ਗਿੱਪੀ ਗਰੇਵਾਲ ਸਟਾਰਰ ਵੈੱਬ ਸੀਰੀਜ਼ 'Outlaw' ਦਾ ਟੀਜ਼ਰ ਹੋਇਆ ਰਿਲੀਜ਼, ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਦਾ ਵੀ ਐਲਾਨ, ਵੇਖੋ ਟੀਜ਼ਰ

ਗਿੱਪੀ ਗਰੇਵਾਲ ਨੇ ਆਖਿਰਕਾਰ ਆਪਣੀ ਬਹੁ ਉਡੀਕੀ ਜਾ ਰਹੀ ਵੈੱਬ ਸੀਰੀਜ਼ 'ਆਊਟਲਾ' ਦੀ ਰਿਲੀਜ਼ ਡੇਟ ਦਾ ਐਲਾਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਟੀਜ਼ਰ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  May 23rd 2023 02:04 PM  |  Updated: May 23rd 2023 02:04 PM

ਗਿੱਪੀ ਗਰੇਵਾਲ ਸਟਾਰਰ ਵੈੱਬ ਸੀਰੀਜ਼ 'Outlaw' ਦਾ ਟੀਜ਼ਰ ਹੋਇਆ ਰਿਲੀਜ਼, ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਦਾ ਵੀ ਐਲਾਨ, ਵੇਖੋ ਟੀਜ਼ਰ

Gippy Grewal’s Outlaw Release Date: ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਆਪਣੇ ਸਾਰੇ ਫੈਨਸ ਨੂੰ ਜੋੜੀ ਰੱਖਣ ਲਈ ਜਾਣਿਆ ਜਾਂਦਾ ਹੈ। ਆਪਣੇ ਵੱਖ-ਵੱਖ ਪ੍ਰੋਜੈਕਟਾਂ ਨਾਲ ਉਹ ਨਾ ਸਿਰਫ ਬਾਕਸ ਆਫਿਸ ‘ਤੇ ਰਾਜ ਕਰਦਾ ਹੈ, ਸਗੋਂ ਆਪਣੇ ਫੈਨਸ ਨੂੰ ਹਮੇਸ਼ਾ ਐਕਸਾਈਟ ਵੀ ਕਰਦਾ ਰਹਿੰਦਾ ਹੈ। ਹੁਣ ਗਿੱਪੀ ਗਰੇਵਾਲ ਨੇ ਆਖਰਕਾਰ ਆਪਣੀ ਬਹੁਤ ਉਡੀਕੀ ਜਾ ਰਹੀ ਵੈੱਬ ਸੀਰੀਜ਼ ‘ਆਊਟਲਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਗਿੱਪੀ ਗਰੇਵਾਲ ਦੇ ਸਾਰੇ ਫੈਨਸ ਲੰਬੇ ਸਮੇਂ ਤੋਂ ‘ਆਊਟਲਾਅ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਅਤੇ ਹੁਣ ਗਿੱਪੀ ਨੇ ਆਖਿਰਕਾਰ ਪ੍ਰੋਜੈਕਟ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਪਹਿਲਾਂ ਹੀ ਸਾਹਮਣੇ ਆਇਆ ਸੀ ਕਿ ਆਊਟਲਾਅ ਨੂੰ OTT ਪਲੇਟਫਾਰਮ ਚੌਪਾਲ ਟੀਵੀ ‘ਤੇ ਰਿਲੀਜ਼ ਕੀਤਾ ਜਾਵੇਗਾ, ਤੇ ਹੁਣ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਐਕਸ਼ਨ ਪੈਕਡ ਵੈੱਬ ਸੀਰੀਜ਼ 28 ਜੁਲਾਈ, 2023 ਤੋਂ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।

ਗਿੱਪੀ ਗਰੇਵਾਲ ਨੇ ਇਸ ਪ੍ਰੋਜੈਕਟ ਦਾ ਟੀਜ਼ਰ ਸਾਂਝਾ ਕਰਕੇ ਇਹ ਐਲਾਨ ਕੀਤਾ ਹੈ। ਛੋਟੀ ਵੀਡੀਓ ਵਿੱਚ, ਅਸੀਂ ਗਿੱਪੀ ਗਰੇਵਾਲ ਨੂੰ ਇੱਕ ਲਾਊਡ ਹਿੰਸਕ ਲੁੱਕ ਵਿੱਚ ਦੇਖ ਸਕਦੇ ਹਾਂ। ਦੱਸ ਦਈਏ ਕਿ ਇਹ ਉਹੀ ਪ੍ਰੋਜੈਕਟ ਹੈ ਜਿਸ ਨੂੰ ਪਹਿਲਾਂ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿੱਚ ਟੀਮ ਨੇ ਇਸ ਪ੍ਰੋਜੈਕਟ ਨੂੰ ਵੈੱਬ ਸੀਰੀਜ਼ ਦਾ ਰੂਪ ਦੇਣ ਦਾ ਫੈਸਲਾ ਕੀਤਾ।

ਆਊਟਲਾਅ ‘ਚ ਮੁੱਖ ਭੂਮਿਕਾ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਰਾਜ ਸਿੰਘ ਝਿੰਜਰ, ਯੋਗਰਾਜ ਸਿੰਘ, ਪ੍ਰਿੰਸ ਕੰਵਲਜੀਤ ਸਿੰਘ ਅਤੇ ਗਿੱਪੀ ਦੇ ਵੱਡੇ ਪੁੱਤਰ ਏਕੋਮ ਗਰੇਵਾਲ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਫਿਲਹਾਲ ਸੀਰੀਜ਼ ਦੀ ਕਹਾਣੀ ਅਤੇ ਪਲਾਟ ਬਾਰੇ ਵੇਰਵੇ ਅਧਿਕਾਰਤ ਤੌਰ ‘ਤੇ ਸਾਹਮਣੇ ਨਹੀਂ ਆਏ ਹਨ। ਪਰ ਟਾਈਟਲ ਤੋਂ ਪਤਾ ਲੱਗਦਾ ਹੈ ਕਿ ਆਊਟਲਾ ਇੱਕ ਐਕਸ਼ਨ ਅਤੇ ਰੋਮਾਂਚਕ ਡਰਾਮੇ ਨਾਲ ਭਰਪੂਰ ਪ੍ਰੋਜੈਕਟ ਹੋਵੇਗਾ।

ਹੋਰ ਪੜ੍ਹੋ: ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ,  ਪੁੱਤਰ ਨੂੰ ਯਾਦ ਕਰ ਹੋਏ ਭਾਵੁਕ

ਹੁਣ ਇਸ ਬਹੁਤ ਹੀ ਉਡੀਕੀ ਜਾ ਰਹੀ ਵੈੱਬ ਸੀਰੀਜ਼ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਆਊਟਲਾਅ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਜੋ ਇਸ ਪ੍ਰੋਜੈਕਟ ਨੂੰ ਵੀ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ, ਆਊਟਲਾਅ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਬਿਗ ਡੈਡੀ ਫਿਲਮਜ਼ ਅਤੇ ਚੌਪਾਲ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਐਕਸ਼ਨ ਥ੍ਰਿਲਰ ਸੀਰੀਜ਼ ਵਾਰਨਿੰਗ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਆਊਟਲਾ ਲਈ ਉਸਦੇ ਫੈਨਸ ਦੀਆਂ ਉਮੀਦਾਂ ਵਧ ਗਈਆਂ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network