ਦਿਲਜੀਤ ਦੋਸਾਂਝ ਦੇ ਜਵਾਬ ਤੋਂ ਬਾਅਦ ਨਸੀਬ ਨੇ ਸੋਨਾਲੀ ਨੂੰ ਵਿਵਾਦ ‘ਚ ਘਸੀਟਿਆ, ਜਾਣੋ ਕੀ ਕਿਹਾ

ਦਿਲਜੀਤ ਦੋਸਾਂਝ ਨੇ ਬੜੀ ਹੀ ਨਿਮਰਤਾ ਤੇ ਹਲੀਮੀ ਦੇ ਨਾਲ ਉਸ ਦੀ ਹਰ ਗੱਲ ਦਾ ਜਵਾਬ ਦਿੱਤਾ । ਪਰ ਇਸ ਤੋਂ ਬਾਅਦ ਮੁੜ ਤੋਂ ਨਸੀਬ ਨੇ ਇੱਕ ਹੋਰ ਪੋਸਟ ਸਾਂਝੀ ਕਰਦੇ ਹੋਏ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਇਸ ਵਿਵਾਦ ‘ਚ ਘੜੀਸਿਆ ਹੈ।

Reported by: PTC Punjabi Desk | Edited by: Shaminder  |  May 09th 2024 11:43 AM |  Updated: May 09th 2024 11:43 AM

ਦਿਲਜੀਤ ਦੋਸਾਂਝ ਦੇ ਜਵਾਬ ਤੋਂ ਬਾਅਦ ਨਸੀਬ ਨੇ ਸੋਨਾਲੀ ਨੂੰ ਵਿਵਾਦ ‘ਚ ਘਸੀਟਿਆ, ਜਾਣੋ ਕੀ ਕਿਹਾ

ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਉਨ੍ਹਾਂ ਦੀ ਕੁਝ ਦਿਨ ਪਹਿਲਾਂ ਹੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਪਰੀਣੀਤੀ ਚੋਪੜਾ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਪਰ ਬੀਤੇ ਦਿਨੀਂ ਨਸੀਬ ਨੇ ਦਿਲਜੀਤ ਬਾਰੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਈ ਗੱਲਾਂ ਸਾਂਝੀਆਂ ਕੀਤੀਆਂ ।

ਹੋਰ ਪੜ੍ਹੋ :  ਦੂਸਰੇ ਪਾਤਸ਼ਾਹ ਗੁਰੁ ਅੰਗਦ ਦੇਵ ਜੀ ਦਾ ਅੱਜ ਹੈ ਪ੍ਰਕਾਸ਼ ਗੁਰਪੁਰਬ, ਦਰਸ਼ਨ ਔਲਖ ਨੇ ਵੀਡੀਓ ਸਾਂਝਾ ਕਰ ਦਿੱਤੀ ਸੰਗਤਾਂ ਨੂੰ ਵਧਾਈ

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬੜੀ ਹੀ ਨਿਮਰਤਾ ਤੇ ਹਲੀਮੀ ਦੇ ਨਾਲ ਉਸ ਦੀ ਹਰ ਗੱਲ ਦਾ ਜਵਾਬ ਦਿੱਤਾ । ਪਰ ਇਸ ਤੋਂ ਬਾਅਦ ਮੁੜ ਤੋਂ ਨਸੀਬ ਨੇ ਇੱਕ ਹੋਰ ਪੋਸਟ ਸਾਂਝੀ ਕਰਦੇ ਹੋਏ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਇਸ ਵਿਵਾਦ ‘ਚ ਘੜੀਸਿਆ ਹੈ। 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।ਦਿਲਜੀਤ ਆਪਣੇ ਕੰਮ ‘ਤੇ ਫੋਕਸ ਰੱਖਦੇ ਹਨ । ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਕਿਸੇ ਵਿਵਾਦ ‘ਚ ਘਿਰੇ ਹੋਣ । 

 

 

- PTC PUNJABI


Popular Posts