ਹਾਸਿਆਂ ਦਾ ਮਿਲੇਗਾ ਡਬਲ ਡੋਜ਼, 29 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਕੈਰੀ ਆਨ ਜੱਟਾ-3’

ਗਿੱਪੀ ਗਰੇਵਾਲ ਸੋਨਮ ਬਾਜਵਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਕੈਰੀ ਆਨ ਜੱਟਾ-3’ 29 ਜੂਨ ਨੂੰ ਵਿਸ਼ਵ ਭਰ ਦੇ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

Reported by: PTC Punjabi Desk | Edited by: Shaminder  |  June 27th 2023 01:29 PM |  Updated: June 27th 2023 01:53 PM

ਹਾਸਿਆਂ ਦਾ ਮਿਲੇਗਾ ਡਬਲ ਡੋਜ਼, 29 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਕੈਰੀ ਆਨ ਜੱਟਾ-3’

ਗਿੱਪੀ ਗਰੇਵਾਲ (Gippy Grewal) ਸੋਨਮ ਬਾਜਵਾ (Sonam Bajwa) ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਕੈਰੀ ਆਨ ਜੱਟਾ-3’ 29 ਜੂਨ ਨੂੰ ਵਿਸ਼ਵ ਭਰ ਦੇ  ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਦੁਨੀਆ ਭਰ ਦੇ ਤੀਹ ਦੇਸ਼ਾਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ । ਜਿਸ ‘ਚ ਭਾਰਤ ਸਣੇ ਯੂ ਕੇ, ਕਤਰ, ਆਸਟ੍ਰੇਲੀਆ, ਜਰਮਨੀ, ਬੈਲਜੀਅਮ, ਸਵਿਟਜ਼ਰਲੈਂਡ,ਨਿਊਜ਼ੀਲੈਂਡ ਸਣੇ 30 ਦੇਸ਼ ਸ਼ਾਮਿਲ ਹਨ । 

 ਹੋਰ ਪੜ੍ਹੋ : ਰਾਣਾ ਰਣਬੀਰ ਨੇ ਧੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਧੀ ਦੇ ਵਿਆਹ ‘ਤੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ

ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਤੋਂ ਇਲਾਵਾ ਕਈ ਕਲਾਕਾਰ ਲਗਾਉਣਗੇ ਰੌਣਕਾਂ 

ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਜਸਵਿੰਦਰ ਭੱਲਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ,ਗੁਰਪ੍ਰੀਤ ਘੁੱਗੀ, ਕਵਿਤਾ ਕੌਸ਼ਿਕ ਸਣੇ ਹੋਰ ਕਈ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਨੂੰ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੈਰੀ ਆਨ ਜੱਟਾ ਦੇ ਹੋਰਨਾਂ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

ਟ੍ਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ 

ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਤੋਂ ਲੱਗਦਾ ਹੈ ਕਿ ਇਸ ਫ਼ਿਲਮ ‘ਚ ਵੀ ਦਰਸ਼ਕਾਂ ਨੂੰ ਹਾਸਿਆਂ ਦੀ ਡਬਲ  ਮਿਲਣ ਵਾਲੀ ਹੈ । ਤੁਸੀਂ ਵੀ ਆਪਣੇ ਵੀਕੇਂਡ ਨੂੰ ਬਨਾਉਣਾ ਚਾਹੁੰਦੇ ਹੋ ਸ਼ਾਨਦਾਰ ਤਾਂ ਇਸ ਹਫ਼ਤੇ ਤੁਹਾਨੂੰ ਮਿਲੇਗਾ ਮਨੋਰੰਜਨ ਦਾ ਡਬਲ ਡੋਜ਼।ਵੇਖਣਾ ਨਾ ਭੁੱਲਣਾ ਆਪਣੇ ਨੇੜਲੇ ਸਿਨੇਮਾਂ ਘਰਾਂ ‘ਚ । 

 

- PTC PUNJABI


Popular Posts