ 100 ਕੁੜੀਆਂ ਦੀ ਮਾਂ ਬਣ ਕੇ ਦੇਖਭਾਲ ਕਰ ਰਹੀ ਹੈ । ਇਹਨਾਂ ਕੁੜੀਆਂ ਵਿੱਚੋਂ 30 ਦਾ ਵਿਆਹ ਹੋ ਚੁੱਕਾ ਹੈ। ਬਾਕੀ 70 ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਹਨ ।
President Kovind presents Padma Shri to Ms Prakash Kaur for Social Work. She has played a pivotal role in saving and serving the children who were abandoned, by providing all facilities and education to them. pic.twitter.com/fVbHHkkhsf
— President of India (@rashtrapatibhvn) November 9, 2021
ਖ਼ਬਰਾਂ ਮੁਤਾਬਿਕ ਪ੍ਰਕਾਸ਼ ਕੌਰ (Parkash Kaur) ਇਹਨਾਂ ਕੁੜੀਆਂ ਦੀ ਦੇਖਭਾਲ ਇੱਕ ਮਾਂ ਵਾਂਗ ਕਰਦੀ ਹੈ । ਕੁੜੀਆਂ ਵੀ ਉਸ ਨੂੰ ਮਾਂ ਕਹਿੰਦੀਆਂ ਹਨ । ਪ੍ਰਕਾਸ਼ ਕੌਰ (Parkash Kaur) ਇਹਨਾਂ ਬੱਚੀਆਂ ਨੂੰ ਹਰ ਉਹ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿਹੜੀ ਕਿਸੇ ਬੱਚੇ ਨੂੰ ਉਸ ਦੇ ਮਾਪਿਆਂ ਤੋਂ ਮਿਲਦੀ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
