ਦੀਪ ਢਿੱਲੋਂ ਕੈਨੇਡਾ ਤੋਂ ਪੰਜਾਬ ਪਰਤੇ, ਬੀਤੇ ਦਿਨੀਂ ਕੈਨੇਡਾ ਵਾਲਾ ਘਰ ਵੇਚਣ ਬਾਰੇ ਪਾਈ ਸੀ ਪੋਸਟ

ਗਾਇਕ ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ‘ਤੇ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਗੁੱਡ ਮੌਰਨਿੰਗ ਜੀ….ਅੱਜ ਆ ਗਏ ਪੰਜਾਬ…ਹਮੇਸ਼ਾ ਸ਼ੁਕਰਾਨਾ’।

Reported by: PTC Punjabi Desk | Edited by: Shaminder  |  September 14th 2023 03:46 PM |  Updated: September 14th 2023 03:46 PM

ਦੀਪ ਢਿੱਲੋਂ ਕੈਨੇਡਾ ਤੋਂ ਪੰਜਾਬ ਪਰਤੇ, ਬੀਤੇ ਦਿਨੀਂ ਕੈਨੇਡਾ ਵਾਲਾ ਘਰ ਵੇਚਣ ਬਾਰੇ ਪਾਈ ਸੀ ਪੋਸਟ

ਗਾਇਕ ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ‘ਤੇ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਗੁੱਡ ਮੌਰਨਿੰਗ ਜੀ….ਅੱਜ ਆ ਗਏ ਪੰਜਾਬ…ਹਮੇਸ਼ਾ ਸ਼ੁਕਰਾਨਾ’।ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਹਮੇਸ਼ਾ ਦੇ ਲਈ ਪੰਜਾਬ ਆ ਗਏ ਹਨ ।ਜਿਉਂ ਹੀ ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਤਾਂ ਉਨ੍ਹਾਂ ਦਾ ਸਵਾਗਤ ਲੋਕਾਂ ਦੇ ਵੱਲੋਂ ਕੀਤਾ ਜਾਣ ਲੱਗ ਪਿਆ । 

ਹੋਰ ਪੜ੍ਹੋ :  ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਕੁਝ ਸਮਾਂ ਪਹਿਲਾਂ ਦੀਪ ਢਿੱਲੋਂ ਨੇ ਪਾਈ ਸੀ ਪੋਸਟ 

ਦੀਪ ਢਿੱਲੋਂ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਕੈਨੇਡਾ ਵਾਲਾ ਘਰ ਵੇਚਣ ਦੀ ਗੱਲ ਆਖੀ ਸੀ । ਗਾਇਕ ਨੇ ਲਿਖਿਆ ਸੀ ਕਿ ‘ਲਓ ਜੀ ਆਪਾਂ ਘਰ ਵੇਚ ਕੇ ਆਉਣ ਲੱਗੇ ਹਾਂ ਪੰਜਾਬ ਨੂੰ। ਜੇ ਕੋਈ ਲੈਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ’।

ਪਰ ਹੁਣ ਲੱਗਦਾ ਹੈ ਕਿ ਦੀਪ ਢਿੱਲੋਂ ਆਪਣੇ ਪਰਿਵਾਰ ਦੇ ਨਾਲ ਪੱਕੇ ਤੌਰ ‘ਤੇ ਕੈਨੇਡਾ ਤੋਂ ਪੰਜਾਬ ਪਰਤ ਆਏ ਹਨ ।

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਹਨ ਵਧੀਆ ਗਾਇਕ

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਵਧੀਆ ਗਾਇਕ ਹਨ । ਦੋਵਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਹ ਗਾਇਕ ਜੋੜੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । 

- PTC PUNJABI


Popular Posts