ਦਿਲਜੀਤ ਦੋਸਾਂਝ ਨੇ ਆਪਣੇ ਹੱਥੀ ਤਿਆਰ ਕਰ ਵਿਦੇਸ਼ੀਆਂ ਨੂੰ ਚਖਾਈ ਪੰਜਾਬੀ ਦੀ ਮਸ਼ਹੂਰ ਡ੍ਰਿੰਕ ਸ਼ਾਰਦਾਈ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੰਨ੍ਹੀਂ ਦਿਨੀਂ ਆਪਣੇ ਸ਼ੋਅ ਦਿਲ-ਇਲੂਮਿਨਾਟੀ ਵਿੱਚ ਰੁੱਝੇ ਹਨ। ਇਸੇ ਵਿਚਾਲੇ ਗਾਇਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਦੇਸ਼ੀ ਲੋਕਾਂ ਪੰਜਾਬ ਦੀ ਮਸ਼ਹੂਰ ਡ੍ਰਿੰਕ ਸ਼ਾਰਦਾਈ ਚਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਨੇ ਆਪਣੇ ਹੱਥੀ ਤਿਆਰ ਕਰ ਵਿਦੇਸ਼ੀਆਂ ਨੂੰ ਚਖਾਈ ਪੰਜਾਬੀ ਦੀ ਮਸ਼ਹੂਰ ਡ੍ਰਿੰਕ ਸ਼ਾਰਦਾਈ, ਵੇਖੋ ਵੀਡੀਓ
Diljit Dosanjh viral video : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੰਨ੍ਹੀਂ ਦਿਨੀਂ ਆਪਣੇ ਸ਼ੋਅ ਦਿਲ-ਇਲੂਮਿਨਾਟੀ ਵਿੱਚ ਰੁੱਝੇ ਹਨ। ਇਸੇ ਵਿਚਾਲੇ ਗਾਇਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਦੇਸ਼ੀ ਲੋਕਾਂ ਪੰਜਾਬ ਦੀ ਮਸ਼ਹੂਰ ਡ੍ਰਿੰਕ ਸ਼ਾਰਦਾਈ ਚਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਐਕਟਿੰਗ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫਸ਼ਨਲ ਲਾਈਫ, ਗੀਤ ਤੇ ਮਜ਼ੇਦਾਰ ਕਾਮੇਡੀ ਵੀਡੀਓ ਸਾਂਝੀ ਕਰਦੇ ਰਹਿੰਦੇ ਹਨ।
ਦਿਲਜੀਤ ਦੋਸਾਂਝ ਨੇ ਦੇਸੀ ਅੰਦਾਜ਼ 'ਚ ਤਿਆਰ ਕੀਤੀ ਸ਼ਾਰਦਾਈ
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਆਪਣੀ ਟੀਮ ਦੇ ਨਾਲ ਮਿਲ ਕੇ ਸ਼ਾਰਦਾਈ ਤਿਆਰ ਕਰਦੇ ਹੋਏ ਨਜ਼ਰ ਆਏ।
ਇਸ ਮਗਰੋਂ ਦਿਲਜੀਤ ਨੇ ਆਪਣੇ ਵਿਦੇਸ਼ੀ ਦੋਸਤਾਂ ਨਾਲ ਮਿਲ ਕੇ ਸ਼ਾਰਦਾਈ ਦਾ ਆਨੰਦ ਮਾਣਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਇਸ ਦਾ ਸੁਆਦ ਕਿਹੋ ਜਿਹਾ ਲੱਗਾ, ਜੋ ਕਿ ਉਨ੍ਹਾਂ ਪਸੰਦ ਅਇਆ। ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਹ ਇੱਕ ਚੰਗੀ ਤੇ ਅਜਿਹੀ ਡ੍ਰਿੰਕ ਹੈ ਜੋ ਕਿ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ।
ਫੈਨਜ਼ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਵੇਖ ਕੇ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਸਿੰਘ ਦਾ ਨੈਚੁਰਲ ਪ੍ਰੋਟੀਨ। ਇੱਕ ਹੋਰ ਯੂਜ਼ਰ ਨੇ ਕਿਹਾ, 'ਗੋਰੇ ਵੀ ਕਹਿੰਦੇ ਹੋਣੇ ਅੱਛਾ ਇਹ ਪੀ ਕੇ ਸਟੇਜ਼ ਉੱਤੇ ਵਕਤ ਪਾ ਦਿੰਦਾ ਹੈ ਇਹ।'
ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਹਿਨਾ ਖਾਨ ਸਟਾਰਰ ਗੀਤ 'ਤੇਰੀਆਂ ਮੋਹਬਤਾਂ' ਹੋਇਆ ਰਿਲੀਜ਼, ਵੇਖੋ ਵੀਡੀਓ
ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੀ ਫਿਲਮ ਚਮਕੀਲਾ ਅਤੇ ਆਪਣੇ ਸ਼ੋਅ ਦਿਲ-ਇਲੂਮਿਨਾਟੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿਲਜੀਤ ਦੇ ਇਸ ਟੂਰ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
