ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਜਲਦ ਹੋਵੇਗੀ ਰਿਲੀਜ਼, ਯੁਵਰਾਜ ਹੰਸ ਤੇ ਬਿੰਦੂ ਦਾਰਾ ਸਿੰਘ ਸਣੇ ਕਈ ਦਿੱਗਜ਼ ਕਲਾਕਾਰ ਆਉਣਗੇ ਨਜ਼ਰ
ਪੰਜਾਬੀ ਸਿਨੇਮਾ ਆਪਣੀ ਪਹਿਲੀ ਹੌਰਰ ਫਿਲਮ ‘ਗੁੜੀਆ’ ਨਾਲ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਤੇ ਹੁਣ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਜਲਦ ਹੋਵੇਗੀ ਰਿਲੀਜ਼, ਯੁਵਰਾਜ ਹੰਸ ਤੇ ਬਿੰਦੂ ਦਾਰਾ ਸਿੰਘ ਸਣੇ ਕਈ ਦਿੱਗਜ਼ ਕਲਾਕਾਰ ਆਉਣਗੇ ਨਜ਼ਰ
Film Gudiya released Date: ਪੰਜਾਬੀ ਸਿਨੇਮਾ ਆਪਣੀ ਪਹਿਲੀ ਹੌਰਰ ਫਿਲਮ ‘ਗੁੜੀਆ’ ਨਾਲ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਤੇ ਹੁਣ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਪਾਲੀਵੁੱਡ ਸੈਲਬਸ ਦੇ ਨਾਲ-ਨਾਲ ਕਈ ਬਾਲੀਵੁੱਡ ਕਲਾਕਾਰ ਵੀ ਨਜ਼ਰ ਆਉਣਗੇ। ਹਾਲ ਹੀ ਦੇ ਵਿੱਚ ਯੁਵਰਾਜ ਹੰਸ ਸਣੇ ਇਸ ਫਿਲਮ ਦੇ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਯੁਵਰਾਜ ਹੰਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਤੇ ਫਿਲਮ ਦੀ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ ਲਿਖਿਆ, " ਹੁਣ ਤੱਕ ਦੀ ਪਹਿਲੀ ਪੰਜਾਬੀ ਹੌਰਰ ਫਿਲਮ ਏਵਰ “ਗੁੜੀਆ” ਦਾ ਇੰਤਜ਼ਾਰ ਖਤਮ “ਅਧਿਕਾਰਤ ਪੋਸਟਰ” ਸਾਨੂੰ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਲੋੜ ਹੈ🙏🏻❤️🧿🙏🏻ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ 24 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ। "ਇਸ ਦੇ ਨਾਲ ਹੀ ਯੁਵਰਾਜ ਹੰਸ ਨੇ ਫਿਲਮ ਤੋਂ ਆਪਣਾ ਫਰਸਟ ਲੁੱਕ ਵੀ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਇਹ ਫਿਲਮ ਇਸੇ ਸਾਲ 24 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਪੰਜਾਬੀ ਫਿਲਮ ਦਾ ਦਮਦਾਰ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਬਾਰੇ ਗੱਲ ਕਰੀਏ ਤਾਂ ਇਹ ਪੋਸਟਰ ਸਾਨੂੰ ਫਿਲਮ ਦੀਆਂ ਕਈ ਚੀਜ਼ਾਂ ਬਾਰੇ ਚਾਨਣਾ ਪਵਾਉਂਦਾ ਨਜ਼ਰ ਆ ਰਿਹਾ ਹੈ। ਪੋਸਟਰ ਵਿੱਚ ਅਸੀਂ ਕਿਸੇ ਦੀਆਂ ਅੱਖਾਂ ਵਿੱਚੋਂ ਖੂਨ ਨਿਕਲਦਾ ਦੇਖ ਸਕਦੇ ਹਾਂ। ਜੋ ਸਾਨੂੰ ਭਿਆਨਕ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ। ਪੋਸਟਰ ਉਤੇ ‘ਰਾਤ ਨੂੰ ਘਰ ਤੋਂ ਬਾਹਰ ਨਾ ਆਓ’ ਲਿਖਿਆ ਹੋਇਆ ਹੈ।
ਫਿਲਮ ਦੀ ਸਟਾਰ ਕਾਸਟ
’ਗੁੜੀਆ’ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ‘ਸਿਨੇਮਾਮਸਟਰ ਐਂਟਰਟੇਨਮੈਂਟ’ ਦੁਆਰਾ ਪੇਸ਼ ਕੀਤਾ ਜਾਵੇਗਾ।ਇਹ ਪ੍ਰੋਡੋਕਸ਼ਨ ਹਾਊਸ ਕਾਫੀ ਚੰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਅਤੇ ਗੌਰਵ ਸੋਨੀ ਦੀ ਜੋੜੀ ਦੁਆਰਾ ਕੀਤਾ ਗਿਆ ਹੈ। ਗਾਰਗੀ ਚੰਦਰੇ ਅਤੇ ਰਾਹੁਲ ਚੰਦਰੇ ਵੱਲੋਂ ਨਿਰਮਿਤ, ਫਿਲਮ “ਗੁੜੀਆ” ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ, ਅਤੇ ਸਮਾਇਰਾ ਨਾਇਰ ਸ਼ਾਮਲ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
