Thursday, 28th of May 2026

ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਪੰਜਾਬੀ ਸਿਤਾਰੇ ਮਨਾਉਣਗੇ ਵੈਲੇਂਨਟਾਈਨ ਡੇਅ

Reported by: PTC Punjabi Desk | Edited by: Shaminder  |  February 11th 2024 08:00 AM |  Updated: February 11th 2024 08:00 AM

ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਪੰਜਾਬੀ ਸਿਤਾਰੇ ਮਨਾਉਣਗੇ ਵੈਲੇਂਨਟਾਈਨ ਡੇਅ

ਵੈਲੇਂਨਟਾਈਨ ਵੀਕ (Valentine Week) ਚੱਲ ਰਿਹਾ ਹੈ। ਇਸ ਦੌਰਾਨ ਪ੍ਰੇਮੀ ਆਪੋ ਆਪਣੇ ਮਹਿਬੂਬ ਨੂੰ ਵੱਖ-ਵੱਖ ਦਿਨਾਂ ‘ਤੇ ਗਿਫਟ ਦੇ ਰਹੇ ਹਨ । ਇਸ ਵਾਰ ਕਈ ਪੰਜਾਬੀ ਸਿਤਾਰੇ ਵੀ ਵਿਆਹ ਦੇ ਬੰਧਨ ‘ਚ ਬੱਝੇ ਹਨ।   ਜਿਸ ‘ਚ ਸਰੁਸ਼ਟੀ ਮਾਨ, ਗੁਰਨਾਮ ਭੁੱਲਰ, ਸੁਖਨ ਵਰਮਾ, ਗਿੱਲ ਰੌਂਤਾ ਸਣੇ ਕਈ ਸਿਤਾਰੇ ਸ਼ਾਮਿਲ ਹਨ । ਇਹ ਸਿਤਾਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਹਮਸਫ਼ਰ ਦੇ ਨਾਲ ਆਪਣਾ ਵੈਲੇਂਨਟਾਈਨ ਡੇਅ (Valentine Day 2024)ਮਨਾਉਣਗੇ । 

ਸਾਲ 2023 ‘ਚ ਗੁਰਨਾਮ ਭੁੱਲਰ,ਕਰਣ ਔਜਲਾ,ਸੁਖਨ ਵਰਮਾ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਕਰਵਾਇਆ ਵਿਆਹ

ਹੋਰ ਪੜ੍ਹੋ : ਕੀ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਲੈ ਰਹੀ ਤਲਾਕ !

ਸੁਖਨ ਵਰਮਾ 

ਸੁਖਨ ਵਰਮਾ ਦਾ ਵੀ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਪਤਨੀ ਦੇ ਨਾਲ ਉਹ ਇਸ ਵਾਰ ਆਪਣਾ ਵੈਲੇਂਨਟਾਈਨ ਡੇਅ ਮਨਾਉਣਗੇ । 

Gurnam Bhullar 334.jpg

ਗੁਰਨਾਮ ਭੁੱਲਰ 

ਗੁਰਨਾਮ ਭੁੱਲਰ ਦੇ ਵਿਆਹ ਨੂੰ ਵੀ ਕੁਝ ਮਹੀਨੇ ਹੀ ਹੋਏ ਹਨ। ਗਾਇਕ ਪਤਨੀ ਦੇ ਨਾਲ ਪਹਿਲੀ ਵਾਰ ਵੈਲੇਂਨਟਾਈਨ ਡੇਅ ਮਨਾਏਗਾ ।ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ ਅਤੇ ਵਿਆਹ ਦੀ ਭਿਣਕ ਲੋਕਾਂ ਨੂੰ ਉਦੋਂ ਲੱਗੀ ਸੀ, ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ । 

Sruishty Mann.jpgਸਰੁਸ਼ਟੀ ਮਾਨ

 ਸਰੁਸ਼ਟੀ ਮਾਨ ਦਾ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਉਹ ਵੀ ਆਪਣੇ ਪਤੀ ਦੇ ਨਾਲ ਆਪਣਾ ਪਹਿਲਾ ਵੈਲੇਂਨਟਾਈਨ ਡੇਅ ਮਨਾਉਣ ਜਾ ਰਹੀ ਹੈ। 

ਪ੍ਰੇਮ ਢਿੱਲੋਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ । ਪ੍ਰੇਮ ਢਿੱਲੋਂ ਨੇ ਹਾਲਾਂਕਿ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਵਿਆਹ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ।ਇਸ ਵਾਰ ਉਹ ਵੀ ਪਹਿਲਾ ਵੈਲੇਂਨਟਾਈਨ ਡੇਅ ਪਤਨੀ ਦੇ ਨਾਲ ਮਨਾਉਣਗੇ।  

Prem Dhillon Wedding Pics.jpg

ਵੈਸੇ ਪਿਆਰ ਜਤਾਉਣ ਦੇ ਲਈ ਕੋਈ ਖ਼ਾਸ ਦਿਨ ਤੈਅ ਨਹੀਂ ਹੁੰਦਾ ।ਤੁਸੀਂ ਵੈਲੇਂਨਟਾਈਨ ਡੇਅ ਕਿਸੇ ਦੇ ਨਾਲ ਵੀ ਮਨਾ ਸਕਦੇ ਹੋ । ਕਿਉਂਕਿ ਇਹ ਸਿਰਫ਼ ਪ੍ਰੇਮੀ ਪ੍ਰੇਮਿਕਾ ਦਾ ਹੀ ਦਿਨ ਨਹੀਂ ਹੁੰਦਾ। ਤੁਸੀਂ ਆਪਣੇ ਮਾਪਿਆਂ, ਭੈਣ ਭਰਾਵਾਂ ਨਾਲ ਪਿਆਰ ਜਤਾ ਕੇ ਵੀ ਇਸ ਦਿਨ ਨੂੰ ਸੈਲੀਬ੍ਰੇਟ ਕਰ ਸਕਦੇ ਹੋ ।ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕੀਤੀਆਂ ਤੁਹਾਨੂੰ ਖੁਸ਼ ਰੱਖਣ ਦੇ ਲਈ ਇਸ ਲਈ ਤੁਹਾਡਾ ਵੀ ਉਨ੍ਹਾਂ ਪ੍ਰਤੀ ਕੋਈ ਫਰਜ਼ ਬਣਦਾ ਹੈ । ਇਸ ਲਈ ਆਪਣੇ ਮਾਪਿਆਂ ਦੇ ਨਾਲ ਡਿਨਰ ਡੇਟ ‘ਤੇ ਜਾ ਸਕਦੇ ਹੋ । ਉਨ੍ਹਾਂ ਦੇ ਲਈ ਕੋਈ ਗਿਫਟ ਖਰੀਦ ਕੇ ਦੇ ਸਕਦੇ ਹੋ ।  

 

 

 

-


Popular Posts