ਅਨਮੋਲ ਕਵਾਤਾਰਾ ਨੇ ਆਪਣੀ ਮਾਂ ਨੂੰ ਜਨਮਦਿਨ ਮੌਕੇ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਲੋੜਵੰਦ ਮਾਵਾਂ ਦੀ ਕੀਤੀ ਮਦਦ
ਅਨਮੋਲ ਕਵਾਤਾਰਾ ਨੇ ਆਪਣੀ ਮਾਂ ਨੂੰ ਜਨਮਦਿਨ ਮੌਕੇ ਖਾਸ ਅੰਦਾਜ਼ 'ਚ ਦਿੱਤੀ ਵਧਾਈ, ਲੋੜਵੰਦ ਮਾਵਾਂ ਦੀ ਕੀਤੀ ਮਦਦ
Anmol Kwatara mothers Birthday: ਅਨਮੋਲ ਕਵਾਤਾਰਾ ਪੰਜਾਬ ਦੀਆਂ ਮਸ਼ਹਰੂ ਸ਼ਖਸੀਅਤਾਂ ਚੋਂ ਇੱਕ ਹਨ। ਨਿੱਕੀ ਉਮਰੇ ਸਮਾਜ ਸੇਵਾ ਦੇ ਵੱਡੇ ਕੰਮ ਕਰਕੇ ਅਨਮੋਲ ਕਵਾਤਾਰਾ ਹਰ ਕਿਸੇ ਦੇ ਹਰਮਨ ਪਿਆਰੇ ਬਣ ਚੁੱਕੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਆਪਣੀ ਮਾਂ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਬੇਹੱਦ ਖਾਸ ਅੰਦਾਜ਼ 'ਚ ਜਨਮਦਿਨ ਦਿਨ ਦੀ ਵਧਾਈ ਦਿੱਤੀ।
ਅਨਮੋਲ ਕਵਾਤਰਾ ਨੇ ਸਮਾਜ ਸੇਵਾ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਆਪਣੀ ਸਮਾਜ ਸੇਵਾ ਨਾਲ ਜੁੜੀਆਂ ਵੀਡੀਓਜ਼ ਤੇ ਮਸ਼ਹੂਰ ਹਸਤੀਆਂ ਨਾਲ ਪੋਡਕਾਸਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਅਨਮੋਲ ਨੇ 23 ਦਸੰਬਰ ਨੂੰ ਆਪਣਾ ਮਾਂ ਦਾ ਜਨਮਦਿਨ ਮਨਾਇਆ।ਅਨਮੋਲ ਨੇ ਆਪਣੀ ਮਾਂ ਅਲਕਾ ਕਵਾਤਰਾ ਨੂੰ ਸੋਸ਼ਲ ਮੀਡੀਆ ਉੱਤੇ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। ਅਨਮੋਲ ਕਵਾਤਾਰਾ ਨੇ ਆਪਣੀ ਮਾਂ ਨਾਲ ਬੇਹੱਦ ਹੀ ਪਿਆਰੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਖਾਸ ਕੈਪਸ਼ਨ ਵੀ ਲਿਖੀ।
ਮਾਂ ਲਈ ਇਹ ਖਾਸ ਪੋਸਟ ਸ਼ੇਅਰ ਕਰਦਿਆਂ ਅਨਮੋਲ ਕਵਾਤਰਾ ਨੇ ਲਿਖਿਆ, 'ਹੈੱਪੀ ਬਰਥਡੇ ਮਾਂ, ਹਰ ਜਨਮ ਤੁਹਾਡਾ ਪੁੱਤ ਬਣ ਕੇ ਆਵਾਂ।' ਅਨਮੋਲ ਕਵਾਤਰਾ ਕਈ ਵਾਰ ਆਪਣੇ ਇੰਟਰਵਿਊਜ਼ ਤੇ ਪੋਡਕਾਸਟ ਵਿੱਚ ਜ਼ਿਕਰ ਕਰ ਚੁੱਕੇ ਹਨ ਕਿ ਉਹ ਆਪਣੀ ਮਾਂ ਦੇ ਬੇਹੱਦ ਕਰੀਬ ਹਨ। ਸਮਾਜ ਸੇਵਾ ਕਰਨ ਦੀ ਪ੍ਰੇਰਣਾ ਵੀ ਉਨ੍ਹਾਂ ਨੂੰ ਮਾਂ ਤੋਂ ਮਿਲੀ ਹੈ।
ਆਪਣੀ ਮਾਂ ਦੇ ਜਨਮਦਿਨ ਦੇ ਮੌਕੇ ਅਨਮੋਲ ਕਰਵਾਤਰਾ ਨੇ ਲੋੜਵੰਦ ਮਾਵਾਂ ਦੇ ਇਲਾਜ ਲਈ ਮਦਦ ਕੀਤੀ। ਦੱਸਣਯੋਗ ਹੈ ਕਿ ਹੈ ਕਿ ਅਨਮੋਲ ਕਵਾਤਰਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਸਮਾਜ ਸੇਵਾ ਕਰਨ ਲਈ ਆਪਣਾ ਗਾਇਕੀ ਦਾ ਸਫਲ ਕਰੀਅਰ ਛੱਡ ਦਿੱਤਾ ਹੈ ਤੇ ਹੁਣ ਉਹ ਏਕ ਜ਼ਰੀਆ ਨਾਮ ਦੀ ਸਮਾਜ ਸੇਵੀ ਸੰਸਥਾ ਚਲਾਉਂਦੇ ਹਨ। ਅਨਮੋਲ ਕਵਾਤਰਾ ਦੇ ਸ਼ੋਅ 'ਚ ਹਾਲ ਹੀ 'ਚ ਸਪਨਾ ਚੌਧਰੀ ਵੀ ਪਹੁੰਚੀ ਸੀ। ਉਸ ਨੇ ਜ਼ਰੂਰਤਮੰਦ ਲੋਕਾਂ ਲਈ ਮਦਦ ਕੀਤੀ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
