Afsana khan: ਰੱਖੜੀ ਦੇ ਮੌਕੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਗਾਇਕਾ ਨੇ ਸਰਕਾਰ ਕੋਲੋ ਕੀਤੀ ਇਨਸਾਫ ਦੀ ਮੰਗ
ਬੀਤੇ ਦਿਨੀਂ ਵਿਸ਼ਵ ਭਰ ‘ਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਮਸ਼ਹੂਰ ਗਾਇਕਾ ਅਫਸਾਨਾ ਖਾਨ ਆਪਣੇ ਮਰਹੂਮ ਭਰਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ। ਅਫਸਾਨਾ ਨੇ ਸਰਕਾਰ ਕੋਲੋਂ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਹੈ।
Afsana khan: ਰੱਖੜੀ ਦੇ ਮੌਕੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਗਾਇਕਾ ਨੇ ਸਰਕਾਰ ਕੋਲੋ ਕੀਤੀ ਇਨਸਾਫ ਦੀ ਮੰਗ
Afsana khan Sidhu Moose Wala On Raksha Bandhan: ਬੀਤੇ ਦਿਨੀਂ ਵਿਸ਼ਵ ਭਰ ‘ਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ ।ਇਸ ਮੌਕੇ ਸਾਰੇ ਭੈਣ ਭਰਾ ਇਕੱਠੇ ਹੁੰਦੇ ਹਨ।ਇਸ ਖਾਸ ਮੌਕੇ ਨੂੰ ਨਾ ਸਿਰਫ ਆਮ ਲੋਕ ਬਲਕਿ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਖੁਸ਼ੀਆਂ ਨਾਲ ਸੈਲਿਬ੍ਰੇਟ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਗਾਇਕਾ ਅਫਸਾਨਾ ਖਾਨ (Afsana khan) ਆਪਣੇ ਮਰਹੂਮ ਭਰਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Sidhu Moose Wala ) ਨੂੰ ਯਾਦ ਕਰ ਭਾਵੁਕ ਹੋ ਗਈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੋਵਾਂ ਵਿਚਲਾ ਭੈਣ-ਭਰਾ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ। ਅਕਸਰ ਅਫਸਾਨਾ ਖਾਨ ਮੂਸੇਵਾਲਾ ਦੀ ਯਾਦ ਵਿੱਚ ਤਸਵੀਰਾਂ ਅਤੇ ਵੀ਼ਡੀਓ ਸਾਂਝੇ ਕਰਦੀ ਰਹਿੰਦੀ ਹੈ। ਇਸ ਵਿਚਾਲੇ ਰੱਖੜੀ ਮੌਕੇ ਅਫਸਾਨਾ ਆਪਣੇ ਭਰਾ ਨੂੰ ਯਾਦ ਕਰ ਭਾਵੁਕ ਹੋ ਗਈ।
ਪੰਜਾਬੀ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਮੂਸੇਵਾਲਾ ਨਾਲ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਅੱਜ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਾਰੀਆਂ ਭੈਣਾਂ ਦਾ ਭਰਾ ਗੁਆ ਦਿੱਤਾ ਹੈ 😞ਅਸੀਂ ਸਾਰੇ ਨੌਜਵਾਨਾਂ ਦੀ ਪ੍ਰੇਰਨਾ ਗੁਆ ਲਈ ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਸਾਨੂੰ ਉਸ ਲਈ ਇਨਸਾਫ ਚਾਹੀਦਾ ਹੈ।
ਅਸੀਂ ਆਪਣਾ ਭਰਾ ਗੁਆ ਦਿੱਤਾ😞ਮੈਂ ਸਿਰਫ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। 😡ਸਾਨੂੰ ਇਨਸਾਫ਼ ਚਾਹੀਦਾ ਹੈ ਸਾਰੇ ਸੰਸਾਰ ਨੂੰ ਸਾਡੇ ਭਰਾ ਲਈ ਇਨਸਾਫ਼ ਚਾਹੀਦਾ ਹੈ. ਸਾਨੂੰ ਉਸਦੇ ਮਾਪਿਆਂ ਲਈ ਉਸਦੇ ਪ੍ਰਸ਼ੰਸਕਾਂ ਲਈ ਉਸਦੇ ਸਮਰਥਕਾਂ ਲਈ ਉਸਦੀ ਭੈਣਾਂ ਲਈ ਇਨਸਾਫ ਚਾਹੀਦਾ ਹੈ। ਸਾਨੂੰ ਨਿਆਂ ਦੀ ਲੋੜ ਹੈ ਉਹ ਦੰਤਕਥਾ ਸੀ ਉਹ ਸਹੀ ਸੀ। ਉਨ੍ਹਾਂ ਦੀ ਗੱਲ ‘ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਡੇ ਭਰਾ ਇਨਸਾਫ਼ ਲਈ ਕਾਰਵਾਈ ਕਰਨੀ ਚਾਹੀਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
