ਅਮਰੀਕਾ ਦੇ ਮਸ਼ਹੂਰ ‘ਦੀ ਜਿੰਮੀ ਫੈਲਨ ਸ਼ੋਅ' ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਦਿਲਜੀਤ ਦੋਸਾਂਝ ਨੇ ਤਸਵੀਰ ਸਾਂਝੀ ਕਰੇ ਹੋਏ ਕਿਹਾ ‘ਪੰਜਾਬੀ ਆ ਗਏ ਓਏ’
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ । ਉਹ ਜਿੱਥੇ ਬੀਤੇ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਰਹੇ ਉੱਥੇ ਹੀ ਨਵੇਂ ਨਵੇਂ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਇੱਕ ਵਾਰ ਦੁਨੀਆ ‘ਤੇ ਛਾ ਜਾਣ ਦੇ ਲਈ ਤਿਆਰ ਹਨ । ਜੀ ਹਾਂ ਅਮਰੀਕਾ ਦੇ ਪ੍ਰਸਿੱਧ ਸ਼ੋਅ ‘ਦੀ ਜਿੰਮੀ ਫੈਲਨ’ ਚ ਜਲਦ ਹੀ ਨਜ਼ਰ ਆਉਣਗੇ ।
ਅਮਰੀਕਾ ਦੇ ਮਸ਼ਹੂਰ ‘ਦੀ ਜਿੰਮੀ ਫੈਲਨ ਸ਼ੋਅ' ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਦਿਲਜੀਤ ਦੋਸਾਂਝ ਨੇ ਤਸਵੀਰ ਸਾਂਝੀ ਕਰੇ ਹੋਏ ਕਿਹਾ ‘ਪੰਜਾਬੀ ਆ ਗਏ ਓਏ’
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ । ਉਹ ਜਿੱਥੇ ਬੀਤੇ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਰਹੇ ਉੱਥੇ ਹੀ ਨਵੇਂ ਨਵੇਂ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਇੱਕ ਵਾਰ ਦੁਨੀਆ ‘ਤੇ ਛਾ ਜਾਣ ਦੇ ਲਈ ਤਿਆਰ ਹਨ । ਜੀ ਹਾਂ ਅਮਰੀਕਾ ਦੇ ਪ੍ਰਸਿੱਧ ਸ਼ੋਅ ‘ਦੀ ਜਿੰਮੀ ਫੈਲਨ’ ‘(Jimmy Fallon Show) ਚ ਜਲਦ ਹੀ ਨਜ਼ਰ ਆਉਣਗੇ । ਇਸ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਪੰਜਾਬੀ ਆ ਗਏ ਓਏ। ਇਸ ਹਫਤੇ ਗੈਸਟ।ਭੰਗੜਾ ਹੁਣ ਮੇਨ ਸਟ੍ਰੀਮ ਪੈਣਾ, ਪ੍ਰੋਪਰ ਹਾਲੀਵੁੱਡ’ ।
ਦਿਲਜੀਤ ਦੋਸਾਂਝ ਦੀ ਇਸ ਪੋਸਟ ‘ਤੇ ਨੀਰੂ ਬਾਜਵਾ ਨੇ ਵੀ ਰਿਐਕਟ ਕੀਤਾ ਹੈ ਅਤੇ ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਵੀ ਲਿਖਿਆ ‘ਉਫ’। ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਕਲੈਪ ਵਾਲਾ ਇਮੋਜੀ ਪੋਸਟ ਕੀਤਾ ਹੈ।ਇਸ ਦੇ ਨਾਲ ਹੀ ਅਨਿਲ ਕਪੂਰ ਨੇ ਵੀ ਕਲੈਪਿੰਗ ਵਾਲਾ ਇਮੋਜੀ ਪੋਸਟ ਕੀਤਾ ਹੈ। ਦਿਲਜੀਤ ਨੂੰ ਇਸ ਸ਼ੋਅ ‘ਚ ਵੇਖਣ ਦੇ ਲਈ ਫੈਨਸ ਵੀ ਖਾਸੇ ਉਤਸ਼ਾਹਿਤ ਹਨ ਅਤੇ ਕਈ ਤਰ੍ਹਾਂ ਦੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ-੩ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਦਿਲਜੀਤ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :