ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਕਿਹਾ ‘ਅਸੀਂ ਮੰਮੀ ਡੈਡੀ ਬਣ ਗਏ’
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜਿਸ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਅਦਾਕਾਰਾ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ ।
ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਕਿਹਾ ‘ਅਸੀਂ ਮੰਮੀ ਡੈਡੀ ਬਣ ਗਏ’
ਅਦਾਕਾਰਾ ਦ੍ਰਿਸ਼ਟੀ ਗਰੇਵਾਲ (Drishtii Garewal) ਜਿਸ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਅਦਾਕਾਰਾ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਹਾਲਾਂਕਿ ਅਦਾਕਾਰਾ ਦੀ ਧੀ ਦਾ ਚਿਹਰਾ ਤਾਂ ਦਿਖਾਈ ਨਹੀਂ ਦੇ ਰਿਹਾ, ਪਰ ਉਸ ਦਾ ਹੱਥ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਆਰ ਨੇਤ ਦੀ ਇਸ ਗੀਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਚੜ੍ਹੀ ਸੀ ਗੁੱਡੀ, ਅਸਲ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ ਗੀਤ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਸਾਡੀ ਜ਼ਿੰਦਗੀ ਦਾ ਸਭ ਤੋਂ ਜਾਦੂਈ ਦਿਨ ਸੀ ਜਿਸ ਦਿਨ ਅਸੀਂ ਮੰਮੀ ਪਾਪਾ ਬਣੇ ਸੀ’।ਇਸ ਦੇ ਨਾਲ ਹੀ ਅਦਾਕਾਰਾ ਨੇ ਅੱਗੇ ਲਿਖਿਆ ‘ਬਾਲੜੀਆਂ ਅਨਮੋਲ ਤੋਹਫ਼ੇ ਹਨ, ਪਿਆਰ ਦੀ ਮੂਰਤ ਅਤੇ ਸੁਫ਼ਨਿਆਂ ਨਾਲ ਬੱਝੇ ਭਵਿੱਖ’।

ਦ੍ਰਿਸ਼ਟੀ ਗਰੇਵਾਲ ਨੇ ਬੀਤੇ ਦਿਨ ਵੀ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ । ਜਿਸ ‘ਚ ਅਦਾਕਾਰਾ ਦੀ ਧੀ ਆਪਣੇ ਨਾਨਾ ਨਾਨੀ ਦੇ ਨਾਲ ਨਜ਼ਰ ਆ ਰਹੀ ਸੀ । ਇਸ ਮੌਕੇ ਨਾਨੀ ਵੱਲੋਂ ਬੱਚੀ ਦੀ ਨਜ਼ਰ ਵੀ ਉਤਾਰੀ ਗਈ ਸੀ । ਪੂਰਾ ਪਰਿਵਾਰ ਧੀ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ।ਦ੍ਰਿਸ਼ਟੀ ਗਰੇਵਾਲ ਨੇ ਅਭੈ ਅੱਤਰੀ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।
_7a8991cc41e706ebd65c925e34da0f20_1280X720.webp)
ਅਦਾਕਾਰਾ ਦਾ ਪਤੀ ਵੀ ਹੈ ਵਧੀਆ ਅਦਾਕਾਰ
ਦ੍ਰਿਸ਼ਟੀ ਗਰੇਵਾਲ ਦਾ ਪਤੀ ਅਭੈ ਅੱਤਰੀ ਵੀ ਵਧੀਆ ਅਦਾਕਾਰ ਹੈ । ਹੁਣ ਤੱਕ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕਿਆ ਹੈ । ਦ੍ਰਿਸ਼ਟੀ ਗਰੇਵਾਲ ਹਾਲ ਹੀ ‘ਚ ਫ਼ਿਲਮ ‘ਜੋੜੀ’ ‘ਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਹੈ । ਇਸ ਤੋਂ ਇਲਾਵਾ ਉਹ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
