Dev Kharoud: ਫ਼ਿਲਮ 'ਬਲੈਕੀਆ 2' 'ਚ ਦੇਵ ਖਰੌੜ ਦਾ ਵਿਖਾਈ ਦਵੇਗਾ ਨਵਾਂ ਅੰਦਾਜ਼, ਬਾਲੀਵੁੱਡ ਅਦਾਕਾਰ ਧਰਮਿੰਦਰ ਵਾਂਗ ਆਉਣਗੇ ਨਜ਼ਰ
ਦੇਵ ਖਰੌੜ ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਜਲਦ ਹੀ ਅਦਾਕਾਰ ਆਪਣੀ ਨਵੀਂ ਫ਼ਿਲਮ ਬਲੈਕੀਆ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ।
Dev Kharoud: ਫ਼ਿਲਮ 'ਬਲੈਕੀਆ 2' 'ਚ ਦੇਵ ਖਰੌੜ ਦਾ ਵਿਖਾਈ ਦਵੇਗਾ ਨਵਾਂ ਅੰਦਾਜ਼, ਬਾਲੀਵੁੱਡ ਅਦਾਕਾਰ ਧਰਮਿੰਦਰ ਵਾਂਗ ਆਉਣਗੇ ਨਜ਼ਰ
Dev Kharoud In Dharmendra Look: ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦੇਵ ਖਰੌੜ ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਪੰਜਾਬੀ ਸਿਨੇਮਾ ਦਾ ਐਕਸ਼ਨ ਹੀਰੋ ਵੀ ਕਿਹਾ ਜਾਂਦਾ ਹੈ। ਫਿਲਹਾਲ ਦੇਵ ਖਰੌੜ ਸੁਰਖੀਆਂ 'ਚ ਆ ਗਏ ਹਨ। ਜਲਦ ਹੀ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਬਲੈਕੀਆ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।
'ਬਲੈਕੀਆ 2' ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। ਜਿਵੇਂ ਧਰਮਿੰਦਰ 70 ਦੇ ਦਹਾਕਿਆਂ ਦੀਆਂ ਆਪਣੀਆਂ ਫਿਲਮਾਂ 'ਚ ਬੈਲਬੋਟਮ ਪੈਂਟ ਪਹਿਨੇ ਨਜ਼ਰ ਆਉਂਦੇ ਹੁੰਦੇ ਸੀ। ਉਨ੍ਹਾਂ ਦਾ ਇਹ ਸਟਾਇਲ ਕਾਫੀ ਮਸ਼ਹੂਰ ਹੁੰਦਾ ਸੀ। ਹੁਣ ਦੇਵ ਖਰੌੜ ਪਰਦੇ 'ਤੇ ਧਰਮਿੰਦਰ ਦੇ ਉਸੇ ਸਟਾਇਲ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ।
ਦੇਵ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ 70 ਦੇ ਦਹਾਕਿਆਂ ਦੇ ਬਾਲੀਵੁੱਡ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਲੁੱਕ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਉਨ੍ਹਾਂ ਦੀ ਇਸ ਤਸਵੀਰ 'ਤੇ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਤਸਵੀਰ 'ਚ ਦੇਵ ਨੇ ਹੱਥ 'ਚ ਗਿਟਾਰ ਵੀ ਫੜੀ ਹੋਈ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਯਾਨਿ ਜੁਲਾਈ 'ਚ ਦੇਵ ਦੀ ਫਿਲਮ 'ਬਲੈਕੀਆ 2' ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ।ਵਰਕਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਆਖਰੀ ਵਾਰ ਐਮੀ ਵਿਰਕ ਦੇ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਸੀ। ਫਿਲਮ 'ਚ ਦੇਵ ਦੀ ਐਕਟਿੰਗ ਦੀ ਖੂਬ ਤਾਰੀਫ ਹੋਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
