ਅਫਸਾਨਾ ਖ਼ਾਨ ਨੇ ਕੀਤੀ ਕੰਜਕਾਂ ਦੀ ਪੂਜਾ, ਫੈਨਸ ਨੇ ਗਾਇਕਾ ਦੀ ਕੀਤੀ ਤਾਰੀਫ
ਗਾਇਕਾ ਨੇ ਪੂਰੇ ਰੀਤੀ ਰਿਵਾਜ ਦੇ ਨਾਲ ਬੱਚੀਆਂ ਨੂੰ ਘਰ ਬੁਲਾ ਕੇ ਉਨ੍ਹਾਂ ਦੀ ਪੂਜਾ ਕੀਤੀ ਅਤੇ ਹਲਵਾ ਪੂਰੀ ਤੇ ਪ੍ਰਸ਼ਾਦ ਖੁਆਇਆ । ਇਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਅਫਸਾਨਾ ਖ਼ਾਨ ਨੇ ਕੀਤੀ ਕੰਜਕਾਂ ਦੀ ਪੂਜਾ, ਫੈਨਸ ਨੇ ਗਾਇਕਾ ਦੀ ਕੀਤੀ ਤਾਰੀਫ
ਅਫਸਾਨਾ ਖ਼ਾਨ (Afsana Khan) ਨੇ ਬੀਤੇ ਦਿਨ ਕੰਜਕਾਂ ਦੀ ਪੂਜਾ ਕੀਤੀ । ਇਸ ਮੌਕੇ ਗਾਇਕਾ ਨੇ ਪੂਰੇ ਰੀਤੀ ਰਿਵਾਜ ਦੇ ਨਾਲ ਬੱਚੀਆਂ ਨੂੰ ਘਰ ਬੁਲਾ ਕੇ ਉਨ੍ਹਾਂ ਦੀ ਪੂਜਾ ਕੀਤੀ ਅਤੇ ਹਲਵਾ ਪੂਰੀ ਤੇ ਪ੍ਰਸ਼ਾਦ ਖੁਆਇਆ । ਇਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਗਾਇਕਾ ਦੇ ਮਾਂ ਪ੍ਰਤੀ ਪਿਆਰ ਨੂੰ ਵੇਖਦੇ ਹੋਏ ਹਰ ਕਿਸੇ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।
ਹੋਰ ਪੜ੍ਹੋ : ‘ਅਮਰ ਸਿੰਘ ਚਮਕੀਲਾ’ ਫ਼ਿਲਮ ਲਈ ਪਰੀਣੀਤੀ ਚੋਪੜਾ ਵੱਲੋਂ ਲਾਈਵ ਗਾਉਣ ‘ਤੇ ਪਰਿਵਾਰ ਨੂੰ ਨਹੀਂ ਹੋਇਆ ਯਕੀਨ
ਸੋਸ਼ਲ ਮੀਡੀਆ ਯੂਜ਼ਰਸ ਨੇ ਦਿੱਤੇ ਰਿਐਕਸ਼ਨ
ਸੋਸ਼ਲ ਮੀਡੀਆ ਯੂਜ਼ਰਸ ਵੀ ਗਾਇਕਾ ਦੇ ਸਭ ਧਰਮਾਂ ਪ੍ਰਤੀ ਸਤਿਕਾਰ ਦੇਣ ‘ਤੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ । ਇੱਕ ਯੂਜ਼ਰ ਨੇ ਲਿਖਿਆ ‘ਅਫਸਾਨਾ ਖ਼ਾਨ ਜੀ ਇੱਕ ਸੱਚਾ ਕਲਾਕਾਰ ਹਮੇਸ਼ਾ ਆਪਣੇ ਪਿਛੋਕੜ ਦੇ ਨਾਲ ਜੁੜਿਆ ਰਹਿੰਦਾ ਹੈ, ਤੂੰ ਸਾਬਿਤ ਕਰਤਾ। ਬਹੁਤ ਵਧੀਆਂ ਅਫਸਾਨਾ, ਬਹੁਤ ਚੰਗਾ ਲੱਗਿਆ।

ਬਹੁਤ ਡਾਊਨ ਟੂ ਅਰਥ ਹੋ ਤੁਸੀਂ’।ਇੱਕ ਹੋਰ ਨੇ ਲਿਖਿਆ ‘ਇੱਕ ਮੁਸਲਿਮ ਹੋ ਕੇ ਵੀ ਏਨਾਂ ਪਿਆਰ ਮਾਤਾ ਜੀ ਦੇ ਲਈ ਬਹੁਤ ਵਧੀਆ ਲੱਗਿਆ ਤੁਹਾਨੂੰ ਵੇਖ ਕੇ, ਪ੍ਰਮਾਤਮਾ ਤੁਹਾਡਾ ਭਲਾ ਕਰੇ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਤੁਹਾਨੂੰ ਵੇਖ ਕੇ ਬਹੁਤ ਚੰਗਾ ਲੱਗਦਾ ਅਫਸਾਨਾ ਜੀ, ਤੁਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹੋ’।ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ‘ਜੈ ਮਾਤਾ ਦੀ, ਆਪ ਸੱਚ ਮੇਂ ਬਹੁਤ ਅੱਛੀ ਹੋ। ਬਿੱਗ ਬੌਸ ਮੇਂ ਭੀ ਮੁਝੇ ਸਭ ਸੇ ਜ਼ਿਆਦਾ ਆਪ ਅੱਛੀ ਲਗੀ ਥੀ’।

ਅਫਸਾਨਾ ਖ਼ਾਨ ਦਾ ਵਰਕ ਫ੍ਰੰਟ
ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰਦਿੱਤੇ ਹਨ । ਜਿਸ ‘ਚ ਧੱਕਾ, ਯਾਰ ਮੇਰਾ ਤਿੱਤਲੀਆਂ ਵਰਗਾ, ਕੋਈ ਸੀ ਵਰਗੇ ਕਈ ਹਿੱਟ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
