ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਪੋਸਟ ਰਾਹੀਂ ਹੜ੍ਹ ਨਾਲ ਪ੍ਰਭਾਵਿਤ ਪੰਜਾਬੀਆਂ ਦਾ ਦੱਸਿਆ ਹਾਲ, ਫੈਨਜ਼ ਨੇ ਕਿਹਾ- ਦਾਤਾ ਭਲੀ ਕਰੇ

ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਹਾਲ ਹੀ 'ਚ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਗਾਇਕ ਨੇ ਪੰਜਾਬ 'ਚ ਹੜ੍ਹ ਕਾਰਨ ਬਣੇ ਗੰਭੀਰ ਹਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ।

Written by  Pushp Raj   |  July 15th 2023 07:25 PM  |  Updated: July 15th 2023 07:25 PM

ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਪੋਸਟ ਰਾਹੀਂ ਹੜ੍ਹ ਨਾਲ ਪ੍ਰਭਾਵਿਤ ਪੰਜਾਬੀਆਂ ਦਾ ਦੱਸਿਆ ਹਾਲ, ਫੈਨਜ਼ ਨੇ ਕਿਹਾ- ਦਾਤਾ ਭਲੀ ਕਰੇ

Kanwar Grewal on Punjabi Flood: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਦਰਅਸਲ,  ਪਿਛਲੇ ਕੁੱਝ ਦਿਨਾਂ ਤੋਂ ਮੀਂਹ ਪੈਣ ਕਾਰਨ ਘੱਗਰ ਦਰਿਆ 'ਚ ਪਾੜ ਪੈ ਗਿਆ ਤੇ ਸਤਸਲੁਜ ਦਰਿਆ ਤੇ ਸੁਖਨਾ ਲੇਕ 'ਚ ਭਾਰੀ ਪਾਣੀ ਭਰ ਗਿਆ। ਇਸ ਦੇ ਚੱਲਦੇਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਇਨ੍ਹਾਂ ਹਲਾਤਾਂ ਨੂੰ ਲੈ ਕੇ ਸੂਫੀ ਗਾਇਕ ਕੰਵਰ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ। 

ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਹਾਲ ਹੀ 'ਚ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਗਾਇਕ ਨੇ ਪੰਜਾਬ 'ਚ ਹੜ੍ਹ ਕਾਰਨ ਬਣੇ ਗੰਭੀਰ ਹਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ। 

ਕੰਵਰ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ,'ਵਾਹਿਗੁਰੂ ਜੀ ਮਿਹਰ ਕਰੋ 🙏... । '

ਗਾਇਕ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਬੈਕਗ੍ਰਾਊਂਡ ਵਿੱਚ ਗੀਤ ਸੁੱਖ ਰੱਖੀ ਚੱਲ ਰਿਹਾ ਹੈ। ਕਲਾਕਾਰ ਦੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕਾਂ ਨੇ ਕਮੈਂਟ ਕਰਦੇ ਹੋਏ ਲਿਖਿਆ, ਦਾਤਾ ਭਲੀ ਕਰੇ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਮੇਹਰ ਕਰੋ ਸੱਚੇ ਪਾਤਸ਼ਾਹ ਜੀ...। 

ਦੱਸ ਦਈਏ ਕਿ ਪੰਜਾਬ ਇੰਨੀਂ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਰਕੇ ਪਾਣੀ-ਪਾਣੀ ਹੋਇਆ ਪਿਆ ਹੈ। ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ 13-14 ਜੁਲਾਈ ਨੂੰ ਵੀ ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

 ਹੋਰ ਪੜ੍ਹੋ: Shatrughan Sinha Birthday: ਜਾਣੋ ਕਿੰਝ ਬਿਹਾਰ 'ਚ ਜਨਮਿਆ ਇਹ ਬੱਚਾ ਬਣਿਆ ਬਾਲੀਵੁੱਡ ਦਾ ਸੁਪਰਸਟਾਰ

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਨਾਲ ਜੁੜੇ ਕਈ ਕਲਾਕਾਰ ਗੈਵੀ ਚਾਹਲ, ਰੇਸ਼ਮ ਸਿੰਘ ਅਨਮੋਲ, ਰਵਨੀਤ ਸਿੰਘ ਸਣੇ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਖਾਲਸਾ ਏਡ ਦੀ ਟੀਮ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ। ਸਮੇਂ-ਸਮੇਂ 'ਤੇ ਹੜ੍ਹ ਪੀੜਤਾਂ ਨੂੰ ਦੁੱਧ, ਪਾਣੀ ਤੇ ਹੋਰਨਾਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network