Advertisment

ਅਦਾਕਾਰ ਜੈ ਰੰਧਾਵਾ ਨੇ ਸੌਰਭ ਭਾਰਦਵਾਜ ਨੂੰ ਲੈ ਕੇ ਦਿੱਤੀ ਬਾਈਕ, ਰੋਜ਼ਾਨਾ ਸਾਈਕਲ ‘ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਦਾ ਸੀ ਡਿਲੀਵਰੀ

ਪਟਿਆਲਾ ਦੇ ਬਾਈ ਨੰਬਰ ਫਾਟਕ ਦੇ ਕੋਲ ਸੌਰਭ ਭਾਰਦਵਾਜ ਸਵਿਗੀ ‘ਚ ਕੰਮ ਕਰਕੇ ਆਪਣੇ ਪਰਿਵਾਰ ਦੇ ਨਾਲ ਕੰਮ ‘ਚ ਹੱਥ ਵਟਾਉਂਦਾ ਹੈ। ਬੀਤੇ ਦਿਨ ਸੌਰਭ ਦੇ ਨਾਲ ਜੇਬੀਐੱਸ ਅਟਵਾਲ ਦੇ ਨਾਂਅ ਹੇਠ ਇੰਸਟਾਗ੍ਰਾਮ ਪੇਜ ਚਲਾਉਣ ਵਾਲੇ ਸ਼ਖਸ ਨੇ ਸਾਈਕਲ ‘ਤੇ ਚੱਲਣ ਦੇ ਦੌਰਾਨ ਇੱਕ ਵੀਡੀਓ ਬਣਾਇਆ ਸੀ ।

author-image
By Shaminder
New Update
ਅਦਾਕਾਰ ਜੈ ਰੰਧਵਾ ਨੇ ਸੌਰਭ ਭਾਰਦਵਾਜ ਨੂੰ ਲੈ ਕੇ ਦਿੱਤੀ ਬਾਈਕ, ਰੋਜ਼ਾਨਾ ਸਾਈਕਲ ‘ਤੇ  40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਦਾ ਸੀ ਡਿਲੀਵਰੀ
Advertisment

ਅਦਾਕਾਰ ਜੈ ਰੰਧਾਵਾ (Jayy Randhawa)ਨੇ ਪਟਿਆਲਾ ਦੇ ਰਹਿਣ ਵਾਲੇ ਸੌਰਭ ਭਾਰਦਵਾਜ ਨਾਂਅ ਦੇ ਨੌਜਵਾਨ ਨੂੰ ਨਵੀਂ ਬਾਈਕ ਲੈ ਕੇ ਦਿੱਤੀ ਹੈ। ਪਟਿਆਲਾ ਦੇ ਬਾਈ ਨੰਬਰ ਫਾਟਕ ਦੇ ਕੋਲ ਸੌਰਭ ਭਾਰਦਵਾਜ ਸਵਿਗੀ ‘ਚ ਕੰਮ ਕਰਕੇ ਆਪਣੇ ਪਰਿਵਾਰ ਦੇ ਨਾਲ ਕੰਮ ‘ਚ ਹੱਥ ਵਟਾਉਂਦਾ ਹੈ। ਬੀਤੇ ਦਿਨ ਸੌਰਭ ਦੇ ਨਾਲ ਜੇਬੀਐੱਸ ਅਟਵਾਲ ਦੇ ਨਾਂਅ ਹੇਠ ਇੰਸਟਾਗ੍ਰਾਮ ਪੇਜ ਚਲਾਉਣ ਵਾਲੇ ਸ਼ਖਸ ਨੇ ਸਾਈਕਲ ‘ਤੇ ਚੱਲਣ ਦੇ ਦੌਰਾਨ ਇੱਕ ਵੀਡੀਓ ਬਣਾਇਆ ਸੀ ।

Advertisment

ਹੋਰ ਪੜ੍ਹੋ :  ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਹੋਇਆ ਬ੍ਰੇਕਅਪ, ਵੱਖੋ ਵੱਖਰੇ ਧਰਮ ਦੇ ਹੋਣ ਕਾਰਨ ਤੋੜਿਆ ਰਿਸ਼ਤਾ

ਜਿਸ ਦੌਰਾਨ ਸਾਈਕਲ ‘ਤੇ ਚੱਲਦੇ ਚੱਲਦੇ ਹੀ ਇਸ ਸ਼ਖਸ ਨੇ ਗੱਲਬਾਤ ਕੀਤੀ ਤਾਂ ਸੌਰਭ ਨੇ ਦੱਸਿਆ ਸੀ ਕਿ ਉਸ ਦੀ ਉਮਰ ਉੱਨੀ ਸਾਲ ਦੀ ਹੈ ਅਤੇ ਉਹ ਆਪਣੀ ਪੜ੍ਹਾਈ ਅਤੇ ਹੋਰ ਖਰਚੇ ਪੂਰੇ ਕਰਕੇ ਮਾਪਿਆਂ ਦਾ ਸਾਥ ਦੇ ਰਿਹਾ ਹੈ ।


Advertisment

ਇਸ ਵੀਰ ਦੀ ਕਹਾਣੀ ਨੂੰ ਸ਼ੇਅਰ ਕਰਦੇ ਹੋਏ ਜੇਬੀਐੱਸ ਅਟਵਾਲ ਨੇ ਸੌਰਭ ਦਾ ਨੰਬਰ ਵੀ ਸਾਂਝਾ ਕੀਤਾ ਸੀ । ਅਦਾਕਾਰ ਜੈ ਰੰਧਾਵਾ ਨੇ ਲੈ ਕੇ ਦਿੱਤੀ ਬਾਈਕ 

Advertisment

ਅਦਾਕਾਰ ਜੈ ਰੰਧਾਵਾ ਦੀ ਨਜ਼ਰ ਵੀ ਸੌਰਭ ਭਾਰਦਵਾਜ ‘ਤੇ ਪਈ ਅਤੇ ਉਸ ਨੇ ਇਸ ਵੀਰ ਨੂੰ ਨਵੀਂ ਬਾਈਕ ਲੈ ਕੇ ਦਿੱਤੀ । ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸੌਰਭ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸੌਰਭ ਨੂੰ ਸ਼ੋਅ ਰੂਮ ਚੋਂ ਨਵੀਂ ਬਾਈਕ ਖਰੀਦ ਕੇ ਦਿੰਦੇ ਹੋਏ ਨਜ਼ਰ ਆ ਰਹੇ ਹਨ ।


ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੌਰਭ ਦੇ ਮਿਹਨਤੀ ਜਜ਼ਬੇ ਦੇ ਨਾਲ ਨਾਲ ਅਦਾਕਾਰ ਦੇ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 

Advertisment

Advertisment

Stay updated with the latest news headlines.

Follow us:
Advertisment
Advertisment
Latest Stories
Advertisment