ਚਾਹਤ ਖੰਨਾ ਤੋਂ ਬਾਅਦ ਇਸ ਅਦਾਕਾਰਾ ਨਾਲ ਮੀਕਾ ਸਿੰਘ ਦੀਆਂ ਰੋਮਾਂਟਿਕ ਤਸਵੀਰਾਂ ਲੀਕ, ਇਸ ਤਰ੍ਹਾਂ ਦੇ ਲਾਏ ਜਾ ਰਹੇ ਹਨ ਅੰਦਾਜ਼ੇ

Reported by: PTC Punjabi Desk | Edited by: Rupinder Kaler  |  August 20th 2020 02:23 PM |  Updated: August 20th 2020 02:23 PM

ਚਾਹਤ ਖੰਨਾ ਤੋਂ ਬਾਅਦ ਇਸ ਅਦਾਕਾਰਾ ਨਾਲ ਮੀਕਾ ਸਿੰਘ ਦੀਆਂ ਰੋਮਾਂਟਿਕ ਤਸਵੀਰਾਂ ਲੀਕ, ਇਸ ਤਰ੍ਹਾਂ ਦੇ ਲਾਏ ਜਾ ਰਹੇ ਹਨ ਅੰਦਾਜ਼ੇ

ਬਾਲੀਵੁੱਡ ਗਾਇਕ ਮੀਕਾ ਸਿੰਘ ਏਨੀਂ ਦਿਨੀਂ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਏਨੀਂ ਦਿਨੀਂ ਉਹਨਾਂ ਦਾ ਨਾਂਅ ਅਦਾਕਾਰਾ ਆਕਾਂਕਸ਼ਾ ਪੁਰੀ ਨਾਲ ਜੋੜਿਆ ਜਾ ਰਿਹਾ ਹੈ । ਹਾਲ ਹੀ ਹੀ ਵਿੱਚ ਅਕਾਂਕਸ਼ਾ ਨੇ ਆਪਣੇ ਇੰਸਟਾਗ੍ਰਾਮ ਤੇ ਮੀਕਾ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ਤੋਂ ਬਾਅਦ ਦੋਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਫ਼ਿਰ ਚਰਚਾ ਤੇਜ਼ ਹੋ ਗਈ ਹੈ ।

ਆਕਾਂਕਸ਼ਾ ਨੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹਨਾਂ ਵਿੱਚ ਉਹ ਮੀਕਾ ਦੀ ਗੋਦ ਵਿੱਚ ਬੈਠੀ ਨਜ਼ਰ ਆ ਰਹੀ ਹੈ । ਇਹ ਤਸਵੀਰ ਮੀਕਾ ਦੇ ਘਰ ਦੀ ਹੈ । ਇਸ ਨੂੰ ਸ਼ੇਅਰ ਕਰਦੇ ਹੋਏ ਆਕਾਂਕਸ਼ਾ ਨੇ ਗੁੱਡ ਨਾਈਟ ਮੈਸੇਜ ਲਿਖਿਆ ਹੈ । ਆਕਾਂਕਸ਼ਾ ਤੋਂ ਬਾਅਦ ਮੀਕਾ ਨੇ ਵੀ ਆਪਣੇ ਇੰਸਟਾਗ੍ਰਾਮ ਤੋਂ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਦੋਵੇਂ ਰਿਲੇਸ਼ਨ ਵਿੱਚ ਹਨ ।

https://www.instagram.com/p/CEEglTEJdHd/


Popular Posts