ਗ੍ਰੈਮੀ ਅਵਾਰਡ ਵਿਜੇਤਾ ਰਿੱਕੀ ਕੇਜ ਨੇ ਪੀਐਮ ਮੋਦੀ ਦੇ ਨਾਲ ਤਸਵੀਰ ਕੀਤੀ ਸ਼ੇਅਰ ਤੇ ਦੱਸਿਆ 7 ਈਅਰ ਚੈਲੇਂਜ ਦਾ ਤਜ਼ਰਬਾ

written by Pushp Raj | April 15, 2022

ਗ੍ਰੈਮੀ ਅਵਾਰਡ 2022 ਦੇ ਵਿਜੇਤਾ ਰਿੱਕੀ ਕੇਜ ਨੇ ਹਾਲ ਹੀ ਵਿੱਚ ਭਾਰਤ ਦੇ ਪੀਐਮ ਨਰਿੰਦਰ ਮੋਦੀ ਨਾਲ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ 7 ਸਾਲ ਪਹਿਲਾਂ ਤੇ ਹੁਣ ਦੀ ਤਸਵੀਰ ਵਿਚਾਲੇ ਤੁਲਨਾ ਕੀਤੀ ਹੈ। ਰਿੱਕੀ ਨੇ ਇਸ ਨੂੰ 7 ਈਅਰ ਚੈਲੇਂਜ਼ ਦਾ ਨਾਮ ਦਿੱਤਾ ਹੈ।

ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਅਤੇ ਪ੍ਰਧਾਨ ਮੰਤਰੀ ਦੀ ਫੋਟੋ ਸ਼ੇਅਰ ਕਰਦੇ ਹੋਏ ਸੰਗੀਤਕਾਰ ਨੇ ਲਿਖਿਆ, 'ਸੱਤ ਸਾਲਾਂ 'ਚ ਬਹੁਤ ਕੁਝ ਬਦਲ ਗਿਆ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀ ਉਹੀ ਹਨ, ਜੋ ਸੱਤ ਸਾਲ ਪਹਿਲਾਂ ਸਨ।ਰਿੱਕੀ ਨੇ ਇਸ ਨੂੰ 7 ਸਾਲ ਦੀ ਚੁਣੌਤੀ ਦਾ ਨਾਂ ਦਿੱਤਾ ਹੈ।

ਰਿੱਕੀ ਨੇ 7 ਸਾਲ ਪਹਿਲਾਂ ਅਤੇ ਹੁਣ ਦੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਪਹਿਲੀ ਤਸਵੀਰ ਸਾਲ 2015 ਦੀ ਹੈ, ਜਦੋਂ ਮੈਂ ਆਪਣਾ ਪਹਿਲਾ ਗ੍ਰੈਮੀ ਜਿੱਤਿਆ ਸੀ। ਅਤੇ ਦੂਜੀ ਤਸਵੀਰ ਸਾਲ 2022 ਦੀ ਹੈ, ਜਦੋਂ ਮੈਂ ਦੂਜੀ ਵਾਰ ਗ੍ਰੈਮੀ ਅਵਾਰਡ ਜਿੱਤਿਆ ਸੀ। ਇਨ੍ਹਾਂ 7 ਸਾਲਾਂ 'ਚ ਮੇਰੀ ਉਮਰ ਵਧੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਾਲ ਬਾਅਦ ਵੀ ਉਹੀ ਦਿਖਦੇ ਹਨ। ਇਸ ਦੇ ਪਿੱਛੇ ਕੀ ਰਾਜ਼ ਹੈ?

ਹੋਰ ਪੜ੍ਹੋ : ਨਹੀਂ ਹੋਵੇਗੀ ਆਲਿਆ ਤੇ ਰਣਬੀਰ ਦੀ ਰਿਸੈਪਸ਼ਨ ਪਾਰਟੀ, ਨੀਤੂ ਕਪੂਰ ਨੇ ਕੀਤਾ ਖੁਲਾਸਾ

ਤੁਹਾਨੂੰ ਦੱਸ ਦੇਈਏ ਕਿ ਰਿੱਕੀ ਨੇ ਹਾਲ ਹੀ ਵਿੱਚ ਡਿਵਾਇਨ ਟਾਈਡਸ ਲਈ ਗ੍ਰੈਮੀ ਅਵਾਰਡ ਜਿੱਤਿਆ ਹੈ। ਸੰਗੀਤਕਾਰ ਰਿੱਕੀ ਕੇਜ ਦਾ ਇਹ ਦੂਜਾ ਪੁਰਸਕਾਰ ਹੈ। ਇਸ ਤੋਂ ਪਹਿਲਾਂ ਉਹ 2015 'ਚ ਗ੍ਰੈਮੀ ਜਿੱਤ ਚੁੱਕੀ ਹੈ।

You may also like