ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਈ ਹੈ। ਜੀ ਹਾਂ ਉਹ ਆਪਣੇ ਰੋਮਾਂਟਿਕ ਮਿੱਠੀ ਜਿਹੀ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਈ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੀ ਹਾਂ ਇਸ ਗੀਤ ਮੰਨਤ ਨੂਰ (Mannat Noor) ਦੇ ਨਾਲ ਨਜ਼ਰ ਆ ਰਹੇ ਨੇ ਟੀਵੀ ਜਗਤ ਦੇ ਹੈਂਡਸਮ ਬੁਆਏ ਅਰਜੁਨ ਬਿਜਲਾਨੀ (Arjun Bijlani)। ਜੀ ਹਾਂ ਅਰਜੁਨ ਬਿਜਲਾਨੀ ਨੇ ਹਾਲ ਹੀ ਚ ਟੀਵੀ ਦਾ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ-11’ਜਿੱਤਿਆ ਹੈ। ਇਸ ਗੀਤ 'ਚ ਦੋਵਾਂ ਕਲਾਕਾਰਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਕਪਤਾਨ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਬੀ ਟੂਗੇਦਰਸ ਵਾਲਿਆਂ ਨੇ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ।
MN Melody ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
ਜੇ ਗੱਲ ਕਰੀਏ ਮੰਨਤ ਨੂਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਜੇ ਗੱਲ ਕਰੀਏ ਮੰਨਤ ਨੂਰ ਦੇ ਗਾਏ ‘ਲੌਂਗ ਲਾਚੀ’ ਗੀਤ ਦੀ ਤਾਂ ਉਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ ਇੱਕ ਬਿਲੀਅਨ ਵਿਊਜ਼ ਹਾਸਿਲ ਕਰਕੇ ਇਤਿਹਾਸ ਰਚਿਆ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
