Anmol Kwatra: ਅਨਮੋਲ ਕਵਾਤਰਾ ਨੇ ਥਾਈਲੈਂਡ ਟਰਿੱਪ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸ਼ੇਅਰ, ਸ਼ੇਰ ਨਾਲ ਖੇਡਦਾ ਆਇਆ ਨਜ਼ਰ
ਅਨਮੋਲ ਕਵਾਤਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਹਰ ਰੋਜ਼ ਕਿੰਨੇ ਹੀ ਲੋਕਾਂ ਦਾ ਮਦਦ ਕਰਦਾ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Anmol Kwatra: ਅਨਮੋਲ ਕਵਾਤਰਾ ਨੇ ਥਾਈਲੈਂਡ ਟਰਿੱਪ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸ਼ੇਅਰ, ਸ਼ੇਰ ਨਾਲ ਖੇਡਦਾ ਆਇਆ ਨਜ਼ਰ
Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਹਰ ਰੋਜ਼ ਕਿੰਨੇ ਹੀ ਲੋਕਾਂ ਦਾ ਮਦਦ ਕਰਦਾ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇੰਨੀਂ ਦਿਨੀਂ ਅਨਮੋਲ ਕਵਾਤਰਾ ਕਿਸੇ ਹੋਰ ਕਾਰਨਾਂ ਕਰਕੇ ਸੁਰਖੀਆਂ 'ਚ ਹੈ। ਦਰਅਸਲ, ਅਨਮੋਲ ਕਵਾਤਰਾ ਹਾਲ ਹੀ 'ਚ ਥਾਈਲੈਂਡ ਘੁੰਮਣ ਗਿਆ ਸੀ। ਇੱਥੋਂ ਉਸ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਉਸ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ।
ਅਨਮੋਲ ਕਵਾਤਰਾ ਨੇ ਹਾਲ ਹੀ 'ਚ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਵਿੱਚ ਉਹ ਮਲੇਸ਼ੀਆ ਦੀਆਂ ਸੜਕਾਂ 'ਤੇ ਘੁੰਮਦਾ ਨਜ਼ਰ ਆਇਆ ਸੀ।
ਇਸ ਦੇ ਨਾਲ ਹੀ ਹੁਣ ਅਨਮੋਲ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਪੰਛੀ ਤੋਤਿਆਂ ਨਾਲ ਤੇ ਸ਼ੇਰ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਉਹ ਵੀਡੀਓ 'ਚ ਬੋਟਿੰਗ ਕਰਦਾ ਵੀ ਨਜ਼ਰ ਆ ਰਿਹਾ ਹੈ। ਫੈਨਜ਼ ਨੂੰ ਅਨਮੋਲ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।
ਦਸੱਣਯੋਗ ਹੈ ਕਿ ਅਨਮੋਲ ਕਵਾਤਰਾ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਹੈ। ਉਸ ਨੂੰ ਗਰੀਬ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਹਾਲ ਹੀ 'ਚ ਅਨਮੋਲ ਕਵਾਤਰਾ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ, ਜਦੋਂ ਉਹ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆਇਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
