ਏਪੀ ਢਿੱਲੋਂ ਨੇ ਆਪਣੀ ਕੈਚੋਲਾ ਸ਼ੋਅ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖ ਵੀਡੀਓ
ਏਪੀ ਢਿੱਲੋ ਨੇ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਕੋਚੈਲਾ (Coachella 2024) 'ਚ ਪਰਫਾਰਮ ਕਰਦੇ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲਦੀ ਭੇਂਟ ਕੀਤੀ ਹੈ।
ਏਪੀ ਢਿੱਲੋਂ ਨੇ ਆਪਣੀ ਕੈਚੋਲਾ ਸ਼ੋਅ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖ ਵੀਡੀਓ
AP Dhillon tribute to Sidhu Moosewala at Coachella : ਮਸ਼ਹੂਰ ਪੰਜਾਬੀ ਤੇ ਕੈਨੇਡੀਅਨ ਗਾਇਕ ਏਪੀ ਢਿੱਲੋਂ (AP Dhillon) ਅਕਸਰ ਆਪਣੇ ਗੀਤਾਂ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਏਪੀ ਢਿੱਲੋ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਕੋਚੈਲਾ (Coachella 2024) 'ਚ ਪਰਫਾਰਮ ਕਰਦੇ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲਦੀ ਭੇਂਟ ਕੀਤੀ ਹੈ।
ਏਪੀ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ
ਦੱਸ ਦਈਏ ਗਾਇਕ ਨੇ ਹਾਲ ਹੀ ਵਿੱਚ ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਕੋਚੈਲਾ ਪਰਫਾਰਮ ਕੀਤਾ। ਫੈਨਜ਼ ਏਪੀ ਢਿੱਲੋਂ ਦੀ ਕੈਚੋਲਾ ਪਰਫਾਰਮੈਂਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲ ਹੀ ਵਿੱਚ ਗਾਇਕ ਦੀ ਕੈਚੋਲਾ ਪਰਫਾਰਮੈਂਸ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ।
ਗਾਇਕ ਏਪੀ ਢਿੱਲੋਂ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ। ਇਸ ਪਰਫਾਰਮੈਂਸ ਦੇ ਦੌਰਾਨ ਏਪੀ ਢਿੱਲੋਂ ਦੇ ਨਾਲ ਸ਼ਿੰਦਾ ਕਾਹਲੋਂ ਵੀ ਸਾਥ ਦਿੰਦੇ ਹੋਏ ਨਜ਼ਰ ਆਏ।
ਕੈਚੋਲਾ ਤੋਂ ਏਪੀ ਢਿੱਲੋਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਆਪਣੀ ਕੈਚੋਲਾ ਪਰਫਾਰਮੈਂਸ ਦੌਰਾਨ ਏਪੀ ਢਿੱਲੋਂ ਅਤੇ ਸ਼ਿੰਦਾ ਕਾਹਲੋਂ ਨੇ ਕੋਚੈਲਾ 2024 ਜਿੱਥੇ ਇੱਕ ਪਾਸੇ ਆਪਣੇ ਫੈਨਜ਼ ਦਾ ਭਰਪੂਰ ਮਨੋਰੰਜਨ ਕੀਤਾ, ਉੱਥੇ ਹੀ ਉਨਾਂ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਕੇ ਅਨੋਖੇ ਅੰਦਾਜ਼ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਰਧਾਂਜਲੀ ਦਿੱਤੀ। ਇਸ ਵੀਡੀਓ ਦੇ ਵਿੱਚ ਤੁਸੀਂ ਏਪੀ ਢਿੱਲੋਂ ਅਤੇ ਸ਼ਿੰਦਾ ਕਾਹਲੋਂ ਨੂੰ ਗੀਤ 'ਬ੍ਰਾਊਨ ਮੁੰਡੇ' ਗਾਉਂਦੇ ਹੋਏ ਵੇਖ ਸਕਦੇ ਹੋ।
ਫੈਨਜ਼ ਏਪੀ ਢਿੱਲੋਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੇ ਫੈਨਜ਼ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਏਪੀ ਢਿੱਲੋਂ ਨੇ ਆਪਣੀ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਸੀ।
ਦਿਲਜੀਤ ਦੋਸਾਂਝ ਨੇ Coachella 'ਚ ਪਰਫਾਰਮ ਕਰਨ ਵਾਲੇ ਪਹਿਲੇ ਗਾਇਕ
ਦੱਸਣਯੋਗ ਹੈ ਕਿ ਏਪੀ ਢਿੱਲੋਂ ਤੋਂ ਪਹਿਲਾਂ ਬੀਤੇ ਸਾਲ ਦਿਲਜੀਤ ਦੋਸਾਂਝ ਕੋਚੈਲਾ 2023 (Coachella) ਵਿੱਚ ਪਰਫਾਰਮ ਕਰ ਚੁੱਕੇ ਹਨ। ਦਿਲਜੀਤ ਦੋਸਾਂਝ (Diljit Dosanjh) ਦੀ ਪਰਫਾਰਮੈਂਸ ਨੂੰ ਫੈਨਜ਼ ਤੇ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਿਲਜੀਤ ਕੋਚੈਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਤੇ ਭਾਰਤੀ ਗਾਇਕ ਹਨ ਤੇ ਇਸ ਲਿਸਟ ਵਿੱਚ ਹੁਣ ਏਪੀ ਢਿੱਲੋਂ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਮਹੀਨੀਆਂ ਦੀ ਸਖ਼ਤ ਡਾਈਟ ਤੋਂ ਬਾਅਦ ਲਿਆ ਗੋਲ-ਗੱਪਿਆਂ ਦਾ ਮਜ਼ਾ, ਵੇਖੋ ਵੀਡੀਓ
ਏਪੀ ਢਿੱਲੋਂ ਦਾ ਵਰਕ ਫਰੰਟ
ਏਪੀ ਢਿੱਲੋਂ ਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ 'ਬ੍ਰਾਊਨ ਮੁੰਡੇ', 'ਇਨਸੈਨ' ਅਤੇ 'ਵਿਦ ਯੂ' ਵਰਗੇ ਚਾਰਟ-ਟੌਪਿੰਗ ਹਿੱਟ ਗੀਤਾਂ ਲਿਸਟ ਸ਼ਾਮਲ ਹੈ। ਏਪੀ ਢਿੱਲੋਂ ਦੇ ਫੈਨਜ਼ ਉਨ੍ਹਾਂ ਜਲਦ ਤੋਂ ਜਲਦ ਕੋਚੈਲਾ ਵਿੱਚ ਪਰਫਾਰਮ ਕਰਦੇ ਹੋਏ ਵੇਖਣ ਲਈ ਕਾਫੀ ਉਤਸ਼ਾਹਿਤ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
