'Gudiya' Trailer Out: ਪਹਿਲੀ ਪੰਜਾਬੀ ਹੌਰਰ ਫਿਲਮ 'Gudiya' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਪੰਜਾਬੀ ਫਿਲਮ ਇੰਡਸਟਰੀ ਦਿਨੋਂ-ਦਿਨ ਤਰੱਕੀ ਕਰ ਰਹੀ ਹੈ। ਬੀਤੇ ਦਿਨੀਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੀ ਨਵੀਂ ਫਿਲਮ (Gudiya) ਦਾ ਐਲਾਨ ਕੀਤਾ ਸੀ। ਇਸ ਹੌਰਰ ਫਿਲਮ ਦਾ ਇੱਕ ਗੀਤ ਰਿਲੀਜ਼ ਹੋ ਗਿਆ ਹੈ ਤੇ ਹੁਣ ਇਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ।
'Gudiya' Trailer Out: ਪਹਿਲੀ ਪੰਜਾਬੀ ਹੌਰਰ ਫਿਲਮ 'Gudiya' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
Punjabi horror movie 'Gudiya' Trailer Out: ਪੰਜਾਬੀ ਫਿਲਮ ਇੰਡਸਟਰੀ ਦਿਨੋਂ-ਦਿਨ ਤਰੱਕੀ ਕਰ ਰਹੀ ਹੈ। ਬੀਤੇ ਦਿਨੀਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੀ ਨਵੀਂ ਫਿਲਮ (Gudiya) ਦਾ ਐਲਾਨ ਕੀਤਾ ਸੀ। ਇਸ ਹੌਰਰ ਫਿਲਮ ਦਾ ਇੱਕ ਗੀਤ ਰਿਲੀਜ਼ ਹੋ ਗਿਆ ਹੈ ਤੇ ਹੁਣ ਇਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ।
_3b9909153bc3dd2d452be2f6227d2f4a_1280X720.webp)
ਜਿਵੇਂ-ਜਿਵੇਂ ‘ਗੁੜੀਆ’ ਦੀ ਰੀੜ੍ਹ ਦੀ ਕੰਬਾਉਣ ਵਾਲੀ ਸੰਵੇਦਨਾ ਸਿਨੇਮਾਘਰਾਂ ਤੱਕ ਪਹੁੰਚ ਰਹੀ ਹੈ, ਪੰਜਾਬੀ ਸਿਨੇਮਾ ਦੇ ਸ਼ੌਕੀਨਾਂ ਦੀ ਉਤਸੁਕਤਾ ਵੀ ਵੱਧ ਰਹੀ ਹੈ ਇਹ ਫਿਲਮ ਡਰਾਉਣੇ ਦ੍ਰਿਸ਼ਾਂ ਅਤੇ ਸਸਪੈਂਸ ਤੋਂ ਪਰੇ ਹੈ। ਇਸ ਸ਼ਾਨਦਾਰ ਹੌਰਰ ਫਿਲਮ ਦਾ ਪਹਿਲਾ ਗੀਤ, ‘ਸੱਚ ਜਾਣ ਕੇ’ ਹੁਣੇ-ਹੁਣੇ ਰਿਲੀਜ਼ ਹੋਇਆ ਹੈ, ਅਤੇ ਇਹ ਸਭ ਤੋਂ ਵੱਧ ਸੁਰੀਲੇ ਢੰਗ ਨਾਲ ਤੁਹਾਨੂੰ ਹੈਰਾਨ ਕਰ ਦੇਣ ਵਾਲਾ ਹੈ।
ਹਾਲ ਹੀ ਵਿੱਚ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਇਹ ਹੈ ਸਾਡੀ ਫਿਲਮ "ਗੁਡੀਆ" ਦਾ ਅਧਿਕਾਰਤ ਟ੍ਰੇਲਰ ❤️✌️ਪਹਿਲੀ ਪੰਜਾਬੀ ਹੌਰਰ ਫਿਲਮ 24 ਨਵੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ 😍✌️ਰੋਮਾਂਚਕ, ਡਰਾਉਣੇ ਅਤੇ ਮਨੋਰੰਜਕ ਟ੍ਰੇਲਰ ਦਾ ਆਨੰਦ ਮਾਣੋ ਅਤੇ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ 😍✌️ 👻❤️ “GUDIYA” ❤️👻।'
ਯੁਵਰਾਜ ਹੰਸ ਦੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਇੱਕ ਪਿੰਡ ਤੋਂ ਹੁੰਦੀ ਹੈ ਤੇ ਵੀਡੀਓ ਦੇ ਬੈਕਗ੍ਰਾਊਂਡ 'ਚ ਹੌਰਰ ਸੰਗੀਤ ਸੁਣਾਈ ਦੇ ਰਿਹਾ ਹੈ। ਇਸ ਫਿਲਮ 'ਚ ਗੁੜੀਆ ਦਾ ਪਾਤਰ ਅਦਾਕਾਰਾ ਸਾਵਨ ਰੂਪੋਵਾਲੀ ਨਿਭਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਯੁਵਰਾਜ ਹੰਸ ਪਿੰਡ ਦੇ ਇੱਕ ਸਧਾਰਨ ਜਿਹੇ ਮੁੰਡੇ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਨੂੰ ਕੁੜੀ ਨਾਲ ਪਿਆਰ ਹੋ ਜਾਂਦਾ। ਕਹਾਣੀ ਦਾ ਦਿਲਚਪਸ ਹਿੱਸਾ ਉਹ ਹੈ ਜਿਸ 'ਚ ਇਹ ਸੁਨਣ ਨੂੰ ਮਿਲਦਾ ਹੈ ਕਿ ਜੋ ਕੋਈ ਵੀ ਰਾਤ ਵੇਲੇ ਪਿੰਡ ਤੋਂ ਬਾਹਰ ਜਾਂਦਾ ਹੈ , ਉਹ ਕਦੇ ਵੀ ਮੁੜ ਕੇ ਵਾਪਿਸ ਨਹੀਂ ਆਉਂਦਾ ਅਜਿਹਾ ਕਿਉਂ ਹੋ ਰਿਹਾ ਹੈ, ਇਸ ਸੱਚਾਈ ਨੂੰ ਜਾਨਣ ਲਈ ਦਰਸ਼ਕਾਂ ਨੂੰ ਫਿਲਮ ਵੇਖਣੀ ਪਵੇਗੀ।
ਹੋਰ ਪੜ੍ਹੋ: ਕਰਨ ਔਜਲਾ ਮਸ਼ਹੂਰ ਰੈਪਰ ਡਿਵਾਈਨ ਨਾਲ ਕਰਨ ਜਾ ਰਹੇ ਨੇ ਕੋਲੈਬੋਰੇਸ਼ਨ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗੀਤ
ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਪਾਲੀਵੁੱਡ ਸੈਲਬਸ ਦੇ ਨਾਲ-ਨਾਲ ਕਈ ਬਾਲੀਵੁੱਡ ਕਲਾਕਾਰ ਵੀ ਨਜ਼ਰ ਆਉਣਗੇ। ’ਗੁੜੀਆ’ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ‘ਸਿਨੇਮਾਮਸਟਰ ਐਂਟਰਟੇਨਮੈਂਟ’ ਦੁਆਰਾ ਪੇਸ਼ ਕੀਤਾ ਜਾਵੇਗਾ।ਇਹ ਪ੍ਰੋਡੋਕਸ਼ਨ ਹਾਊਸ ਕਾਫੀ ਚੰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਅਤੇ ਗੌਰਵ ਸੋਨੀ ਦੀ ਜੋੜੀ ਦੁਆਰਾ ਕੀਤਾ ਗਿਆ ਹੈ। ਗਾਰਗੀ ਚੰਦਰੇ ਅਤੇ ਰਾਹੁਲ ਚੰਦਰੇ ਵੱਲੋਂ ਨਿਰਮਿਤ, ਫਿਲਮ “ਗੁੜੀਆ” ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ, ਅਤੇ ਸਮਾਇਰਾ ਨਾਇਰ ਸ਼ਾਮਲ ਹਨ। ਇਹ ਫਿਲਮ ਇਸੇ ਸਾਲ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
