ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ, ਵੇਖੋ ਕਿਵੇਂ ਰੋਜ਼ਾਨਾ ਬਿਤਾਉਂਦੇ ਨੇ ਸਮਾਂ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਆਪਣੇ ਨਿੱਜੀ ਜਹਾਜ਼ ‘ਚ ਸਵਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਹਾਜ਼ ‘ਚ ਬੰਦੇ ਜ਼ਿਆਦਾ ਸਨ ।

Reported by: PTC Punjabi Desk | Edited by: Shaminder  |  December 05th 2023 05:22 PM |  Updated: December 06th 2023 10:23 AM

ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ, ਵੇਖੋ ਕਿਵੇਂ ਰੋਜ਼ਾਨਾ ਬਿਤਾਉਂਦੇ ਨੇ ਸਮਾਂ

ਦਿਲਜੀਤ ਦੋਸਾਂਝ (Diljit Dosanjh) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਆਪਣੇ ਨਿੱਜੀ ਜਹਾਜ਼ ‘ਚ ਸਵਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਹਾਜ਼ ‘ਚ ਬੰਦੇ ਜ਼ਿਆਦਾ ਸਨ । ਜਿਸ ਕਰਕੇ ਉਨ੍ਹਾਂ ਨੇ ਇੱਕ ਆਦਮੀ ਨੂੰ ਥੱਲੇ ਲਾਹ ਦਿੱਤਾ ਹੈ ਅਤੇ ਇਸ ਤੋਂ ਬਾਅਦ ਕੋਹਲੀ ਮੇਰੇ ਲਈ ਪਰੌਂਠੇ ਬਣਾਵੇਗਾ ।ਪਰੌਂਠੇ ਵੀ ਬਹੁਤ ਖੁਸ਼ ਨੇ ਅਤੇ ਮੈਂ ਵੀ ਬਹੁਤ ਖੁਸ਼ ਹਾਂ । ਹੁਣ ਕੋਹਲੀ ਪਰੌਂਠਾ ਲਿਆਵੇਗਾ ਤੇ ਮੈਂ ਖਾਵਾਂਗਾ ਅਤੇ ਦਹੀ ‘ਚ ਕੜਛੀ ਮਾਰਾਂਗਾ ।

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਪਰੌਂਠਿਆਂ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਉਂਦੇ ਹਨ । ਇਸ ਤੋਂ ਬਾਅਦ ਉਹ ਕੋਹਲੀ ਦੇ ਪਰੌਂਠਿਆਂ ਦੀ ਤਾਰੀਫ ਕਰਦੇ ਹਨ ਅਤੇ ਪਰੌਂਠੇ ਖਾਣ ਤੋਂ ਬਾਅਦ ਉੁਹ ਮਠਿਆਈ ‘ਚ ਗੁਲਾਬ ਜਾਮੁਨ ਅਤੇ ਬਰਫੀ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆਉਂਦੇ ਹਨ । 

 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਰਾਤ ਦੀ ਗੇੜੀ, ਲੈਂਬਰਗਿਨੀ, ਪੰਜ ਤਾਰਾ, ਟੌਮੀ, ਬਾਬੇ ਭੰਗੜਾ ਪਾਉਂਦੇ ਨੇ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।    

- PTC PUNJABI


Popular Posts