ਛੋਟੇ ਸਿੱਖ ਬੱਚੇ ਜਸਪ੍ਰੀਤ ਸਿੰਘ ਦਾ ਮਾਂ ਨਾਲ ਹੋਇਆ ਮਿਲਾਪ, ਮਾਂ ਪੁੱਤ ਦਾ ਭਾਵੁਕ ਵੀਡੀਓ ਵੇਖ ਹਰ ਕੋਈ ਹੋਇਆ ਭਾਵੁਕ
ਹੁਣ ਜਸਪ੍ਰੀਤ ਦੀ ਮਾਂ ਦਾ ਵੀ ਉਸ ਦੇ ਨਾਲ ਮੇਲ ਹੋ ਚੁੱਕਿਆ ਹੈ । ਮਾਂ ਅਤੇ ਬੱਚੇ ਦੇ ਮਿਲਣ ਦਾ ਭਾਵੁਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਪ੍ਰੀਤ ਦੀ ਮਾਂ ਉਸ ਨੂੰ ਮਿਲ ਕੇ ਰੋ ਪਈ ਅਤੇ ਉਸ ਦੀਆਂ ਅੱਖਾਂ ਚੋਂ ਤਿਪ ਤਿਪ ਕਰਕੇ ਹੰਜੂ ਵਹਿ ਤੁਰੇ ।
ਛੋਟੇ ਸਿੱਖ ਬੱਚੇ ਜਸਪ੍ਰੀਤ ਸਿੰਘ ਦਾ ਮਾਂ ਨਾਲ ਹੋਇਆ ਮਿਲਾਪ, ਮਾਂ ਪੁੱਤ ਦਾ ਭਾਵੁਕ ਵੀਡੀਓ ਵੇਖ ਹਰ ਕੋਈ ਹੋਇਆ ਭਾਵੁਕ
ਜਸਪ੍ਰੀਤ ਸਿੰਘ (Jaspreet Singh) ਜੋ ਕਿ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦੀ ਮਦਦ ਦੇ ਲਈ ਕਈ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ । ਕਈ ਸਿੱਖ ਸੰਸਥਾਵਾਂ ਦੀ ਉਸ ਦੀ ਮਦਦ ਦੇ ਲਈ ਅੱਗੇ ਆਈਆਂ ਹਨ। ਹੁਣ ਜਸਪ੍ਰੀਤ ਦੀ ਮਾਂ ਦਾ ਵੀ ਉਸ ਦੇ ਨਾਲ ਮੇਲ ਹੋ ਚੁੱਕਿਆ ਹੈ । ਮਾਂ ਅਤੇ ਬੱਚੇ ਦੇ ਮਿਲਣ ਦਾ ਭਾਵੁਕ ਵੀਡੀਓ ਸਾਹਮਣੇ ਆਇਆ ਹੈ।
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਨੂੰ ਕਈ ਵਾਰ ਅਪਮਾਨ ਦਾ ਕਰਨਾ ਪੈਂਦਾ ਸੀ ਸਾਹਮਣਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਪ੍ਰੀਤ ਦੀ ਮਾਂ ਉਸ ਨੂੰ ਮਿਲ ਕੇ ਰੋ ਪਈ ਅਤੇ ਉਸ ਦੀਆਂ ਅੱਖਾਂ ਚੋਂ ਤਿਪ ਤਿਪ ਕਰਕੇ ਹੰਜੂ ਵਹਿ ਤੁਰੇ । ਕੁਝ ਸਿੱਖ ਸੰਸਥਾਵਾਂ ਨੇ ਇਸ ਬੱਚੇ ਦੇ ਨਾਲ ਵਾਅਦਾ ਕੀਤਾ ਸੀ ਕਿ ਬੱਚੇ ਦੇ ਨਾਲ ਉਸ ਦੀ ਮਾਂ ਦਾ ਮਿਲਾਪ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਨੇ ਬੱਚੇ ਦੇ ਨਾਲ ਉਸ ਦੀ ਮਾਂ ਦਾ ਮਿਲਾਪ ਕਰਵਾਇਆ ਅਤੇ ਬੱਚਾ ਵੀ ਆਪਣੀ ਮਾਂ ਨੂੰ ਮਿਲ ਕੇ ਖੁਸ਼ ਨਜ਼ਰ ਆਇਆ ।
ਕੁਝ ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ
ਕੁਝ ਦਿਨ ਪਹਿਲਾਂ ਬੱਚੇ ਜਸਪ੍ਰੀਤ (Jaspreet Singh)ਦੇ ਪਿਤਾ ਦਾ ਤਪਦਿਕ ਦੇ ਕਾਰਨ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਬੱਚੇ ਦੀ ਮਾਂ ਆਪਣੀ ਧੀ ਜੋ ਕਿ ਬਾਰਾਂ ਸਾਲ ਦੀ ਹੈ ਅਤੇ ਪੁੱਤਰ ਜੋ ਕਿ ਦਸ ਸਾਲ ਦਾ ਹੈ । ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਖਬਰ ਵਾਇਰਲ ਹੋ ਗਈ ਅਤੇ ਇਹ ਬੱਚਾ ਆਪਣੀ ਭੂਆ ਦੇ ਮੁੰਡੇ ਦੇ ਨਾਲ ਐੱਗ ਰੋਲਸ ਵਾਲੀ ਰੇਹੜੀ ਚਲਾਉਣ ਲੱਗ ਪਿਆ । ਜਸਪ੍ਰੀਤ ਸਵੇਰੇ ਸਕੂਲ ਪੜ੍ਹਨ ਦੇ ਲਈ ਜਾਂਦਾ ਹੈ ਅਤੇ ਸ਼ਾਮ ਦੇ ਵੇਲੇ ਐੱਗ ਰੋਲਸ ਦੀ ਰੇਹੜੀ ਲਗਾਉਂਦਾ ਹੈ ਤਾਂ ਕਿ ਆਪਣਾ ਤੇ ਆਪਣੀ ਭੈਣ ਦਾ ਗੁਜ਼ਾਰਾ ਕਰ ਸਕੇ ।

ਕਈ ਸਿਤਾਰੇ ਮਦਦ ਲਈ ਆਏ
ਜਸਪ੍ਰੀਤ ਦੀ ਮਦਦ ਦੇ ਲਈ ਕਈ ਪੰਜਾਬੀ ਸਿਤਾਰੇ ਵੀ ਅੱਗੇ ਆਏ। ਜਿਸ ‘ਚ ਅਦਾਕਾਰ ਜੈ ਰੰਧਾਵਾ, ਸੋਨੂੰ ਸੂਦ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਬਿਜਨੇਸਮੈਨ ਅਨੰਦ ਮਹਿੰਦਰਾ ਵੀ ਅੱਗੇ ਆਏ ਸਨ । ਜਿਸ ਤੋਂ ਬਾਅਦ ਇੱਕ ਸੰਸਥਾ ਦੇ ਵੱਲੋਂ ਜਸਪ੍ਰੀਤ ਨੂੰ ਫੂਡ ਕਾਰਟ ਗਿਫਟ ਕੀਤਾ ਗਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
