ਨੀਰੂ ਬਾਜਵਾ ਨੇ ਜੋਤੀ ਨੂਰਾਂ ਦੇ ਫੈਸਲੇ ਦੀ ਕੀਤੀ ਸ਼ਲਾਘਾ, ਕਿਹਾ ‘ਤੁਹਾਨੂੰ ਵੇਖ ਕੇ ਦੂਜੀਆਂ ਕੁੜੀਆਂ ਨੂੰ ਹਿੰਮਤ ਮਿਲੂ’

written by Shaminder | August 08, 2022

ਅੱਜ ਸਮਾਜ ‘ਚ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਆਖੀ ਜਾਂਦੀ ਹੈ । ਪਰ ਅੱਜ ਵੀ ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਨਹੌਂ ਬਦਲਿਆ ਹੈ । ਬੀਤੇ ਦਿਨ ਅਮਰੀਕਾ ਵਰਗੇ ਦੇਸ਼ ‘ਚ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਉਸ ਮਹਿਲਾ ਨੇ ਖੁਦਕੁਸ਼ੀ ਕਰ ਲਈ ਸੀ । ਕਿਉਂਕਿ ਉਹ ਸ਼ਖਸ ਉਸ ਦੇ ਨਾਲ ਪਿਛਲੇ ਅੱਠ ਸਾਲਾਂ ਤੋਂ ਕੁੱਟਮਾਰ ਕਰਦਾ ਆ ਰਿਹਾ ਸੀ ।

jyoti nooran- image from jyoti nooran instagram

ਹੋਰ ਪੜ੍ਹੋ : ਗਾਇਕੀ ਦੇ ਮਾਮਲੇ ‘ਚ ਜੋਤੀ ਤੇ ਸੁਲਤਾਨਾ ਨੂਰਾਂ ਵੀ ਨੂੰ ਮਾਤ ਪਾਉਂਦੇ ਹਨ ਉਹਨਾਂ ਦਾ ਭਰਾ ਸਾਹਿਲ ਮੀਰ ਤੇ ਭੈਣ ਰਿਤੂ ਮੀਰ, ਵੀਡਿਓ ਵਾਇਰਲ 

ਮਹਿਲਾ ਦਾ ਕਸੂਰ ਸਿਰਫ਼ ਏਨਾਂ ਸੀ ਕਿ ਉਸ ਨੇ ਦੋ ਧੀਆਂ ਨੂੰ ਜਨਮ ਦਿੱਤਾ ਸੀ ਅਤੇ ਉਹ ਆਪਣੇ ਪਤੀ ਨੂੰ ਇੱਕ ਪੁੱਤ ਨਹੀਂ ਸੀ ਦੇ ਸਕੀ । ਇਸ ਤੋਂ ਇਲਾਵਾ ਬੀਤੇ ਦਿਨ ਜੋਤੀ ਨੂਰਾਂ ਜਿਸ ਨੇ ਕਿ ਕੁਝ ਸਮਾਂ ਪਹਿਲਾਂ ਘਰ ਵਾਲਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਈ ਸੀ । ਉਸ ਨੇ ਵੀ ਆਪਣੇ ਪਤੀ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ ।

jyoti nooran- image From jyoti nooran instagram

ਹੋਰ ਪੜ੍ਹੋ : ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਨੂੰ

ਗਾਇਕਾ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਅਕਸਰ ਕੁੱਟਮਾਰ ਕਰਦਾ ਸੀ । ਉਸ ਦੇ ਅਕਾਊਂਟ ਚੋਂ ਉਸ ਨੇ ਕਰੋੜਾਂ ਰੁਪਏ ਕਢਵਾ ਲਏ ਹਨ । ਜਿਸ ਤੋਂ ਬਾਅਦ ਜੋਤੀ ਨੂਰਾਂ ਦੀ ਹਿੰਮਤ ਦੀ ਸ਼ਲਾਘਾ ਹੋ ਰਹੀ ਹੈ ।

jyoti nooran- image From jyoti nooran instagram

ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੋਤੀ ਨੂਰਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਸਾਨੂੰ ਤੇਰੇ ‘ਤੇ ਮਾਣ ਹੈ ਜੋਤੀ ਨੂਰਾਂ, ਬਿਲਕੁੱਲ ਸਹੀ ਕੀਤਾ । ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਅਸੀਂ ਤੁਹਾਡੇ ਨਾਲ ਹਾਂ ਤੁਹਾਨੂੰ ਵੇਖ ਕੇ ਹੋਰ ਕੁੜੀਆਂ ਨੂੰ ਵੀ ਹਿੰਮਤ ਮਿਲੂ’।

 

View this post on Instagram

 

A post shared by Jyoti Nooran (@jyotinooran)

You may also like