ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੀਡੀਓ ਕੀਤਾ ਸਾਂਝਾ

ਅਨੀਤਾ ਦੇਵਗਨ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ ।ਅਨੀਤਾ ਦੇਵਗਨ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾਈ ਹੈ ।

Written by  Shaminder   |  September 25th 2023 03:09 PM  |  Updated: September 25th 2023 03:09 PM

ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੀਡੀਓ ਕੀਤਾ ਸਾਂਝਾ

 ਅਨੀਤਾ ਦੇਵਗਨ (Anita Devgan) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ ।ਅਨੀਤਾ ਦੇਵਗਨ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾਈ ਹੈ । ਸੋਸ਼ਲ ਮੀਡੀਆ ‘ਤੇ ਅਨੀਤਾ ਦੇਵਗਨ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ :  ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਇਸ ਧੀ ਰਾਣੀ ਨੇ ਮੇਰੇ ਲਈ ਗਿਫਟ ਤਿਆਰ ਕੀਤਾ ਹੈ । ਸਾਡੀ ਇਹ ਧੀ ਰਾਣੀ ਕਲਾਕਾਰ ਹੈ ਅਤੇ ਬਹੁਤ ਸੋਹਣੀਆਂ ਪੇਂਟਿੰਗ ਵੀ ਬਣਾਉਂਦੀ ਹੈ ।

ਅਨੀਤਾ ਦੇਵਗਨ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ 

ਅਨੀਤਾ ਦੇਵਗਨ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਨੀ ਮੈਂ ਸੱਸ ਕੁੱਟਣੀ’, ‘ਮਾਹੀ ਮੇਰਾ ਨਿੱਕਾ ਜਿਹਾ’, ‘ਜੀ ਵਾਈਫ ਜੀ’, ‘ਮੈਰਿਜ ਪੈਲੇਸ’ ਸਣੇ ਕਈ ਫ਼ਿਲਮਾਂ ਕੀਤੀਆਂ ਹਨ ।

ਹਰ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਵੱਖਰੀ ਕਿਸਮ ਦਾ ਰਿਹਾ ਹੈ ਅਤੇ ਆਪਣੇ ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ ।ਅਨੀਤਾ ਦੇਵਗਨ ਦੇ ਪਤੀ ਹਰਦੀਪ ਗਿੱਲ ਵੀ ਵਧੀਆ ਅਦਾਕਾਰ ਹਨ ਅਤੇ ਦੋਵੇਂ ਇੱਕਠੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network