ਅਦਾਕਾਰ ਮਲਕੀਤ ਰੌਣੀ ਨੇ ਜਰਮਨੀ ਦੇ ਇੱਕ ਪਿੰਡ ਦਾ ਵੀਡੀਓ ਕੀਤਾ ਸਾਂਝਾ, ਖੇਤਾਂ ‘ਚ ਵੇਖੋ ਕਿਸਾਨ ਕਿਸ ਤਰ੍ਹਾਂ ਵੇਚਦੇ ਨੇ ਆਪਣੀ ਫਸਲ
ਮਲਕੀਤ ਰੌਣੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਫੈਨਸ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਵੀ ਸ਼ੇਅਰ ਕਰਦੇ ਹਨ । ਇਨ੍ਹੀਂ ਦਿਨੀਂ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਵਿਦੇਸ਼ ਗਏ ਹੋਏ ਹਨ ।ਜਿੱਥੋਂ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ।ਇਸ ਵੀਡੀਓ ‘ਚ ਉਹ ਜਰਮਨੀ ਦੇ ਖੇਤਾਂ ਦਾ ਨਜ਼ਾਰਾ ਵਿਖਾ ਰਹੇ ਹਨ ।
ਅਦਾਕਾਰ ਮਲਕੀਤ ਰੌਣੀ ਨੇ ਜਰਮਨੀ ਦੇ ਇੱਕ ਪਿੰਡ ਦਾ ਵੀਡੀਓ ਕੀਤਾ ਸਾਂਝਾ, ਖੇਤਾਂ ‘ਚ ਵੇਖੋ ਕਿਸਾਨ ਕਿਸ ਤਰ੍ਹਾਂ ਵੇਚਦੇ ਨੇ ਆਪਣੀ ਫਸਲ
ਮਲਕੀਤ ਰੌਣੀ (Malkeet Rauni) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਫੈਨਸ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਵੀ ਸ਼ੇਅਰ ਕਰਦੇ ਹਨ । ਇਨ੍ਹੀਂ ਦਿਨੀਂ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਵਿਦੇਸ਼ ਗਏ ਹੋਏ ਹਨ ।ਜਿੱਥੋਂ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ।ਇਸ ਵੀਡੀਓ ‘ਚ ਉਹ ਜਰਮਨੀ ਦੇ ਖੇਤਾਂ ਦਾ ਨਜ਼ਾਰਾ ਵਿਖਾ ਰਹੇ ਹਨ ।
ਹੋਰ ਪੜ੍ਹੋ : ਵਾਮਿਕਾ ਗੱਬੀ ਦੀ ਫ਼ਿਲਮ ‘ਖੂਫੀਆ’ ਜਲਦ ਹੀ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੈਂਚ ‘ਤੇ ਸਬਜ਼ੀਆਂ ਪਈਆਂ ਹੋਈਆਂ ਹਨ । ਜਿਸ ਕਿਸੇ ਨੂੰ ਵੀ ਸਬਜ਼ੀ ਦੀ ਲੋੜ ਹੈ ਉਹ ਖੇਤਾਂ ਚੋਂ ਲਿਜਾ ਸਕਦਾ ਹੈ । ਇਸ ਦੇ ਨਾਲ ਹੀ ਕਿਸਾਨ ਦੇ ਵੱਲੋਂ ਪੈਸੇ ਪਾਉਣ ਦੇ ਲਈ ਵੀ ਵਿਵਸਥਾ ਕੀਤੀ ਗਈ ਹੈ । ਮਲਕੀਤ ਰੌਣੀ ਇੱਥੋਂ ਦੇ ਲੋਕਾਂ ਦੀ ਈਮਾਨਦਾਰੀ ਦੇ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਮਲਕੀਤ ਰੌਣੀ ਦਾ ਵਰਕ ਫ੍ਰੰਟ
ਮਲਕੀਤ ਰੌਣੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਅਰਦਾਸ ਕਰਾਂ’ ਵਰਗੀਆਂ ਬਿਹਤਰੀਨ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ‘ਬੂਹੇ ਬਾਰੀਆਂ’, ‘ਮਨਸੂਬਾ’, ‘ਪ੍ਰਾਹੁਣਾ’, ‘ਢੋਲ ਰੱਤੀ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਵੀ ਕੰਮ ਕਰ ਚੁੱਕੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਜਿਸ ਨੂੰ ਸਾਂਝਾ ਕਰਦੇ ਹੋਏ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਸੀ ।

ਮਲਕੀਤ ਰੌਣੀ ਨੇ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ
ਮਲਕੀਤ ਰੌਣੀ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਹੋਣ ਜਾਂ ਫਿਰ ਧਾਰਮਿਕ ਬਿਰਤੀ ਵਾਲੇ ਕਿਰਦਾਰ ਹੋਣ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਿਹਤਰੀਨ ਤਰੀਕੇ ਦੇ ਨਾਲ ਨਿਭਾਇਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
