ਅਦਾਕਾਰਾ ਕਾਜੋਲ ਦੀ ਮਹਿੰਦੀ ਸੈਰੇਮਨੀ ਦੀ ਪੁਰਾਣੀ ਤਸਵੀਰ ਹੋਈ ਵਾਇਰਲ, ਸ਼ਾਹਰੁਖ ਖ਼ਾਨ ਪਤਨੀ ਗੌਰੀ ਦੇ ਨਾਲ ਆਏ ਨਜ਼ਰ

ਅਦਾਕਾਰਾ ਕਾਜੋਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜੋ ਕਿ ਉਸ ਦੇ ਵਿਆਹ ਦੌਰਾਨ ਮਹਿੰਦੀ ਦੀ ਰਸਮ ਦੌਰਾਨ ਲਈ ਗਈ ਹੈ ।ਇਸ ਤਸਵੀਰ ‘ਚ ਅਦਾਕਾਰਾ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਦਿਖਾਈ ਦੇ ਰਹੀ ਹੈ।

Written by  Shaminder   |  December 13th 2023 05:54 PM  |  Updated: December 13th 2023 05:55 PM

ਅਦਾਕਾਰਾ ਕਾਜੋਲ ਦੀ ਮਹਿੰਦੀ ਸੈਰੇਮਨੀ ਦੀ ਪੁਰਾਣੀ ਤਸਵੀਰ ਹੋਈ ਵਾਇਰਲ, ਸ਼ਾਹਰੁਖ ਖ਼ਾਨ ਪਤਨੀ ਗੌਰੀ ਦੇ ਨਾਲ ਆਏ ਨਜ਼ਰ

ਅਦਾਕਾਰਾ ਕਾਜੋਲ (Kajol) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜੋ ਕਿ ਉਸ ਦੇ ਵਿਆਹ ਦੌਰਾਨ ਮਹਿੰਦੀ ਦੀ ਰਸਮ ਦੌਰਾਨ ਲਈ ਗਈ ਹੈ ।ਇਸ ਤਸਵੀਰ ‘ਚ ਅਦਾਕਾਰਾ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰ ‘ਚ ਕਾਜੋਲ ਦੀਆਂ ਕਈ ਫ਼ਿਲਮਾਂ ‘ਚ ਫ਼ਿਲਮਾਂ ‘ਚ ਕੋ ਸਟਾਰ ਰਹੇ ਅਦਾਕਾਰ ਸ਼ਾਹਰੁਖ ਖ਼ਾਨ ਵੀ ਨਜ਼ਰ ਆ ਰਹੇ ਹਨ ।ਸ਼ਾਹਰੁਖ ਖ਼ਾਨ ਦੇ ਨਾਲ ਉਨ੍ਹਾਂ ਦਾ ਵੱਡਾ ਪੁੱਤਰ ਅਤੇ ਪਤਨੀ ਗੌਰੀ ਖ਼ਾਨ ਵੀ ਨਜ਼ਰ ਆ ਰਹੇ ਹਨ।  ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਹੋਰ ਪੜ੍ਹੋ :  ਅੰਮ੍ਰਿਤ ਮਾਨ ਨੇ ਆਪਣੇ ਛੋਟੇ ਭਰਾ ਨੂੰ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਕਾਜੋਲ ਦਾ ਵਰਕ ਫ੍ਰੰਟ

ਕਾਜੋਲ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਨੇ ‘ਬੇਖੁਦੀ’ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਹੁਣ ਅਦਾਕਾਰਾ ਗੰਭੀਰ ਕਿਰਦਾਰ ਨਿਭਾਉਣਾ ਚਾਹੁੰਦੀ ਹੈ।ਹਾਲ ਹੀ ‘ਚ ਅਦਾਕਾਰਾ ਨੇ ਡਾਰਕ ਕਿਰਦਾਰ ਨਿਭਾਉਣ ਦੀ ਗੱਲ ਆਖੀ ਸੀ ।

ਕਾਜੋਲ ਨੇ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਕੁਛ ਕੁਛ ਹੋਤਾ ਹੈ’, ‘ਫਨਾਹ’, ‘ਸਲਾਮ ਵੈਂਕੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਅਦਾਕਾਰਾ ਫਿੱਟ ਬੈਠਦੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network