ਸੋਨਾਕਸ਼ੀ ਸਿਨਹਾ ਦੀ ਵੈੱਬਸੀਰੀਜ਼ 'ਦਹਾੜ' ਦਾ ਟੀਜ਼ਰ ਹੋਇਆ ਰਿਲੀਜ਼, ਵੀਡੀਓ ਵੇਖ ਦਹਿਲਿਆ ਦਰਸ਼ਕਾਂ ਦਿਲ, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਡੈਬਿਊ ਕਰਨ ਵਾਲੀ ਹੈ। ਅਦਾਕਾਰਾ ਵੈੱਬਸੀਰੀਜ਼ 'ਦਹਾੜ' 'ਚ ਬਤੌਰ ਪੁਲਿਸ ਅਫਸਰ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਹੁਣ ਵੈੱਬਸੀਰੀਜ਼ 'ਦਹਾੜ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ।

Written by  Pushp Raj   |  April 27th 2023 06:49 PM  |  Updated: April 27th 2023 06:49 PM

ਸੋਨਾਕਸ਼ੀ ਸਿਨਹਾ ਦੀ ਵੈੱਬਸੀਰੀਜ਼ 'ਦਹਾੜ' ਦਾ ਟੀਜ਼ਰ ਹੋਇਆ ਰਿਲੀਜ਼, ਵੀਡੀਓ ਵੇਖ ਦਹਿਲਿਆ ਦਰਸ਼ਕਾਂ ਦਿਲ, ਵੇਖੋ ਵੀਡੀਓ

Sonakshi Sinha's web series 'Dahaad' Teaser out : ਅੱਜ ਦੇ ਦੌਰ ਵਿੱਚ, ਇੱਕ ਤੋਂ ਬਾਅਦ ਇੱਕ ਬਾਲੀਵੁੱਡ ਸਿਤਾਰੇ OTT ਉੱਤੇ ਆਪਣਾ ਡੈਬਿਊ ਕਰ ਰਹੇ ਹਨ ਅਤੇ ਇਸ ਕੜੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ। ਜੋ ਹੈ ਸੋਨਾਕਸ਼ੀ ਸਿਨਹਾ ਕਾ ਹਾਂ ਸੋਨਾਕਸ਼ੀ ਸਿਨਹਾ ਜਲਦੀ ਹੀ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਰਾਹੀਂ ਡੈਬਿਊ ਕਰਨ ਜਾ ਰਹੀ ਹੈ। ਉਹ ਇਕ ਸੀਰੀਜ਼ ਨਾਲ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੀ ਹੈ। ਜਿਸ ਦਾ ਨਾਮ 'ਦਹਾੜ' ਹੈ।

ਹਾਲ ਹੀ ਵਿੱਚ ਸੋਨਾਕਸ਼ੀ ਸਿਨਹਾ ਸਟਾਰਰ ਵੈੱਬਸੀਰੀਜ਼ 'ਦਹਾੜ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਦੱਸ ਦਈਏ ਕਿ ਲੰਮੇਂ ਸਮੇਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਰਹੀ ਅਦਾਕਾਰਾ  ਵੈੱਬਸੀਰੀਜ਼ 'ਦਹਾੜ' ਨਾਲ ਆਪਣਾ ਪਹਿਲਾ ਓਟੀਟੀ ਡੈਬਿਊ ਕਰ ਰਹੀ ਹੈ। 

ਟੀਜ਼ਰ 'ਚ ਕੀ ਹੈ ਖ਼ਾਸ 

ਸੋਨਾਕਸ਼ੀ ਸਿਨਹਾ ਆਪਣੀ ਮੋਸਟ ਅਵੇਟਿਡ ਸਟ੍ਰੀਮਿੰਗ ਕ੍ਰਾਈਮ ਡਰਾਮਾ ਸੀਰੀਜ਼ ਦਹਾੜ ਵਿੱਚ ਇੱਕ ਸਿਪਾਹੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਸੀਰੀਜ਼ ਤੋਂ ਉਸ ਦਾ ਲੁੱਕ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ। ਸੋਨਾਕਸ਼ੀ ਸਿਨਹਾ ਇਸ ਸ਼ੋਅ ਰਾਹੀਂ ਡਿਜੀਟਲ ਡੈਬਿਊ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਸੀਰੀਜ਼ ਨੂੰ ਰੀਮਾ ਕਾਗਤੀ ਅਤੇ ਜ਼ੋਇਆ ਅਖਤਰ ਨੇ ਬਣਾਇਆ ਹੈ। 

ਇਸ ਦੇ ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਬਰਲਿਨ ਇੰਟਰਨੈਸ਼ਨਲ ਵਿੱਚ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕਰਨ ਵਾਲੀ ਪਹਿਲੀ ਭਾਰਤੀ ਸੀਰੀਜ਼ ਬਣਨ ਤੋਂ ਬਾਅਦ, ਦਹਾੜ ਦਾ ਪ੍ਰੀਮੀਅਰ 12 ਮਈ 2023 ਨੂੰ ਪ੍ਰਾਈਮ ਵੀਡੀਓਜ਼ ‘ਤੇ ਕੀਤਾ ਜਾਣਾ ਹੈ। ਇਸ ਲੜੀ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ। ਜੋ ਇੱਕ ਛੋਟੇ ਕਸਬੇ ਦੇ ਥਾਣੇ ਵਿੱਚ ਸਬ ਇੰਸਪੈਕਟਰ ਅੰਜਲੀ ਭਾਟੀ ਅਤੇ ਸਾਥੀਆਂ ਦਾ ਪਿੱਛਾ ਕਰਦਾ ਹੈ।

ਹੋਰ ਪੜ੍ਹੋ: Jiha Khan suicide case: ਅਦਾਕਾਰਾ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਅਦਾਲਤ ਭੱਲਕੇ ਸੁਣਾਵੇਗੀ ਆਪਣਾ ਅੰਤਰਿਮ ਫੈਸਲਾ

ਕੀ ਹੈ ਕਹਾਣੀ  

ਕਹਾਣੀ ਇੱਕ ਜਨਤਕ ਟਾਇਲਟ ਵਿੱਚ ਇੱਕ ਔਰਤ ਦੇ ਰਹੱਸਮਈ ਢੰਗ ਨਾਲ ਮ੍ਰਿਤਕ ਪਾਏ ਜਾਣ ਨਾਲ ਸ਼ੁਰੂ ਹੁੰਦੀ ਹੈ। ਪਹਿਲਾਂ ਤਾਂ ਮੌਤ ਸਪੱਸ਼ਟ ਤੌਰ ‘ਤੇ ਖੁਦਕੁਸ਼ੀ ਜਾਪਦੀ ਹੈ ਪਰ ਜਿਵੇਂ-ਜਿਵੇਂ ਮਾਮਲਾ ਅੱਗੇ ਵਧਦਾ ਜਾ ਰਿਹਾ ਹੈ। ਹਾਲਾਂਕਿ ਅੰਜਲੀ ਨੂੰ ਸ਼ੱਕ ਹੋਣ ਲੱਗਦਾ ਹੈ ਕਿ ਇਹ ਕਿਸੇ ਸੀਰੀਅਲ ਕਿਲਰ ਦਾ ਕੰਮ ਹੈ ਜੋ ਖੁੱਲ੍ਹੇਆਮ ਘੁੰਮ ਰਿਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network