ਮਤ ਬੋਲਣਾ ਹਨੀ ਸਿੰਘ ਬਿਮਾਰ ਹੈ ,ਯੋ ਯੋ ਦੀ ਡਾਕੂਮੈਂਟਰੀ ਤਿਆਰ ਹੈ ...ਹੁਣ ਨੈੱਟਫਲਿਕਸ 'ਤੇ ਆਉਣਗੇ ਰੈਪਰ ਦੇ ਬਹੁਤ ਸਾਰੇ ਰਾਜ਼ ਸਾਹਮਣੇ

ਯੋ ਯੋ ਹਨੀ ਸਿੰਘ ਦੀ ਡਾਕੂਮੈਂਟਰੀ ਛੇਤੀ ਹੀ OTT ਦਿਗਜ਼ ਨੈੱਟਫਲਿਕਸ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਨੂੰ ਆਸਕਰ ਜੇਤੂ ਗੁਨੀਤ ਮੋਂਗਾ ਪ੍ਰੋਡਿਊਸ ਕਰ ਰਹੇ ਹਨ, ਜਿਨ੍ਹਾਂ ਦੀ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਨੇ 95ਵੇਂ ਕੌਮਾਂਤਰੀ ਆਸਕਰ ਐਵਾਰਡ ਨੂੰ ਆਪਣੇ ਨਾਮ ਕਰ ਲਿਆ ਹੈ।

Written by  Entertainment Desk   |  March 16th 2023 04:41 PM  |  Updated: March 16th 2023 05:03 PM

ਮਤ ਬੋਲਣਾ ਹਨੀ ਸਿੰਘ ਬਿਮਾਰ ਹੈ ,ਯੋ ਯੋ ਦੀ ਡਾਕੂਮੈਂਟਰੀ ਤਿਆਰ ਹੈ ...ਹੁਣ ਨੈੱਟਫਲਿਕਸ 'ਤੇ ਆਉਣਗੇ ਰੈਪਰ ਦੇ ਬਹੁਤ ਸਾਰੇ ਰਾਜ਼ ਸਾਹਮਣੇ

ਦਿੱਲੀ 'ਚ ਜੰਮਿਆ ਤੇ ਵਿਦੇਸ਼ਾਂ ਤੱਕ ਚੱਮਕੀਆ ਮੁੰਡਾ ਯੋ ਯੋ ਹੁਣ ਇੱਕ ਵੱਡਾ ਧਮਾਕਾ ਕਰਨ ਜਾ ਰਿਹਾ ਹੈ।ਜਦੋਂ ਨਾ ਇੰਟਰਨੇਟ ਹੁੰਦਾ ਸੀ ਨਾ ਸਮਾਰਟਫੋਨ ਉਦੋਂ ਵੀ ਹਨੀ ਸਿੰਘ ਦੇ ਗਾਣੇ ਲੋਕਾਂ ਦੀ ਜੁਬਾਨ ਤੇ ਹੁੰਦੇ ਸੀ। ਘਰ ਘਰ 'ਚ ਜਾਣੀਆਂ ਜਾਣ ਵਾਲਾ 'ਯੋ ਯੋ ' ਹੁਣ ਜਲਦ ਹੀ ਆਪਣੀ ਜ਼ਿੰਦਗੀ ਦੀ ਅਣਕਹੀ ਕਹਾਣੀ ਦੁਨੀਆਂ ਨੂੰ ਦੱਸੇਗਾ। ਨੈੱਟਫਲਿਕਸ ਜਲਦੀ ਹੀ ਯੋ ਯੋ ਹਨੀ ਸਿੰਘ ਦੇ ਜੀਵਨ 'ਤੇ ਆਧਾਰਿਤ ਇੱਕ ਡਾਕੂਮੈਂਟਰੀ ਲੈ ਕੇ ਆ ਰਿਹਾ ਹੈ।ਹਨੀ ਸਿੰਘ ਨੇ ਬੁੱਧਵਾਰ ਨੂੰ ਆਪਣੇ 40ਵੇਂ ਜਨਮਦਿਨ ਦੇ ਮੌਕੇ 'ਤੇ ਇਹ ਐਲਾਨ ਕੀਤਾ। 

ਹਨੀ ਸਿੰਘ ਨੇ ਡਾਕੂਮੈਂਟਰੀ ਦਾ ਟੀਜ਼ਰ ਇੰਜ ਕੀਤਾ ਰਿਲੀਜ਼

ਹਨੀ ਸਿੰਘ ਦੀ ਡਾਕੂਮੈਂਟਰੀ ਦੇ ਹੈਰਾਨੀਜਨਕ ਅਤੇ ਯੋ ਯੋ ਦੇ ਅੰਦਾਜ਼ ਵਾਲੇ ਟੀਜ਼ਰ ਵਿੱਚ, ਯੋ ਯੋ ਇਹ ਕਹਿੰਦੇ ਹੋਏ ਡਾਕੂਮੈਂਟਰੀ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਹਨ, ਯੇ ਜੋ ਮੇਰੀ ਜ਼ਿੰਦਗੀ ਊਪਰ ਵਾਲੇ ਨੇ ਬਨਾਈ ਹੈ ਔਰ ਇਸਮੇ ਜੋ ਗਹਿਰਾਈ ਹੈ, ਜਿਸ ਨੇ ਮੁਝੇ ਆਜ ਖੁਦ ਕੀ ਯਾਦ ਦਿਲਾਈ ਹੈ, ਕੁਛ ਯਹੀ ਬਾਤੇਂ ਮੈਂਨੇ ਬਤਲਾਈਂ ਹੈਂ, ਗੁੱਲਕ ਤੋੜ ਦੀ ਮੈਂਨੇ ਅਪਨੀ, ਆਦਤ ਛੋੜ ਦੀ ਮੈਂਨੇ ਅਪਨੀ, ਮਤ ਬੋਲਨਾ ਅਬ ਹਨੀ ਬਿਮਾਰ ਹੈ, ਮੇਰੀ ਡਾਕਿਊਮੈਂਟਰੀ ਤਿਆਰ ਹੈ, ਹੋਂਗੀ ਕੁਝ ਟ੍ਰਿਕਸ, ਕਮਿੰਗ ਸੂਨ ਆਨ ਨੈਟਫਲਿਕਸ।

ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗੀ ਹਨੀ ਸਿੰਘ ਦੀ ਡਾਕੂਮੈਂਟਰੀ 

ਇਹ ਉਮੀਦ ਕੀਤੀ ਜਾਂਦੀ ਹੈ ਕਿ ਡਾਕੂਮੈਂਟਰੀ ਉਸ ਦੇ ਜੀਵਨ ਦੇ ਕਈ ਅਣਛੂਹੇ ਪਹਿਲੂਆਂ 'ਤੇ ਰੌਸ਼ਨੀ ਪਾਵੇਗੀ। ਹਨੀ ਸਿੰਘ ਦੀ ਜ਼ਿੰਦਗੀ ਤੇ ਬਣੀ ਇਹ ਡਾਕੂਮੈਂਟਰੀ ਨੈੱਟਫਲਿਕਸ ਤੇ ਆਵੇਗੀ, ਯੋ ਯੋ ਹਨੀ ਸਿੰਘ ਤੇ ਬਣ ਰਹੀ ਇਸ ਡਾਕੂਮੈਂਟਰੀ ਨੂੰ ਮੋਜ਼ੇਜ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ, ਇਸ ਦੀ ਨਿਰਮਾਤਾ 'ਦਿ ਐਲੀਫ਼ੈਂਟ ਵ੍ਹਿਸਪ੍ਰਰਜ਼' ਲਈ ਆਸਕਰ ਜੇਤੂ ਗੁਨੀਤ ਮੋਂਗਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਹਨੀ ਸਿੰਘ ਦੀ ਜ਼ਿੰਦਗੀ ਨੂੰ ਪਰਦੇ 'ਤੇ ਕਿਵੇਂ ਦਿਖਾਉਂਦੀ ਹੈ।

ਪੰਜਾਬੀ ਪੌਪ ਦੇ ਨਾਲ ਬਾਲੀਵੁੱਡ ਵਿੱਚ ਵੀ ਯੋ ਯੋ 

ਹਨੀ ਸਿੰਘ ਦਾ ਅਸਲੀ ਨਾਂ ਹਿਰਦੇਸ਼ ਸਿੰਘ ਹੈ, ਸਾਲ 2003 ਚ ਹਨੀ ਸਿੰਘ ਨੇ ਰੈਪਰ ਦੇ ਤੌਰ ਤੇ ਇੰਡਸਟਰੀ ਚ ਐਂਟਰੀ ਕੀਤੀ ਸੀ ਅਤੇ ਸੁਪਰਹਿੱਟ ਹੋ ਗਏ ਸਨ। ਹਨੀ ਸਿੰਘ ਨੇ ਸਾਨੂੰ 'ਬਰਾਊਨ ਕਲਰ', 'ਬਲਿਊ ਆਈਜ਼' ਅਤੇ 'ਦੇਸੀ ਕਲਾਕਾਰ' ਵਰਗੇ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੇ ਨਾਲ ਆਇਆ ਗਾਣਾ 'ਲੂੰਗੀ ਡਾਂਸ' ਵੀ ਸੁਪਰਹਿੱਟ ਰਿਹਾ ਸੀ । ਯੋ ਯੋ ਨੇ ਭੂਲ ਭੁਲਈਆ 2 ਦੇ ਗੀਤ 'ਦੇ ਤਾਲੀ' ਨੂੰ ਵੀ ਆਵਾਜ਼ ਦਿੱਤੀ ਸੀ। ਹਾਲ ਵਿੱਚ ਆਈ ਅਕਸ਼ੈ ਕੁਮਾਰ ਦੀ ਸੈਲਫੀ ਵਿੱਚ ਵੀ ਹਨੀ ਸਿੰਘ ਵੱਲੋਂ ਗਾਇਆ ਗੀਤ ਕੁੜੀ ਚਮਕੀਲੀ ਬਹੁਤ ਮਸ਼ਹੂਰ ਹੋਇਆ ਸੀ। ਹੁਣ ਸਬ ਨੂੰ ਹਨੀ ਸਿੰਘ ਦੀ ਆਉਣ ਵਾਲੀ ਡਾਕੂਮੈਂਟਰੀ ਦੀ ਉਡੀਕ ਹੈ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network