Pathaan OTT Release: ਓਟੀਟੀ 'ਤੇ ਇਸ ਦਿਨ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ 'ਪਠਾਨ', ਜਾਣੋ ਕਦੋਂ ਤੇ ਕਿੱਥੇ ਵੇਖ ਸਕੋਗੇ ਇਹ ਫ਼ਿਲਮ

ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਨੇ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ 'ਚ ਸਾਰੇ ਰਿਕਾਰਡ ਆਪਣੇ ਨਾਂ ਕਰ ਲਏ ਹਨ। ਸ਼ਾਹਰੁਖ ਖ਼ਾਨ ਦੀ ਹੁਣ ਤੱਕ ਦੀ ਸਭ ਤੋਂ ਸਫਲ ਫ਼ਿਲਮ ਪਠਾਨ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

Reported by: PTC Punjabi Desk | Edited by: Pushp Raj  |  March 16th 2023 04:45 PM |  Updated: March 16th 2023 05:33 PM

Pathaan OTT Release: ਓਟੀਟੀ 'ਤੇ ਇਸ ਦਿਨ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ 'ਪਠਾਨ', ਜਾਣੋ ਕਦੋਂ ਤੇ ਕਿੱਥੇ ਵੇਖ ਸਕੋਗੇ ਇਹ ਫ਼ਿਲਮ

Pathaan OTT Release: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਨੇ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ 'ਚ ਸਾਰੇ ਰਿਕਾਰਡ ਆਪਣੇ ਨਾਂ ਕਰ ਲਏ ਹਨ। ਇਹ ਫ਼ਿਲਮ 25 ਜਨਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ 'ਚ ਸ਼ਾਹਰੁਖ ਖ਼ਾਨ ਦੇ ਨਾਲ-ਨਾਲ ਦੀਪਿਕਾ ਪਾਦੂਕੋਣ ਅਤੇ ਜਾਨ ਇਬ੍ਰਾਹਿਮ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ। ਸਿਨੇਮਾ ਘਰਾਂ 'ਚ ਚੰਗੀ ਕਮਾਈ ਕਰਨ ਮਗਰੋਂ ਹੁਣ ਇਹ ਫ਼ਿਲਮ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ, ਜਾਣੋ ਤੁਸੀਂ ਇਸ ਫ਼ਿਲਮ ਨੂੰ ਕਦੋਂ ਤੇ ਕਿੱਥੇ ਵੇਖ ਸਕਦੇ ਹੋ। 

ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਫ਼ਿਲਮ 'ਪਠਾਨ' 26 ਅਪ੍ਰੈਲ 2023 ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ 22 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ OTT ਅਧਿਕਾਰ ਸਿਰਫ Amazon Prime Video ਨੂੰ ਵੇਚੇ ਗਏ ਹਨ। 

ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ 

ਕਈ ਮੀਡੀਆ ਰਿਪੋਰਟਾਂ ਦੇ ਮੁਤਾਬਕ, YRF ਦੀ SpyUniverse ਫ਼ਿਲਮ ਪਠਾਨ 22 ਮਾਰਚ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਨੂੰ ਦੇਖਣ ਲਈ ਦਰਸ਼ਕਾਂ ਨੂੰ Amazon Prime Video ਦਾ ਸਬਸਕ੍ਰਿਪਸ਼ਨ ਪਲਾਨ ਲੈਣਾ ਪਵੇਗਾ।

ਫ਼ਿਲਮ ਦੀ ਕੁੱਲ ਕਮਾਈ 

ਕਈ ਰਿਪੋਰਟਾਂ ਦੇ ਅਨੁਸਾਰ, ਸ਼ਾਹਰੁਖ ਖ਼ਾਨ ਸਟਾਰਰ ਫਿਲਮ ਪਠਾਨ ਦੇ ਓਟੀਟੀ ਅਧਿਕਾਰ ਲਗਭਗ 100 ਕਰੋੜ ਰੁਪਏ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ਨੂੰ ਵੇਚੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਯਸ਼ਰਾਜ  ਪ੍ਰੋਡਕਸ਼ਨ ਦੀ ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦਾ ਕੈਮਿਓ ਰੋਲ ਵੀ ਸੁਰਖੀਆਂ ਵਿੱਚ ਰਿਹਾ ਹੈ। ਫ਼ਿਲਮ ਨੇ ਦੁਨੀਆ ਭਰ ਵਿੱਚ ਲਗਭਗ 1,043.37 ਕਰੋੜ ਰੁਪਏ  ਦੀ ਕਮਾਈ ਕੀਤੀ ਹੈ, ਜਦੋਂ ਕਿ ਭਾਰਤ ਵਿੱਚ ਫ਼ਿਲਮ ਦਾ ਕੁਲੈਕਸ਼ਨ ਲਗਭਗ 540 ਕਰੋੜ ਰਿਹਾ ਹੈ।

ਹੋਰ ਪੜ੍ਹੋ: Shilpa Shetty: ਸ਼ਿਲਪਾ ਸ਼ੈੱਟੀ ਨੇ ਮਾਂ ਦੀ ਸਰਜਰੀ ਨੂੰ ਲੈ ਕੇ ਲਿਖੀ ਭਾਵੁਕ ਪੋਸਟ, ਫੈਨਜ਼ ਨੂੰ ਕੀਤੀ ਦੁਆਵਾਂ ਕਰਨ ਦੀ ਅਪੀਲ 

ਦੱਸ ਦੇਈਏ ਕਿ ਫ਼ਿਲਮ 'ਪਠਾਨ ' ਨੇ ਬਾਹੂਬਲੀ 2 ਦਾ 6 ਸਾਲ ਪੁਰਾਣਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ। ਪਠਾਨਟ ਹਿੰਦੀ ਭਾਸ਼ਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਹੁਣ ਤੱਕ ਇਹ ਵੱਡਾ ਰਿਕਾਰਡ ਬਾਹੂਬਲੀ 2 ਦੇ ਨਾਂ ਦਰਜ ਸੀ। ਪਠਾਨ ਨੇ ਇਹ ਵੱਡਾ ਰਿਕਾਰਡ ਤੋੜ ਦਿੱਤਾ ਹੈ। ਹੁਣ ਪ੍ਰਸ਼ੰਸਕ ਇਸ ਫ਼ਿਲਮ ਦੀ ਓਟੀਟੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network