ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘Ghost’ ਦੀ ਰਿਕਾਰਡਿੰਗ ਹੋਈ ਸ਼ੁਰੂ, ਗਾਇਕ ਨੇ ਫੈਨਜ਼ ਨੂੰ ਦਿੱਤਾ ਅਪਡੇਟ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਫੈਨਸ ਉਨ੍ਹਾਂ ਦੀ ਆਉਣ ਵਾਲੀ ਨਵੀਂ ਐਲਬਮ 'Ghost' ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦਾ ਐਲਾਨ ਗਾਇਕ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।ਹੁਣ ਇਸ ਐਲਬਮ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ।

Written by  Pushp Raj   |  June 05th 2023 12:57 PM  |  Updated: June 05th 2023 12:57 PM

ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘Ghost’ ਦੀ ਰਿਕਾਰਡਿੰਗ ਹੋਈ ਸ਼ੁਰੂ, ਗਾਇਕ ਨੇ ਫੈਨਜ਼ ਨੂੰ ਦਿੱਤਾ ਅਪਡੇਟ

Diljit Dosanjh’s Album ‘Ghost’: ਬੌਰਨ ਟੂ ਸ਼ਾਈਨ ਟੂਰ ਦੀ ਅਗਲੇ ਸੀਜ਼ਨ ਦੇ ਐਲਾਨ ਮਗਰੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ‘ਚ ਹਨ। ਦੱਸ ਦਈਏ ਕਿ ਦਿਲਜੀਤ ਅਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਨੂੰ ਫੈਨਸ ਨੇ ਕਾਫੀ ਪਿਆਰ ਦਿੱਤਾ ਹੈ।

ਕੈਚੋਲਾ ਤੇ ਫ਼ਿਲਮ ਜੋੜੀ ਸਣੇ ਲਗਾਤਾਰ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਫੈਨਸ ‘ਚ ਛਾਏ ਰਹਿਣ ਵਾਲੇ ਦਿਲਜੀਤ ਦੋਸਾਂਝ, ਹੁਣ ਜਲਦ ਹੀ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਅਤੇ ਪਰੀਣਿਤੀ ਚੋਪੜਾ ਦੇ ਨਾਲ ਫ਼ਿਲਮ ‘ਚਮਕੀਲਾ’ ‘ਚ ਨਜ਼ਰ ਆਉਣਗੇ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈਆ ਹੈ। ਹੁਣ ਜਿਸ ਦਾ ਸਭ ਤੋਂ ਵੱਧ ਫੈਨਸ ਇੰਤਜ਼ਾਰ ਕਰ ਰਹੇ ਹਨ ਉਹ ਹੈ ਦਿਲਜੀਤ ਦੀ ਆਉਣ ਵਾਲੀ ਐਲਬਮ ‘Ghost’। ਇਸ ਦਾ ਐਲਾਨ ਦਿਲਜੀਤ ਨੇ ਕੁਝ ਸਮਾਂ ਪਹਿਲਾਂ ਹੀ ਕੀਤਾ ਸੀ।

ਦਿਲਜੀਤ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਐਲਬਮ ‘Ghost’ ਬਾਰੇ ਵਿੱਚ ਕੁਝ ਅਪਡੇਟਸ ਫੈਨਜ਼ ਨਾਲ ਸਾਂਝੇ ਕੀਤੇ ਹਨ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ‘ਘੋਸਟ’ ਇਸ ਦੇ ਨਾਲ ‘ਰਿਕਾਰਡਿੰਗ’ ਗਾਇਕ ਨੇ ਫੈਨਜ਼ ਨੂੰ ਹਿੰਟ ਦਿੱਤਾ ਹੈ ਕਿ ਉਹ ਇਸ ਸਮੇਂ ਆਪਣੀ ਐਲਬਮ ‘ਘੋਸਟ’ ਲਈ ਰਿਕਾਰਡਿੰਗ ਕਰ ਰਹੇ ਹਨ।

ਐਲਬਮ ਬਾਰੇ ਗੱਲ ਕਰਦੇ ਹੋਏ, ਦਿਲਜੀਤ ਨੇ ਪਹਿਲਾਂ ਇਸ ਦਾ ਨਾਮ ’11:11′ ਰੱਖਿਆ ਸੀ ਜਦੋਂ ਉਨ੍ਹਾਂ ਨੇ ਆਪਣੇ ਫੈਨਸ ਨਾਲ ਇੱਕ ਸਵਾਲ -ਜਵਾਬ ਦਾ ਸੈਸ਼ਨ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਐਲਬਮ ਦਾ ਪੋਸਟਰ ਸਾਂਝਾ ਕਰਦੇ ਹੋਏ ਟਾਈਟਲ ਨੂੰ ਬਦਲ ਕੇ ‘ਘੋਸਟ’ ਕਰ ਦਿੱਤਾ। ਐਲਬਮ ਦੇ ਐਲਾਨ ਮਗਰੋਂ ਫੈਨਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network