ਅਦਾਕਾਰ ਰਣਬੀਰ ਕਪੂਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਸ਼ਿਕਾਇਤ ਦਰਜ
ਅਦਾਕਾਰ ਰਣਬੀਰ ਕਪੂਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਸ਼ਿਕਾਇਤ ਦਰਜ
ਰਣਬੀਰ ਕਪੂਰ (Ranbir Kapoor)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਐਨੀਮਲ’ ਨੂੰ ਲੈ ਕੇ ਚਰਚਾ ‘ਚ ਹਨ ।ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਕਰੋੜਾਂ ਦੀ ਕਮਾਈ ਕੀਤੀ ਹੈ। ਬੀਤੇ ਦਿਨੀਂ ਰਣਬੀਰ ਕਪੂਰ ਨੇ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਸ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ ਸਨ । ਇਸ ਵੀਡੀਓ ‘ਚ ਉਹ ਕੇਕ ਕੱਟਦੇ ਹੋਏ ਦਿਖਾਈ ਦਿੱਤੇ ਸਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਕਪੂਰ ਕੇਕ ਤੇ ਸ਼ਰਾਬ ਪਾਉਂਦੇ ਹੋਏ ਕਹਿੰਦੇ ਹਨ ‘ਜੈ ਮਾਤਾ ਦੀ’। ਇਹ ਸੁਣ ਕੇ ਉੱਥੇ ਮੌਜੂਦ ਲੋਕ ਹੱਸਣ ਲੱਗ ਪੈਂਦੇ ਹਨ ।ਜਿਸ ਤੋਂ ਬਾਅਦ ਇਸ ਵੀਡੀਓ ਨੂੰ ਲੈ ਕੇ ਸੰਜੇ ਤਿਵਾਰੀ ਨੇ ਆਪਣੇ ਵਕੀਲ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਦੇ ਜ਼ਰੀਏ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।
/ptc-punjabi/media/post_banners/9dad247812f452271f953db0d64617e6be61c115a301c688ed7bffc53405f73f.webp)
ਹੋਰ ਪੜ੍ਹੋ : ਤੇਜ਼ ਬੁਖਾਰ ਨਾਲ ਪੀੜਤ ਅਦਾਕਾਰਾ ਹਿਨਾ ਖ਼ਾਨ, ਹਸਪਤਾਲ ‘ਚ ਹੋਈ ਭਰਤੀ
ਰਣਬੀਰ ਕਪੂਰ ਦਾ ਧੀ ਨਾਲ ਵੀ ਆਇਆ ਸੀ ਵੀਡੀਓਬੀਤੇ ਦਿਨੀਂ ਅਦਾਕਾਰ ਰਣਬੀਰ ਕਪੂਰ ਦਾ ਆਪਣੀ ਧੀ ਦੇ ਨਾਲ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਆਲੀਆ ਅਤੇ ਰਣਬੀਰ ਨੇ ਕ੍ਰਿਸਮਸ ਦੇ ਮੌਕੇ ‘ਤੇ ਆਪਣੀ ਧੀ ਦਾ ਚਿਹਰਾ ਪਹਿਲੀ ਵਾਰ ਦੁਨੀਆ ਨੂੰ ਵਿਖਾਇਆ ਸੀ ।ਦੋਵਾਂ ਦੀ ਧੀ ਵੀ ਬਹੁਤ ਜ਼ਿਆਦਾ ਕਿਊਟ ਹੈ। ਸੋਸ਼ਲ ਮੀਡੀਆ ‘ਤੇ ਰਾਹਾ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਰਣਬੀਰ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਰਣਬੀਰ ਕਪੂਰ ਦੀ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਿਆ ਰਿਹਾ ਹੈ । ਜਿਸ ‘ਚ ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ ਸਣੇ ਕਈ ਹੀਰੋਇਨਾਂ ਸ਼ਾਮਿਲ ਹਨ । ਪਰ ਦੀਪਿਕਾ ਅਤੇ ਰਣਬੀਰ ਦਾ ਬ੍ਰੇਕਅੱਪ ਹੋ ਗਿਆ ਸੀ । ਜਿਸ ਤੋਂ ਬਾਅਦ ਦੀਪਿਕਾ ਨੇ ਰਣਵੀਰ ਸਿੰਘ ਨੂੰ ਆਪਣਾ ਹਮਸਫਰ ਬਣਾ ਲਿਆ ਅਤੇ ਰਣਬੀਰ ਕਪੂਰ ਨੇ ਆਲੀਆ ਭੱਟ ਦੇ ਨਾਲ ਵਿਆਹ ਕਰਵਾ ਲਿਆ । ਦੋਵੇਂ ਇੱਕ ਬੱਚੀ ਦੇ ਮਾਪੇ ਬਣ ਚੁੱਕੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
