'ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ': ਤਨਜ਼ਾਨੀਆ ਦੇ ਭੈਣ-ਭਰਾ ਨੇ ਬਾਲੀਵੁੱਡ ਗੀਤ 'ਰਾਤਾਂ ਲੰਬੀਆਂ' ‘ਤੇ ਬਣਾਇਆ ਸ਼ਾਨਦਾਰ ਵੀਡੀਓ

written by Lajwinder kaur | November 30, 2021

ਜਿੱਥੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸਟਾਰਰ 'ਸ਼ੇਰਸ਼ਾਹ'  ਫ਼ਿਲਮ ਨੇ ਭਾਰਤੀਆਂ ਦਾ ਦਿਲ ਜਿੱਤਿਆ, ਉੱਥੇ ਹੀ ਫ਼ਿਲਮ ਦੇ ਰੋਮਾਂਟਿਕ ਗੀਤਾਂ ਨੇ ਦਿਖਾਇਆ ਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ। ਅਸਲ 'ਚ ਇੰਸਟਾਗ੍ਰਾਮ 'ਤੇ ਲੋਕਾਂ ਨੇ ਇਨ੍ਹਾਂ ਗੀਤਾਂ 'ਤੇ ਇੰਨੀਆਂ ਰੀਲਾਂ ਬਣਾਈਆਂ ਹਨ । ਸਭ ਤੋਂ ਜ਼ਿਆਦਾ 'ਰਾਂਝਾ' ਤੋਂ ਲੈ ਕੇ 'ਰਾਤਾਂ ਲੰਬੀਆਂ' ਗੀਤ ਜੋ ਕਿ ਦਰਸ਼ਕਾਂ ਦੇ ਬੁੱਲਾਂ 'ਤੇ ਚੜ੍ਹ ਗਏ। ਬਾਲੀਵੁੱਡ ਇੰਡਸਟਰੀ ਨੂੰ ਚਾਰਟਬਸਟਰ ਗੀਤ ਦੇ ਕੇ ਗਾਇਕ ਜੁਬਿਨ ਨੌਟਿਆਲ ਹੌਲੀ-ਹੌਲੀ ਚੋਟੀ ਦੇ ਗਾਇਕ ਬਣ ਰਹੇ ਨੇ। ਭਾਰਤ 'ਚ ਉਨ੍ਹਾਂ ਦੇ ਗੀਤਾਂ ਦਾ ਕ੍ਰੇਜ਼ ਹੈ ਪਰ ਦੁਨੀਆ 'ਚ ਵੀ ਉਨ੍ਹਾਂ ਦਾ ਜਾਦੂ ਚੱਲਦਾ ਨਜ਼ਰ ਆ ਰਿਹਾ ਹੈ। ਤਨਜ਼ਾਨੀਆ ਦੇ ਭੈਣ-ਭਰਾ ਦੀਆਂ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ, ਜੋੜੀ ਨੂੰ ਜੁਬਿਨ ਨੌਟਿਆਲ ਦੇ ਹਿੱਟ ਗੀਤਾਂ ਨਾਲ ਲਿਪ-ਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਭੈਣ-ਭਰਾ ਦੀ ਵੀਡੀਓ ਹਰ ਇੱਕ ਦਾ ਦਿਲ ਜਿੱਤ ਰਹੀ ਹੈ।

inside image of raataaan lambiyan image source- youtube

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਇਨ੍ਹੀਂ ਦਿਨੀਂ ਤਨਜ਼ਾਨੀਆ ਦੇ ਭਰਾ-ਭੈਣ ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਕਲਿੱਪ ਵਿੱਚ, ਪੂਰਬੀ ਅਫ਼ਰੀਕੀ content creator ਕਾਇਲੀ ਪੌਲ ਅਤੇ ਉਸਦੀ ਭੈਣ ਨੀਮਾ ਰਵਾਇਤੀ ਮਾਸਾਈ ਪਹਿਰਾਵੇ ਵਿੱਚ 'ਰਾਤਾਂ ਲੰਬੀਆ' (Raataan Lambiyan) ਗੀਤ 'ਤੇ ਲਿਪਸਿੰਕ ਕਰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : Bollywood Marriage: ਕੈਟਰੀਨਾ ਕੈਫ ਤੋਂ ਬਾਅਦ ਮੌਨੀ ਰਾਏ ਦੇ ਵਿਆਹ ਦੀ ਤਰੀਕ ਦਾ ਖੁਲਾਸਾ, ਇਸ ਦਿਨ ਲੇਵੇਗੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਸੱਤ ਫੇਰੇ

inside image kili paul image image source-instagram

ਤੁਹਾਨੂੰ ਦੱਸ ਦਈਏ, ਇਸ ਤਨਜ਼ਾਨੀਆ ਦੇ ਜੋੜੇ ਨੇ ਨਾ ਸਿਰਫ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸਗੋਂ ਇਸ ਨੇ ਇਸ ਗੀਤ ਦੇ ਨਿਰਮਾਤਾਵਾਂ ਦਾ ਵੀ ਧਿਆਨ ਖਿੱਚਿਆ। ਜਿੱਥੇ ਗਾਇਕ ਜੁਬਿਨ ਨੌਟਿਆਲ ਨੇ ਆਪਣੀ ਇੰਸਟਾ ਸਟੋਰੀਆਂ ‘ਚ ਇਸ ਕਲਿੱਪ ਨੂੰ ਸ਼ੇਅਰ ਕੀਤਾ ਹੈ। ਅਭਿਨੇਤਰੀ ਕਿਆਰਾ ਅਡਵਾਨੀ ਨੇ ਇਸਨੂੰ ਟਵਿੱਟਰ 'ਤੇ ਰੀਟਵੀਟ ਕੀਤਾ। ਅਤੇ ਬੇਸ਼ੱਕ, ਅਭਿਨੇਤਾ ਸਿਧਾਰਥ ਮਲਹੋਤਰਾ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਇਸ ਨੂੰ ਸਾਂਝਾ ਕੀਤਾ ਸੀ।  ਕਾਇਲੀ ਨੇ ਸਿਧਾਰਥ ਮਲਹੋਤਰਾ ਦੀ ਸਟੋਰੀ ਦੁਬਾਰਾ ਸਾਂਝਾ ਕਰਦੇ ਹੋਏ  ਲਿਖਿਆ - 'ਧੰਨਵਾਦ..ਓਐੱਮਜੀ..ਉਨ੍ਹਾਂ ਨੇ ਦੇਖ ਲਿਆ, ਭਾਰਤ ਲਈ ਬਹੁਤ ਸਾਰਾ ਪਿਆਰ।'

 

 

View this post on Instagram

 

A post shared by Kili Paul (@kili_paul)

You may also like