ਅਦਾਕਾਰਾ ਵਾਮਿਕਾ ਗੱਬੀ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ, ਕਿਹਾ 'ਆਪਣੀ ਕਮਾਈ ਨਾਲ ਖਰੀਦੀ ਕਾਰ ਹਮੇਸ਼ਾ ਯਾਦ ਰਹੇਗੀ’

ਅਦਾਕਾਰਾ ਵਾਮਿਕਾ ਗੱਬੀ ਨੇ ਪਹਿਲੀ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇਹ ਉਹ ਅਹਿਸਾਸ ਹੈ ਹੈ ਜੋ ਫਿਰ ਮੈਂ ਦੁਬਾਰਾ ਕਦੇ ਵੀ ਮਹਿਸੂਸ ਨਹੀਂ ਕਰ ਸਕਾਂਗੀ।ਮੰਮੀ ਡੈਡੀ ਦਾ ਸਾਥ ਅਤੇ ਖੁਦ ਦੀ ਮਿਹਨਤ ਦੇ ਨਾਲ ਖਰੀਦੀ ਹੋਈ ਇਹ ਕਾਰ ਹਮੇਸ਼ਾ ਯਾਦ ਰਹੇਗੀ'।

Written by  Shaminder   |  July 13th 2023 03:43 PM  |  Updated: July 13th 2023 03:43 PM

ਅਦਾਕਾਰਾ ਵਾਮਿਕਾ ਗੱਬੀ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ, ਕਿਹਾ 'ਆਪਣੀ ਕਮਾਈ ਨਾਲ ਖਰੀਦੀ ਕਾਰ ਹਮੇਸ਼ਾ ਯਾਦ ਰਹੇਗੀ’

ਅਦਾਕਾਰਾ ਵਾਮਿਕਾ ਗੱਬੀ (Wamiqa Gabbi) ਨੇ ਪਹਿਲੀ ਕਾਰ ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇਹ ਉਹ ਅਹਿਸਾਸ ਹੈ ਹੈ ਜੋ ਫਿਰ ਮੈਂ ਦੁਬਾਰਾ ਕਦੇ ਵੀ ਮਹਿਸੂਸ ਨਹੀਂ ਕਰ ਸਕਾਂਗੀ।ਮੰਮੀ ਡੈਡੀ ਦਾ ਸਾਥ ਅਤੇ ਖੁਦ ਦੀ ਮਿਹਨਤ ਦੇ ਨਾਲ ਖਰੀਦੀ ਹੋਈ ਇਹ ਕਾਰ ਹਮੇਸ਼ਾ ਯਾਦ ਰਹੇਗੀ।

ਹੋਰ ਪੜ੍ਹੋ : ਗਾਇਕ ਭੁਪਿੰਦਰ ਗਿੱਲ ਦੇ ਘਰ ਦਾ ਹੋਇਆ ਬੁਰਾ ਹਾਲ, ਮੀਂਹ ਰੁਕਣ ਤੋਂ ਬਾਅਦ ਵੀ ਬੁਰੇ ਹਾਲਾਤ

ਮੈਂ ਆਪਣੇ ਮਾਤਾ ਪਿਤਾ ਅਤੇ ਆਪਣੇ ਪ੍ਰਸ਼ੰਸਕਾਂ ਦੀ ਬਹੁਤ ਧੰਨਵਾਦੀ ਹਾਂ। ਜੋ ਬਿਨ੍ਹਾਂ ਸ਼ਰਤ ਮੈਨੂੰ ਏਨਾਂ ਪਿਆਰ ਦਿੰਦੇ ਹਨ । ਤੁਹਾਡਾ ਸਭ ਦਾ ਧੰਨਵਾਦ’। 

ਅਦਾਕਾਰਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਦਾਕਾਰਾ ਵਾਮਿਕਾ ਗੱਬੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ‘ਚ ਵੀ ਖ਼ਾਸ ਪਛਾਣ ਬਣਾਈ ਹੈ । ਅਦਾਕਾਰਾ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ । ‘ਚਾਰਲੀ ਚੋਪੜਾ’ ਅਤੇ ‘ਜੁਬਲੀ’ ਸਣੇ ਕਈ ਵੈੱਬ ਸੀਰੀਜ਼ ਦੇ ਨਾਲ ਧੱਕ ਪਾ ਰਹੀ ਹੈ ।

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੇ ਨਾਲ ਫ਼ਿਲਮ ‘ਜਬ ਵੀ ਮੈਟ’ ਤੋਂ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਲਗਾਤਾਰ ਉਹ ਫ਼ਿਲਮਾਂ ਅਤੇ ਟੀਵੀ ਸੀਰੀਅਲ ‘ਚ ਕੰਮ ਕਰ ਰਹੀ ਹੈ ।ਉਸ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network