Buhe Bariyan: ਬੂਹੇ ਬਾਰੀਆਂ ਦੀ ਸਟਾਰ ਕਾਸਟ ਪੁੱਜੀ ਬਾਘਾ ਬਾਰਡਰ, ਲਿਆ ਰੀਟ੍ਰੀਟ ਸੈਰਾਮਾਨੀ ਦਾ ਆਨੰਦ, ਵੇਖੋ ਵੀਡੀਓ
ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਤੇ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦੀ ਸਟਾਰ ਅੰਮ੍ਰਿਤਸਰ ਵਿਖੇ ਸਥਿਤ ਬਾਘਾ ਬਾਰਡਰ ਵਿਖੇ ਪੁੱਜੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Buhe Bariyan: ਬੂਹੇ ਬਾਰੀਆਂ ਦੀ ਸਟਾਰ ਕਾਸਟ ਪੁੱਜੀ ਬਾਘਾ ਬਾਰਡਰ, ਲਿਆ ਰੀਟ੍ਰੀਟ ਸੈਰਾਮਾਨੀ ਦਾ ਆਨੰਦ, ਵੇਖੋ ਵੀਡੀਓ
Buhe Bariyan Team visits at Wagah Border: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਤੇ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦੀ ਸਟਾਰ ਅੰਮ੍ਰਿਤਸਰ ਵਿਖੇ ਸਥਿਤ ਬਾਘਾ ਬਾਰਡਰ ਵਿਖੇ ਪੁੱਜੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਸਣੇ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਜਸਵਿੰਦਰ ਬਰਾੜ, ਅਨੀਤਾ ਦੇਵਗਨ, ਤਕਰੀਬਨ ਸਾਰੀ ਹੀ ਫਿਲਮ ਕਾਸਟ ਨਜ਼ਰ ਆਈ। ਇਸ ਦੌਰਾਨ ਪੂਰੀ ਸਟਾਰ ਕਾਸਟ ਨੇ ਰੀਟ੍ਰੀਟ ਸੈਰਾਮਾਨੀ ਦਾ ਆਨੰਦ ਮਾਣਿਆ ਉੱਥੇ ਹੀ ਦੂਜੇ ਪਾਸੇ ਆਪਣੀ ਫ਼ਿਲਮ ਦੇ ਗੀਤਾਂ ਰਾਹੀਂ ਦਰਸ਼ਕਾਂ ਤੇ ਫੈਨਜ਼ ਨੂੰ ਆਪਣੇ ਨਾਲ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਫੈਨਜ਼ ਵੀ ਇੱਥੇ ਆਪਣੇ ਚਹੇਤੇ ਕਲਾਕਾਰਾਂ ਦੇ ਨਾਲ ਆਨੰਦ ਮਾਣਦੇ ਨਜ਼ਰ ਆਏ।
ਫਿਲਮ ਵਿੱਚ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਸਣੇ ਨਿਰਮਲ ਰਿਸ਼ੀ, ਜਸਵਿੰਦਰ ਬਰਾੜ, ਅਨੀਤਾ ਦੇਵਗਨ, ਸਿਮੋਨ, ਬਲਜਿੰਦਰ ਕੌਰ ਵੀ ਨਜ਼ਰ ਆਉਣਗੀਆਂ। ਦੱਸ ਦੇਈਏ ਕਿ ਫਿਲਮ ਬੂਹੇ ਬਾਰੀਆਂ ਵਿੱਚ ਪਹਿਲੀ ਵਾਰ ਨੀਰੂ ਬਾਜਵਾ ਅਤੇ ਰੂਬੀਨਾ ਦੋਵੇਂ ਭੈਣਾਂ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੀਆਂ। ਇਹ ਫਿਲਮ ਔਰਤਾਂ ਦੀ ਜ਼ਿੰਦਗੀ ਉੱਪਰ ਅਧਾਰਿਤ ਹੈ।
ਫ਼ਿਲਮ ਬਾਰੇ ਗੱਲ ਕਰਦੀਆਂ ਨੀਰੂ ਬਾਜਵਾ ਨੇ ਦੱਸਿਆ ਕਿ ਮੈਂ ਜਦੋ ਵੀ ਕੰਮ ਤੇ ਹੁੰਦੀ ਹਾਂ ਤਾਂ ਹਮੇਸ਼ਾ ਅਲਰਟ ਰਹਿ ਕੰਮ ਕਰਦੀ ਹਾਂ। ਮੈਨੂੰ ਆਪਣੇ ਨਾਲੋਂ ਜ਼ਿਆਦਾ ਬਾਕੀ ਅਦਾਕਾਰਾ ਦਾ ਫਿਕਰ ਰਹਿੰਦਾ ਹੈ। ਮੈਂ ਹਮੇਸ਼ਾ ਸੋਚਦੀ ਹਾਂ ਕਿ ਆਪਣੇ ਆਪ ਨੂੰ ਚਮਕਾਉਣ ਦੀ ਬਜਾਏ ਬਾਕੀ ਆਰਟਿਸਟਾਂ ਨੂੰ ਅੱਗੇ ਆਉਣ ਦਾ ਮੋਕਾ ਮਿਲੇ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਵਿੱਚ ਅਖਾੜਿਆਂ ਦੀ ਮਲਿਕਾਂ ਜਸਵਿੰਦਰ ਬਰਾੜ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
