ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਮਨਾਈ ਵੈਡਿੰਗ ਐਨੀਵਰਸਰੀ, ਜਸਬੀਰ ਜੱਸੀ ਨੇ ਲਗਾਈਆਂ ਪਾਰਟੀ ‘ਚ ਰੌਣਕਾਂ
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਇੱਕ ਪਾਰਟੀ ਦਾ ਪ੍ਰਬੰਧ ਮਾਨ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਮਨਾਈ ਵੈਡਿੰਗ ਐਨੀਵਰਸਰੀ, ਜਸਬੀਰ ਜੱਸੀ ਨੇ ਲਗਾਈਆਂ ਪਾਰਟੀ ‘ਚ ਰੌਣਕਾਂ
ਮੁੱਖ ਮੰਤਰੀ ਭਗਵੰਤ ਮਾਨ (CM Baghwant Maan) ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ (Wedding Anniversary)ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਇੱਕ ਪਾਰਟੀ ਦਾ ਪ੍ਰਬੰਧ ਮਾਨ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ । ਜਿਸ ‘ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਪਹੁੰਚੇ ਸਨ। ਜਿਸ ਦਾ ਇੱਕ ਵੀਡੀਓ ਜਸਬੀਰ ਜੱਸੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝਾ ਕੀਤਾ ਗਿਆ ਹੈ ।
_f1a271f6fe4ee9316fde070dca5b3ead_1280X720.webp)
ਹੋਰ ਪੜ੍ਹੋ : ਅਦਾਕਾਰ ਅਮਨ ਗਿੱਲ ਨੇ ਕਰਵਾਇਆ ਵਿਆਹ, ਫੈਨਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਦਿੱਤੀ ਵਧਾਈ
ਜਸਬੀਰ ਜੱਸੀ ਨੇ ਲਗਾਈਆਂ ਰੌਣਕਾਂ
ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆਂ । ਜਿਸ ‘ਚ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ‘ਤੇ ਹੋਰ ਪਰਿਵਾਰਕ ਮੈਂਬਰ ਡਾਂਸ ਕਰਦੇ ਹੋਏ ਨਜ਼ਰ ਆਏ ।
_a697c1273bbc50917bc0b7f88108269d_1280X720.webp)
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਮੁਬਾਰਕਾਂ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਐਨੀਵਰਸਰੀ ਦੀਆਂ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਭਗਵੰਤ ਮਾਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ ।
_5710ff67f1bc9648edd7d70a1449521f_1280X720.webp)
ਇਸ ਤੋਂ ਇਲਾਵਾ ਇਕ ਹੋਰ ਤਸਵੀਰ ‘ਚ ਉਹ ਮੁੱਖ ਮੰਤਰੀ ਦੀ ਮਾਂ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਹਨ।ਸੋਸ਼ਲ ਮੀਡੀਆ ‘ਤੇ ਵੀ ਮੁੱਖ ਮੰਤਰੀ ‘ਤੇ ਡਾਕਟਰ ਗੁਰਪ੍ਰੀਤ ਨੂੰ ਵਧਾਈਆਂ ਮਿਲ ਰਹੀਆਂ ਹਨ । ਦੱਸ ਦਈਏ ਕਿ ਬੀਤੇ ਸਾਲ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਦੇ ਨਾਲ ੭ ਜੁਲਾਈ ਨੂੰ ਵਿਆਹ ਕਰਵਾਇਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
