ਦਿਲਜੀਤ ਦੋਸਾਂਝ ਨੇ ਕੁੜੀਆਂ ਬਾਰੇ ਆਖੀ ਇਹ ਗੱਲ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਵਾਈਰਲ ਹੋ ਰਹੀ ਵੀਡੀਓ ਵਿੱਚ ਕੁੜੀਆਂ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬੀ ਗਾਇਕ ਸ਼ੋਅ ਦੇ ਹੋਸਟ ਵਜੋਂ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਕੰਟੇਸਟੇਂਟ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਾਡੇ ਪੰਜਾਬ ਵਿੱਚ ਬੋਲੇਦ ਹਨ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ... ਪੰਜਾਬੀ ਗਾਇਕ ਦੀ ਇਸ ਗੱਲ ਨਾਲ ਸ਼ੋਅ ਤਾੜੀਆਂ ਨਾਲ ਗੂੰਜ ਉੱਠਦਾ ਹੈ।

Reported by: PTC Punjabi Desk | Edited by: Pushp Raj  |  July 16th 2023 09:00 AM |  Updated: July 16th 2023 09:00 AM

ਦਿਲਜੀਤ ਦੋਸਾਂਝ ਨੇ ਕੁੜੀਆਂ ਬਾਰੇ ਆਖੀ ਇਹ ਗੱਲ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਵੀਡੀਓ

Diljit Dosanjh praising girls : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਵੱਡੀ ਫੈਨ ਫਾਲੋਇੰਗ ਹੈ। ਆਪਣੀ ਗਾਇਕੀ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਦਿਲਜੀਤ ਦੋਸਾਂਝ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੈ, ਜਿਸ 'ਚ ਦਿਲਜੀਤ ਕੁੜੀਆਂ ਬਾਰੇ ਖ਼ਾਸ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦਿਲਜੀਤ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ ਹੈ। ਕੋਚੈਲਾ ਗੁਰੂ ਆਪਣੇ ਗੀਤਾਂ ਦੇ ਨਾਲ-ਨਾਲ ਅਦਾਕਾਰੀ ਅਤੇ ਸਟਾਈਲਿਸ਼ ਲੁੱਕ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਵੀ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਨਾਲ ਜੁੜਿਆ ਇੱਕ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਦਰਅਸਲ, ਦਿਲਜੀਤ ਦੋਸਾਂਝ ਵਾਈਰਲ ਹੋ ਰਹੀ ਵੀਡੀਓ ਵਿੱਚ ਕੁੜੀਆਂ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬੀ ਗਾਇਕ ਸ਼ੋਅ ਦੇ ਹੋਸਟ ਵਜੋਂ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਕੰਟੇਸਟੇਂਟ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਾਡੇ ਪੰਜਾਬ ਵਿੱਚ ਬੋਲੇਦ ਹਨ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ...  ਪੰਜਾਬੀ ਗਾਇਕ ਦੀ ਇਸ ਗੱਲ ਨਾਲ ਸ਼ੋਅ ਤਾੜੀਆਂ ਨਾਲ ਗੂੰਜ ਉੱਠਦਾ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਦਰਅਸਲ, ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਬੌਰਨ ਟੂ ਸ਼ਾਈਨ ਟੂਰ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਕਲਾਕਾਰ ਨੇ ਸਾਰੀਆਂ ਥਾਵਾਂ ਦਾ ਖੁਲਾਸਾ ਕੀਤਾ ਜਿੱਥੇ ਉਹ 2023 ਵਿੱਚ ਆਪਣੇ ਬੌਰਨ ਟੂ ਸ਼ਾਈਨ ਟੂਰ ਲਈ ਦਰਸ਼ਕਾਂ ਨਾਲ ਰੁਬਰੂ ਹੋਣਗੇ।

ਹੋਰ ਪੜ੍ਹੋ:  ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਪੋਸਟ ਰਾਹੀਂ ਹੜ੍ਹ ਨਾਲ ਪ੍ਰਭਾਵਿਤ ਪੰਜਾਬੀਆਂ ਦਾ ਦੱਸਿਆ ਹਾਲ, ਫੈਨਜ਼ ਨੇ ਕਿਹਾ- ਦਾਤਾ ਭਲੀ ਕਰੇ

ਦੱਸ ਦੇਈਏ ਕਿ ਦਿਲਜੀਤ ਆਕਲੈਂਡ ਤੋਂ ਬਾਅਦ ਆਸਟ੍ਰੇਲੀਆ ਵਿੱਚ ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ‘ਚ ਟੂਰ ਕਰਨਗੇ। ਫਿਲਹਾਲ ਪ੍ਰਸ਼ੰਸਕ ਫਾਈਨਲ ਡੇਟਸ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਫਿਲਮ ਘੱਲੂਘਾਰਾ ਅਤੇ ਅਮਰ ਸਿੰਘ ਚਮਕੀਲਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਨ੍ਹਾਂ ਫਿਲਮਾਂ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। 

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network