Milind Gaba-Priya Wedding: ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਨਾਲ ਅੱਜ ਕਰਵਾਉਣਗੇ ਵਿਆਹ
Milind Gaba-Priya Wedding: ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਨਾਲ ਅੱਜ ਕਰਵਾਉਣਗੇ ਵਿਆਹ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਿਲਿੰਦ ਗਾਬਾ ਅੱਜ ਆਪਣੀ ਗਰਲਫ੍ਰੈਂਡ ਪ੍ਰਿਆ ਬੈਨੀਵਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੇ ਵੈਡਿੰਗ -ਡੇ ਤੋਂ ਪਹਿਲਾਂ, ਉਨ੍ਹਾਂ ਦੀ ਮਹਿੰਦੀ ਅਤੇ ਸੰਗੀਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੀ ਵੈਡਿੰਗ ਫੰਕਸ਼ਨਸ ਵਿੱਚ ਪਰਿਵਾਰ, ਦੋਸਤਾਂ ਅਤੇ ਸਹਿ-ਕਲਾਕਾਰਾਂ ਨੇ ਪੂਰਾ ਆਨੰਦ ਮਾਣਿਆ। ਮਲਿੰਦ ਗਾਬਾ ਦੇ ਕਰੀਬੀ ਦੋਸਤ ਅਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਮਿਲਿਨ-ਪ੍ਰਿਆ ਦੀ ਮਹਿੰਦੀ ਤੋਂ ਇੱਕ ਝਲਕ ਸਾਂਝੀ ਕੀਤੀ ਹੈ ਅਤੇ ਹਰ ਕੋਈ ਉਨਾਂ ਦੇ ਪ੍ਰੀ ਵੈਂਡਿੰਗ ਫੰਕਸ਼ਨਸ ਦੀਆਂ ਤਸਵੀਰਾਂ ਨੂੰ ਬਹੁਤ ਪੰਸਦ ਕਰ ਰਿਹਾ ਹੈ।
ਅਕਸ਼ਰਾ ਵੱਲੋਂ ਸਾਂਝੇ ਕੀਤੇ ਗਏ ਵੀਡੀਓਜ਼ ਵਿੱਚ ਇਹ ਵੀ ਦਿਖਾਇਆ ਗਿਆ ਹੈ, ਮਿਲਿੰਦ ਆਪਣੇ ਹੱਥਾਂ 'ਤੇ ਮਹਿੰਦੀ ਲਗਾਈ ਹੈ ਅਤੇ ਦਿਲ ਦੇ ਆਕਾਰ ਦੇ ਡਿਜ਼ਾਈਨ ਦੇ ਅੰਦਰ ਆਪਣੀ ਹਥੇਲੀ 'ਤੇ ਆਪਣੀ ਲੇਡੀ ਲਵ-ਪ੍ਰਿਆ ਨਾਮ ਲਿਖਵਾਇਆ ਹੈ। ਅਕਸ਼ਰਾ ਅਤੇ ਮਿਲਿੰਦ ਦੀ ਦੋਸਤੀ ਉਦੋਂ ਮਜ਼ਬੂਤ ਹੋਈ ਜਦੋਂ ਉਹ ਕਰਨ ਜੌਹਰ ਦੁਆਰਾ ਹੋਸਟ ਕੀਤੇ ਗਏ ਬਿੱਗ ਬੌਸ OTT ਸ਼ੋਅ ਵਿੱਚ ਸਨ।

ਹੁਣ, ਮਿਲਿੰਦ ਅਤੇ ਪ੍ਰਿਆ ਨੇ ਕੁਝ ਦਿਨ ਪਹਿਲਾਂ ਇੱਕ ਸ਼ਾਨਦਾਰ ਸਗਾਈ ਸਮਾਰੋਹ ਵੀ ਕੀਤਾ ਸੀ। ਜਿਸ ਵਿੱਚ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਹੋਰ ਪੜ੍ਹੋ : ਗ੍ਰੈਮੀ ਅਵਾਰਡ ਵਿਜੇਤਾ ਰਿੱਕੀ ਕੇਜ ਨੇ ਪੀਐਮ ਮੋਦੀ ਦੇ ਨਾਲ ਤਸਵੀਰ ਕੀਤੀ ਸ਼ੇਅਰ ਤੇ ਦੱਸਿਆ 7 ਈਅਰ ਚੈਲੇਂਜ ਦਾ ਤਜ਼ਰਬਾ
ਇਸ ਜੋੜੇ ਦੇ ਵਿਆਹ ਵਿੱਚ ਕਈ ਪੌਲੀਵੁੱਡ ਤੇ ਬਾਲੀਵੁੱਡ ਸੈਲੇਬਸ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਗੁਰੂ ਰੰਧਾਵਾ, ਗੁਰਨਾਜ਼ਰ, ਮੀਕਾ ਸਿੰਘ, ਪ੍ਰਿੰਸ ਨਰੂਲਾ, ਸੁਯਸ਼ ਰਾਏ, ਬਲਰਾਜ ਸਿਆਲ, ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਂਅ ਸ਼ਾਮਲ ਹਨ। ਬੀਤੇ ਦਿਨ ਇਨ੍ਹਾਂ ਸੈਲੇਬਸ ਨੂੰ ਮਿਲਿੰਦ ਅਤੇ ਪ੍ਰਿਆ ਨਾਲ ਉਨ੍ਹਾਂ ਦੀ ਕਾਕਟੇਲ ਪਾਰਟੀ ਵਿੱਚ ਸ਼ਾਨਦਾਰ ਸਮਾਂ ਬਿਤਾਉਂਦੇ ਦੇਖਿਆ ਗਿਆ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
