New OTT Release: ਜੂਨ 'ਚ ਆਉਣ ਵਾਲੀਆਂ ਹਨ ਐਕਸ਼ਨ ਤੇ ਡਰਾਮੇ ਨਾਲ ਭਰਪੂਰ WEB SERIES ਤੇ ਫ਼ਿਲਮਾਂ

ਜੂਨ ਮਹੀਨੇ ਵਿੱਚ Netflix, Amazon Prime Video, Disney+ Hotstar ਤੇ ਹੋਰ OTT ਪਲੇਟਫ਼ਾਰਮਾਂ ਉੱਤੇ ਕਮਾਲ ਦੀਆਂ ਵੈੱਬ ਸੀਰੀਜ਼ ਤੇ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਅਸੀਂ ਤੁਹਾਡੇ ਲਈ ਬਿੰਜ ਵਾਚ ਕਰਨ ਲਈ ਪੂਰੀ ਲਿਸਟ ਲੈ ਕੇ ਆਏ ਹਾਂ।

Reported by: PTC Punjabi Desk | Edited by: Entertainment Desk  |  May 23rd 2023 05:57 PM |  Updated: May 23rd 2023 05:58 PM

New OTT Release: ਜੂਨ 'ਚ ਆਉਣ ਵਾਲੀਆਂ ਹਨ ਐਕਸ਼ਨ ਤੇ ਡਰਾਮੇ ਨਾਲ ਭਰਪੂਰ WEB SERIES ਤੇ ਫ਼ਿਲਮਾਂ

ਅੱਜ 23 ਮਈ ਹੈ ਤੇ Zee5 ਉੱਤੇ ਅਦਾਕਾਰ ਮਨੋਜ ਬਾਜਪਾਈ ਦੀ ਫ਼ਿਲਮ 'ਬੰਦਾ' ਰਿਲੀਜ਼ ਹੋ ਚੁੱਕੀ ਹੈ। ਹਰ ਪਾਸੇ ਫ਼ਿਲਮ ਦੀ ਕਾਫ਼ੀ ਤਰੀਫ਼ ਹੋ ਰਹੀ ਹੈ। ਇਹ ਇੱਕ ਕੋਰਟ ਰੂਮ ਡਰਾਮਾ ਹੈ ਜੋ ਕਿ ਕਾਫ਼ੀ ਰਿਅਲਿਸਟਿਕ ਤਰੀਕੇ ਨਾਲ ਲੋਕਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜੇ ਤੁਸੀਂ OTT ਪਲੇਟਫ਼ਾਰਮਾਂ ਉੱਤੇ ਬਿੰਜ ਵਾਚਿੰਗ ਦਾ ਸ਼ੌਕ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਮਈ ਦਾ ਮਹੀਨਾ ਖ਼ਤਮ ਹੋ ਰਿਹਾ ਹੈ ਤੇ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ ਪ੍ਰਸਿੱਧ ਸਟ੍ਰੀਮਿੰਗ ਪਲੇਟਫ਼ਾਰਮਾਂ ਜਿਵੇਂ ਕਿ Netflix, Amazon Prime Video, Disney Hotstar, ਅਤੇ ਹੋਰਾਂ ਉੱਤੇ ਕਈ ਮਜ਼ੇਦਾਰ ਵੈੱਬ ਸੀਰੀਜ਼ ਤੇ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਜੇ ਤੁਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਬਿੰਜ ਵਾਚਿੰਗ ਕਰਨਾ ਚਾਹੁੰਦੇ ਹੋ ਤਾਂ ਇਹ ਰਹੀਆਂ ਜੂਨ ਮਹੀਨੇ ਵਿੱਚ OTT 'ਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼।

Scoop

ਰਿਲੀਜ਼ ਡੇਟ: 2 ਜੂਨ, 2023

ਪਲੇਟਫ਼ਾਰਮ: Netflix

ਸ਼ੈਲੀ: ਡਰਾਮਾ

Avatar Way of Water

ਰਿਲੀਜ਼ ਡੇਟ: ਜੂਨ 7, 2023

ਪਲੇਟਫ਼ਾਰਮ: ਡਿਜ਼ਨੀ ਹੌਟਸਟਾਰ

ਸ਼ੈਲੀ: ਫ਼ਿਲਮ

Arnold

ਰਿਲੀਜ਼ ਡੇਟ: ਜੂਨ 7, 2023

ਪਲੇਟਫ਼ਾਰਮ: Netflix

ਸ਼ੈਲੀ: ਡਰਾਮਾ

Never Have I Ever Season 4

 ਰਿਲੀਜ਼ ਡੇਟ: ਜੂਨ 8, 2023

ਪਲੇਟਫ਼ਾਰਮ: Netflix

ਸ਼ੈਲੀ: ਕਾਮੇਡੀ

My Fault

 ਰਿਲੀਜ਼ ਡੇਟ: ਜੂਨ 8, 2023

ਪਲੇਟਫ਼ਾਰਮ: ਐਮਾਜ਼ਾਨ ਪ੍ਰਾਈਮ ਵੀਡੀਓ

ਸ਼ੈਲੀ: ਫ਼ਿਲਮ

Shahid Kapoor’s Bloody Daddy

 ਰਿਲੀਜ਼ ਡੇਟ: ਜੂਨ 9, 2023

ਪਲੇਟਫ਼ਾਰਮ: ਜੀਓ ਸਿਨੇਮਾ / ਵੂਟ

ਸ਼ੈਲੀ: ਥ੍ਰਿਲਰ

Extraction 2

 ਰਿਲੀਜ਼ ਡੇਟ: ਜੂਨ 16, 2023

ਪਲੇਟਫ਼ਾਰਮ: Netflix

ਸ਼ੈਲੀ: ਫ਼ਿਲਮ

Secret Invasion

ਰਿਲੀਜ਼ ਡੇਟ: ਜੂਨ 21, 2023

ਪਲੇਟਫ਼ਾਰਮ: ਡਿਜ਼ਨੀ ਹੌਟਸਟਾਰ

ਸ਼ੈਲੀ: ਮਾਰਵਲ

Witcher Season 3

ਰਿਲੀਜ਼ ਡੇਟ: ਜੂਨ 29, 2023

ਪਲੇਟਫ਼ਾਰਮ: Netflix

ਸ਼ੈਲੀ: ਕਲਪਨਾ

Night Manager Season 2

 ਰਿਲੀਜ਼ ਡੇਟ: ਜੂਨ 30, 2023

ਪਲੇਟਫ਼ਾਰਮ: ਡਿਜ਼ਨੀ ਹੌਟਸਟਾਰ

ਸ਼ੈਲੀ: ਐਕਸ਼ਨ

Jack Ryan Season 4

 ਰਿਲੀਜ਼ ਡੇਟ: ਜੂਨ 30, 2023

ਪਲੇਟਫ਼ਾਰਮ: ਐਮਾਜ਼ਾਨ ਪ੍ਰਾਈਮ ਵੀਡੀਓ

ਸ਼ੈਲੀ: ਐਕਸ਼ਨ

ਇਨ੍ਹਾਂ ਸਭ ਤੋਂ ਇਲਾਵਾ ਸਲਮਾਨ ਖ਼ਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ "ਕਿਸੀ ਕਾ ਭਾਈ ਕਿਸੀ ਕੀ ਜਾਨ" ਵੀ ਓਟੀਟੀ ਉੱਤੇ ਰਿਲੀਜ਼ ਹੋਣ ਵਾਲੀ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ 'ਜ਼ੀ5' ਪਲੇਟਫ਼ਾਰਮ ਉੱਤੇ ਜੂਨ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਹ ਕਿਸ ਤਰੀਕ ਨੂੰ ਰਿਲੀਜ਼ ਹੋਵੇਗੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network