ਦਿਲਜੀਤ ਦੋਸਾਂਝ ਨੇ ਚੁੰਮਿਆਂ ਵਾਲੀ ਭਾਬੀ ਨਾਲ ਫਿਲਮ ਜੱਟ ਐਂਡ ਜੂਲੀਅਟ ਤੋਂ ਸਾਂਝੀ ਕੀਤੀ ਬੀਟੀਐਸ ਵੀਡੀਓ, ਫੈਨਜ਼ ਹੋਏ ਹੱਸ-ਹੱਸ ਦੂਹਰੇ
Diljit Dosanjh BTS video with Bhabhi Ranjit Kaur : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਨੇ ਫਿਲਮ ਜੱਟ ਐਂਡ ਜੂਲੀਅਟ 3 ਦੀ ਇੱਕ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਫੈਨਜ਼ ਖੁਸ਼ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਅਕਸਰ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਆਪਣੀ ਮਨੋਰੰਜਕ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਚੁੰਮਿਆਂ ਵਾਲੀ ਭਾਬੀ ਯਾਨੀ ਕਿ ਰੰਜੀਤ ਕੌਰ ਨਾਲ ਵੇਖ ਸਕਦੇ ਹੋ।
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਫਿਲਮ ਦੇ ਇੱਕ ਸੀਨ ਦੀ ਬੀਟੀਐਸ ਵੀਡੀਓ ਨੂੰ ਵੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਪੁਲਿਸ ਵਾਲੀਆਂ ਵਿਚਾਲੇ ਬੈਠ ਕੇ ਇੱਕ ਪ੍ਰੋਗਰਾਮ ਵੇਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਚਾਲੇ ਚੁੰਮਿਆਂ ਵਾਲੀ ਭਾਬੀ ਯਾਨੀ ਕਿ ਰੰਜੀਤ ਕੌਰ ਦੀ ਡਾਈਲਾਗ ਬੋਲਦੇ ਹੋਏ ਐਂਟਰੀ ਹੋ ਜਾਂਦੀ ਹੈ। ਹਾਲਾਂਕਿ ਪਹਿਲਾਂ ਰੰਜੀਤ ਕੌਰ ਤੋਂ ਡਾਈਲਾਗ ਗ਼ਲਤ ਹੋ ਜਾਂਦਾ ਹੈ ਪਰ ਬਾਅਦ ਵਿੱਚ ਉਹ ਇਸ ਨੂੰ ਠੀਕ ਕਰਕੇ ਸੀਨ ਪੂਰਾ ਕਰ ਲੈਂਦੇ ਹਨ।
ਇਸ ਮਗਰੋਂ ਰੰਜੀਤ ਕੌਰ ਦਿਲਜੀਤ ਦੋਸਾਂਝ ਨਾਲ ਤਸਵੀਰਾਂ ਖਿਚਵਾਉਂਦੀ ਤੇ ਉਨ੍ਹਾਂ ਨਾਲ ਫਿਲਮਾਂ ਕਰਨ ਬਾਰੇ ਗੱਲਾਂ ਕਰਦੀ ਹੋਈ ਨਜ਼ਰ ਆਈ। ਫੈਨਜ਼ ਨੂੰ ਦਿਲਜੀਤ ਵੱਲੋਂ ਸਾਂਝੀ ਕੀਤੀ ਗਈ ਇਹ ਬੀਟੀਐਸ ਵੀਡੀਓ ਕਾਫੀ ਪਸੰਦ ਆ ਰਹੀ ਹੈ ਅਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਹੋਰ ਪੜ੍ਹੋ : ਅਨਮੋਲ ਕਵਾਤਰਾ ਨੇ ਦੋ ਨੌਜਵਾਨਾਂ ਦੀ ਇੱਛਾ ਇੰਝ ਕੀਤੀ ਪੂਰੀ, ਟਿਕਟਾਂ ਬੁੱਕ ਕਰਵਾ ਕੇ ਵਿਖਾਈ ਫਿਲਮ ਜੱਟ ਐਂਡ ਜੂਲੀਅਟ 3
ਦੱਸ ਦਈਏ ਕਿ ਫਿਲਮ ਜੱਟ ਐਂਡ ਜੂਲੀਅਟ 3 ਦਿਲਜੀਤ ਦੋਸਾਂਝ ਦੇ ਨਾਲ ਨੀਰੂ ਬਾਜਵਾ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਭਾਰਤ ਤੇ ਪਾਕਿਸਤਾਨ ਸਣੇ ਵਰਲਡ ਲੈਵਲ ਉੱਤੇ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਜਿਸ ਨਾਲ ਦਿਲਜੀਤ ਦੀ ਟੀਮ ਕਾਫੀ ਖੁਸ਼ ਹੈ।
- PTC PUNJABI