ਗੈਰੀ ਸੰਧੂ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਫੈਨਸ ਨੂੰ ਦੇਣ ਜਾ ਰਹੇ ਸਰਪ੍ਰਾਈਜ਼

ਗੈਰੀ ਸੰਧੂ ਆਪਣੇ ਬੇਟੇ ਦੇ ਜਨਮ ਦਿਨ ‘ਤੇ ਫੈਨਸ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਹਨ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦੱਸਿਆ ਹੈ ਕਿ ਸਤਾਈ ਨਵੰਬਰ ਨੂੰ ਉਨ੍ਹਾਂ ਦੇ ਬੇਟੇ ਅਵਤਾਰ ਦਾ ਜਨਮ ਦਿਨ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਫੈਨਸ ਦੇ ਲਈ ਨਵੀਂ ਐਲਬਮ ਲੈ ਕੇ ਆ ਰਹੇ ਹਨ, ਜਿਸ ‘ਚ ਸੱਤ ਗੀਤ ਹੋਣਗੇ ।

Written by  Shaminder   |  November 21st 2023 10:43 AM  |  Updated: November 21st 2023 10:43 AM

ਗੈਰੀ ਸੰਧੂ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਫੈਨਸ ਨੂੰ ਦੇਣ ਜਾ ਰਹੇ ਸਰਪ੍ਰਾਈਜ਼

ਗੈਰੀ ਸੰਧੂ (Garry Sandhu) ਆਪਣੇ ਬੇਟੇ ਦੇ ਜਨਮ ਦਿਨ ‘ਤੇ ਫੈਨਸ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਹਨ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦੱਸਿਆ ਹੈ ਕਿ ਸਤਾਈ ਨਵੰਬਰ ਨੂੰ ਉਨ੍ਹਾਂ ਦੇ ਬੇਟੇ ਅਵਤਾਰ ਦਾ ਜਨਮ ਦਿਨ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਫੈਨਸ ਦੇ ਲਈ ਨਵੀਂ ਐਲਬਮ ਲੈ ਕੇ ਆ ਰਹੇ ਹਨ, ਜਿਸ ‘ਚ ਸੱਤ ਗੀਤ ਹੋਣਗੇ । ਇਸ ਐਲਬਮ ‘ਚ ਇੱਕ ਤੋਂ ਇੱਕ ਵੱਧ ਸੱਤ ਗੀਤ ਹੋਣਗੇ । ਸਰੋਤੇ ਵੀ ਲੰਮੇ ਸਮੇਂ ਬਾਅਦ ਗੈਰੀ ਸੰਧੂ ਦੇ ਆ ਰਹੇ ਇਨ੍ਹਾਂ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

ਹੋਰ ਪੜ੍ਹੋ :  ਗੁਰਨਾਮ ਭੁੱਲਰ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

 ਗੈਰੀ ਸੰਧੂ ਨੇ ਦਿੱਤੇ ਕਈ ਹਿੱਟ ਗੀਤ 

ਗੈਰੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਈਲੀਗਲ ਵੈਪਨ, ਫੀਲਿੰਗਾਂ, ਯੇ ਬੇਬੀ, ਦੋ ਗੱਲਾਂ, ਮਿੰਨਾ ਮਿੰਨਾ, ਹੌਲੀ ਹੌਲੀ, ਵਨ ਟੱਚ, ਰੱਬ ਜਾਣੇ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੈਰੀ ਸੰਧੂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ 

ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਇੱਕ ਪੁੱਤਰ ਵੀ ਹੈ । ਪਰ ਇਸ ਤੋਂ ਪਹਿਲਾਂ ਉਹ ਜੈਸਮੀਨ ਸੈਂਡਲਾਸ ਦੇ ਨਾਲ ਆਪਣੀ ਦੋਸਤੀ ਨੂੰ ਲੈ ਕੇ ਚਰਚਾ ‘ਚ ਆਏ ਸਨ । ਕਈ ਸਾਲ ਤੱਕ ਦੋਵੇਂ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਸਨ । ਪਰ ਕੁਝ ਸਮਾਂ ਪਹਿਲਾਂ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network